ਐਨ.ਆਰ.ਆਈ ‘ਤੇ ਹਮਲਾ ਕਰਨ ਵਾਲੇ ਸ਼ੂਟਰਾਂ ਦੀ ਪਹਿਚਾਣ ਕਰਕੇ ਪੁਲਿਸ ਨੇ ਪਨਾਹ ਦੇਣ ਵਾਲੇ ਪੰਜ ਕੀਤੇ ਕਾਬੂ,ਗ੍ਰਿਫਤਾਰ ਕੀਤੇ ਪੰਜ ਵਿੱਚ ਜਖਮੀ ਐਨ.ਆਰ.ਆਈ ਦਾ ਸਹੁਰਾ ਵੀ ਸ਼ਾਮਿਲ

4677746
Total views : 5511015

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਬੀਤੇ ਇਕ ਅੰਮ੍ਰਿਤਸਰ ‘ਚ ਇਕ ਐਨ.ਆਰ.ਆਈ ਸੁਖਚੈਨ ਸਿੰਘ ਉਪਰ ਉਸ ਦੇ ਘਰ ‘ਚ ਦਾਖਲ ਹੋਕੇ ਗੋਲੀਆਂ ਚਲਾ ਕੇ ਗੰਭੀਰ ਰੂਪ ‘ਚ ਜਖਮੀ ਕਰਨ ਦੇ ਮਾਮਲੇ ‘ਚ ਪੁਲਿਸ ਵਲੋ ਵੱਡੀ ਕਾਰਵਾਈ ਕਰਦਿਆ ਜਿਥੇ ਦੋਹਾਂ ਸ਼ੂਟਰਾਂ ਦੀ ਪਹਿਚਾਣ ਕਰਕੇ ਉਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਉਥੇ ਉਨਾਂ ਨੂੰ ਪਨਾਹ ਦੇਣ ਵਾਲੇ ਪੰਜ ਵਿਆਕਤੀਆਂ ਜਿੰਨਾ ‘ਚ ਜਖਮੀ ਐਨ.ਆਰ.ਆਈ ਦਾ ਸਹੁਰਾ ਸਵਰਨ ਸਿੰਘ ਵੀ ਸ਼ਾਮਿਲ ਹੈ।

 ਸੁਪਾਰੀ ਦੇ ਕੇ ਕਰਵਾਇਆ ਗਿਆ ਹਮਲਾ, ਪਹਿਲੀ ਪਤਨੀ ਦੇ ਭਰਾ ਨੇ ਮੁਲਜ਼ਮਾਂ ਦੇ ਖਾਤਿਆਂ ਵਿਚ  ਟਰਾਂਸਫਰ ਕੀਤੇ ਪੈਸੇ

ਉਨਾਂ ਨੂੰ ਗ੍ਰਿਫਤਾਰ ਕੀਤੇ ਜਾਣ ਬਾਰੇ ਜਾਣਕਾਰੀ ਦੇਦਿਆਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ: ਰਣਜੀਤ ਸਿੰਘ ਢਿਲ਼ੋ ਨੇ ਦੱਸਿਆ ਕਿ ਸ੍ਰੀਮਤੀ ਹਰਭਜਨ ਕੌਰ ਪਤਨੀ ਸ਼ਰਨ ਸਿੰਘ ਵਾਸੀ ਮਕਾਨ ਨੰਬਰ 222 ਸੰਗੀਤ ਨਗਰ, ਨੇੜੇ ਮੈਡੀਕਾਟ ਹਸਪਤਾਲ, ਜੀ.ਟੀ ਰੋਡ, ਅੰਮ੍ਰਿਤਸਰ ਵੱਲੋਂ ਦਰਜ ਰਜਿਸਟਰ ਕਰਵਾਇਆ ਗਿਆ ਕਿ ਅੱਜ ਮਿਤੀ 24-08-2024 ਨੂੰ ਉਹ ਰੋਜਾਨਾ ਦੀ ਤਰਾਂ ਸੁਭਾ ਵਕਤ ਕ੍ਰੀਬ 07:00 AM ਵਜੇ ਆਪਣੇ ਲੜਕੇ ਸੁਖਚੈਨ ਸਿੰਘ ਜੋ ਕ੍ਰੀਬ ਇਕ ਮਹੀਨਾ ਪਹਿਲਾ ਵਿਦੇਸ਼ (USA) ਤੋਂ ਆਇਆ ਸੀ ਜੋ ਰੋਜਾਨਾ ਦੀ ਤਰਾਂ ਜਿਮ ਜਾਣ ਲਈ ਬਾਹਰ ਘਰ ਦੇ ਵਿਹੜੇ ਵਿੱਚ ਖੜਾ ਸੀ ਤਾਂ ਇਹਨੀ ਦੇਰ ਨੂੰ ਦੋ ਨੌਜਵਾਨ ਮੋਟਰਸਾਈਕਲ ਸਪਲੈਡਰ ਰੰਗ ਗਰੇਅ ਪਰ ਸਵਾਰ ਹੋ ਕੇ ਆਏ ਤੇ ਘਰ ਦਾ ਦਰਵਾਜਾ ਖੁੱਲਾ ਹੋਣ ਕਰਕੇ ਘਰ ਅੰਦਰ ਦਾਖਲ ਹੋ ਗਏ ਜੋ ਦੋਨਾ ਨੌਜਵਾਨਾਂ ਪਾਸ ਪਿਸਟਲ ਸਨ, ਜਿੰਨਾ ਨੇ ਆਉਂਦੇ ਹੀ ਮੇਰੇ ਲੜਕੇ ਸੁਖਚੈਨ ਸਿੰਘ ਨੂੰ ਗੋਲੀਆ ਮਾਰਨੀਆ ਸ਼ੁਰੂ ਕਰ ਦਿੱਤੀਆ ਜੋ ਰੋਲਾ ਸੁਣ ਕੇ ਬਾਹਰ ਜਾ ਕੇ ਉਹਨਾਂ ਨੌਜਵਾਨਾ ਨੂੰ ਰੋਕਿਆ ਪਰ ਉਹ ਨਹੀ ਰੁਕੇ ਜਦੋਂ ਰੋਲਾ ਪਾਇਆ ਤਾਂ ਦੋਨੋ ਨੌਜਵਾਨ ਆਪਣੇ ਆਪਣੇ ਹਥਿਆਰਾਂ ਸਮੇਤ ਮੋਟਰਸਾਈਕਲ ਸਪਲੈਡਰ ਰੰਗ ਗਰੇਅ ਪਰ ਸਵਾਰ ਹੋ ਕੇ ਮੌਕਾ ਤੋਂ ਫਰਾਰ ਹੋ ਗਏ।

ਮੁਕੱਦਮਾਂ ਦੀ ਸੰਵੇਦਨਸ਼ੀਲਤਾਂ ਨੂੰ ਦੇਖਦੇ ਹੋਏ, ਸੀਨੀਅਰ ਅਫ਼ਸਰਾਂਨ ਵੱਲੋਂ ਮੋਕੇ ਤੇ ਪਹੁੰਚ ਕੇ ਆਪਣੀ ਨਿਗਰਾਨੀ ਹੇਠ ਵੱਖ-ਵੱਖ ਪੁਲਿਸ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ। ਸੀ.ਆਈ.ਏ ਅਤੇ ਥਾਣਾ ਮਕਬੂਲਪੁਰਾ ਦੀਆਂ ਪੁਲਿਸ ਟੀਮਾਂ ਵੱਲੋਂ ਮੁਕੱਦਮਾਂ ਦੀ ਜਾਂਚ ਬਹੁਤ ਡੂੰਘਿਆਈ ਨਾਲ ਹਰ ਪਹਿਲੂ ਤੋਂ ਕਰਨ ਤੇ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋਨਾਂ ਸ਼ੂਟਰਾਂ ਨੂੰ ਪਨਾਹ ਦੇਣ ਵਾਲੇ
1. ਜਗਜੀਤ ਸਿੰਘ ਉਰਫ਼ ਜੱਗੂ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਭੱਠ ਥਾਣਾ ਸਦਰ ਜਿਲ੍ਹਾ ਤਰਨ ਤਾਰਨ, 2. ਚਮਕੌਰ ਸਿੰਘ ਉਰਫ਼ ਛੋਟੂ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਭੱਠ ਥਾਣਾ ਸਦਰ, ਜਿਲ੍ਹਾ ਤਰਨ ਤਾਰਨ ਗ੍ਰਿਫ਼ਤਾਰ ਕੀਤਾ ਗਿਆ ਅਤੇ ਹੋਟਲ ਅੱਤਰੀ ਵਿੱਚ ਦੋਨਾਂ ਸੂਟਰਾਂ ਨੂੰ ਬਿਨਾਂ ਆਈ.ਡੀ ਪਰੂਵ ਲਏ ਹੋਟਲ ਵਿੱਚ ਕਮਰਾ ਦੇਣ ਵਾਲੇ ਹੋਟਲ ਦੇ ਮਾਲਕ 3) ਦਿਗੰਬਰ ਅੱਤਰੀ ਪੁੱਤਰ ਸ਼ਤੀਸ਼ ਕੁਮਾਰ ਅੱਤਰੀ ਵਾਸੀ ਮਕਾਨ ਨੰਬਰ 2801/2 ਗਲੀ ਰੰਗਾ ਪਿੱਪਲ, ਨੇੜੇ ਐਸ.ਬੀ.ਆਈ ਬੈਂਕ, ਅੰਮ੍ਰਿਤਸਰ ਅਤੇ ਮੈਨੇਜ਼ਰ  4) ਅਭਿਲਾਕਸ਼ ਭਾਸਕਰ ਪੁੱਤਰ ਰਾਜੀਵ ਭਾਸਕਰ ਕੱਟੜਾ ਆਹਲੂਵਾਲੀਆ,ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ ਗਿਆ। 5) ਸਰਵਨ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਬੈਂਸ ਅਵਾਨ ਥਾਣਾ ਟਾਂਡਾ ਜਿਲ੍ਹਾ ਹੁਸਿਆਰਪੁਰ ਨੂੰ ਗ੍ਰਿਫਤਾਰ ਕੀਤਾ ਗਿਆ, ਇਹ ਪੀੜਤ ਸੁਖਚੈਨ ਸਿੰਘ ਦਾ ਸਹੁਰਾ ਹੈ।   
ਇਸਤੋਂ ਇਲਾਵਾ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋਨਾਂ ਨੌਜ਼ਵਾਨਾਂ ਦੀ ਸਨਾਖ਼ਤ ਕਰ ਲਈ ਹੈ। ਜਿੰਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।  ਸਨਾਖ਼ਤ ਕੀਤੇ ਗਏ ਦੋਸ਼ੀ ਪੇਸ਼ੇਵਰ ਅਪਰਾਧ ਇੱਕ ਦੋਸ਼ੀ ਦੇ ਖਿਲਾਫ਼ ਪਹਿਲਾਂ ਵੀ ਸੰਗੀਨ ਜੁਰਮਾਂ ਦੇ 10 ਮੁਕੱਦਮੇਂ ਵੱਖ-ਵੱਖ ਧਰਾਵਾ ਐਨ.ਡੀ.ਪੀ.ਐਸ ਐਕਟ, ਇਰਾਦਾ ਕਤਲ ਅਤੇ ਚੌਰੀ ਦੇ ਮੁਕੱਦਮੇਂ ਦਰਜ਼ ਹਨ ਤੇ ਇਹ ਮਿਤੀ 20-02-2024 ਨੂੰ ਕਪੂਰਥਲਾ ਜੇਲ੍ਹ ਤੋ ਜਮਾਨਤ ਤੇ ਬਾਹਰ ਆਇਆ ਹੈ ਅਤੇ ਦੂਸਰੇ ਦੋਸ਼ੀ ਦੇ ਖਿਲਾਫ਼ ਵੀ ਐਨ.ਡੀ.ਪੀ.ਐਸ ਐਕਟ ਅਧੀਨ ਮੁਕੱਦਮੇਂ ਦਰਜ਼ ਹਨ ਤੇ ਇਹ ਮਿਤੀ 29-09-2023 ਨੂੰ ਕਪੂਰਥਲਾਂ ਜੇਲ੍ਹ ਤੋਂ ਜਮਾਨਤ ਤੇ ਬਾਹਰ ਆਇਆ ਹੈ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕ ਨਾਲ ਪੁੱਛਗਿੱਛ ਗੀਤੀ ਜਾਵੇਗੀ।  ਪੁਲਿਸ ਵਲੋ ਪੀੜਤ ਸੁਖਚੈਨ ਸਿੰਘ ਦੇ ਸਹੁਰੇ ਪ੍ਰੀਵਾਰ ਦੇ ਜਿਹੜੇ ਮੈਬਰਾਂ ਨੂੰ ਇਸ ਮਕੁੱਦਮੇ ਵਿੱਚ ਨਾਮਜਦ ਕੀਤਾ ਗਿਆ ਹੈ, ਉਨਾ ਵਿੱਚ 1) ਸਵਰਨ ਸਿੰਘ (ਸਹੁਰਾ) ਤੇ 2) ਨਿਸ਼ਾਨ ਕੌਰ ਉਰਫ਼ ਸ਼ਾਂਤੀ (ਸੱਸ) ਵਾਸੀਆਨ ਪਿੰਡ ਬੈਂਸ ਅਵਾਨ ਥਾਣਾ ਟਾਂਡਾ ਜਿਲ੍ਹਾ      ਹੁਸਿਆਰਪੁਰ। 3)  ਕੁਲਜਿੰਦਰ ਕੌਰ ਉਰਫ਼ ਰਾਣੀ (ਸਾਲੀ) ਵਾਸੀ Milwaukee, Wisconsin, USA, 4) ਸੁਖਵਿੰਦਰ ਸਿੰਘ (ਸਾਲਾ) ਵਾਸੀ Milwaukee, Wisconsin, USA ਅਤੇ 5) ਜਸਵੀਰ ਸਿੰਘ (ਸਾਢੂ) ਵਾਸੀ Milwaukee, Wisconsin, USA ਦੇ ਨਾਮ ਸ਼ਾਮਿਲ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Share this News