ਪਰੂਨਰਜ਼ ਇੰਟਰਨੈਸ਼ਨਲ ਨੇ ਧੂਮਧਾਮ ਨਾਲ ਮਨਾਈ 7ਵੀਂ ਵਰ੍ਹੇਗੰਢ

4677717
Total views : 5510926

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰੰਘ ਰਾਣਾਨੇਸ਼ਟਾ 

ਵਿਦੇਸ਼ ਜਾਣ ਦੇ ਚਾਹਵਾਨਾ ਨੂੰ ਦਸਤਾਵੇਜੀ ਤੇ ਰਸਮੀ ਤੌਰ ਤੇ ਸਹੀ ਮਾਰਗ ਦਰਸ਼ਨ ਤੇ ਵਿਦੇਸ਼ੀ ਭਾਸ਼ਾ ਆਈਲੈਟਸ ਤੇ ਪੀਟੀਈ ਦੇ ਵਿੱਚ ਮੁਹਾਰਤ ਹਾਂਸਲ ਕਰਵਾਉਣ ਵਾਲੇ ਇੰਮੀਗ੍ਰੇਸ਼ਨ ਗਰੁੱਪ ਪਰੂਨਰਜ਼ ਇੰਟਰਨੈਸ਼ਨਲ ਦੀ ਪ੍ਰਬੰਧਕੀ ਕਮੇਟੀ ਦੇ ਵੱਲੋਂ ਆਪਣੀ 7ਵੀਂ ਵਰ੍ਹੇਗੰਢ ਬੜੀ ਧੂਮਧਾਮ ਨਾਲ ਮਨਾਈ ਗਈ। ਜਿਕਰਯੋਗ ਹੈ ਕਿ ਇਹ ਗਰੁੱਪ ਭਾਰਤ ਦੇ ਨਾਲ ਨਾਲ ਕੈਨੇਡਾ ਸਰਕਾਰ ਦੇ ਵੱਲੋਂ ਵੀ ਮਾਨਤਾ ਪ੍ਰਾਪਤ ਹੈ। ਐਮਡੀ ਤੇਜਬੀਰ ਸਿੰਘ ਵਿਰਕ ਦੀ ਅਗੁਵਾਈ ਦੇ ਵਿੱਚ ਕਰਵਾਏ ਗਏ ਸਮਾਗਮ ਦੇ ਦੌਰਾਨ ਸੱਭ ਤੋਂ ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਉਣ ਉਪਰੰਤ ਗਰੁੱਪ ਦੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।

ਗੁਰੂ ਨਗਰੀ ਦੇ ਨਿਵਾਸੀਆਂ ਨੂੰ ਮਿਸਾਲੀ ਸੇਵਾਵਾਂ ਦੇਣ ਲਈ ਹਾਂ ਤਿਆਰ ਬਰ ਤਿਆਰ : ਵਿਰਕ

ਇਸ ਮੌਕੇ ਗਰੁੱਪ ਦੀ ਸਰਕਦਾ ਅਹੁੱਦੇਦਾਰ ਤੇ ਇੰਚਾਰਜ ਹਰਕੰਵਰਪਾਲ ਕੌਰ ਤੇ ਇੰਚਾਰਜ ਹਰਲੀਨ ਕੌਰ ਨੇ ਅਫਵਾਵਾਂ ਤੇ ਗੁੰਮਰਾਹ ਹੋਣ ਤੋਂ ਬੱਚਣ ਦੀ ਸਲਾਹ ਦਿੰਦਿਆਂ ਕਿਹਾ ਹੈ ਕਿ ਕਿਸੇ ਵੀ ਦੇਸ਼ ਦੀ ਵੀਜਾ ਪ੍ਰਣਾਲੀ ਸਬੰਧੀ ਸਲਾਹ ਮਸ਼ਵਰਾ ਲੈਣ ਦੇ ਲਈ ਸੁਣੀਆ ਸੁਣਾਈਆਂ ਗੱਲ੍ਹਾਂ ਤੋਂ ਪਰਹੇਜ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇਸ ਸਮੇਂ ਰਣਜੀਤ ਐਵੇਨਿਊ ਅੰਮ੍ਰਿਤਸਰ, ਅਜਨਾਲਾ ਰੋਡ ਫਤਹਿਗੜ੍ਹ ਚੂੜੀਆਂ ਗੁਰਦਾਸਪੁਰ ਤੇ ਅੰਮ੍ਰਿਤਸਰ ਰੋਡ ਨਜਦੀਕ ਬੱਸ ਸਟੈਂਡ ਅਜਨਾਲਾ ਵਿਖੇ ਪਰੂਨਰਜ਼ ਇੰਟਰਨੈਸ਼ਨਲ ਦੇ ਦਫਤਰ ਸਫਲਤਾਪੂਰਵਕ ਚੱਲ ਰਹੇ ਹਨ। ਜਿੱਥੋਂ ਹਰ ਕੋਈ ਵਿਦੇਸ਼ ਜਾਣ ਨੂੰ ਲੈ ਕੇ ਆਪਣ ਪ੍ਰਸ਼ਨਾ ਦੇ ਸਹੀ ਉੱਤਰ ਪ੍ਰਾਪਤ ਕਰ ਸੱਕਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਦੇ ਵੱਲੋਂ ਵੀਜਾ ਪ੍ਰਣਾਲੀ ਨੂੰ ਲੈ ਕੇ ਆਪਣੀ ਨਿਯਮਾਂਵਲੀ ਦੇ ਵਿੱਚ ਕੁੱਝ ਬਦਲ ਬਦਲਾਵ ਕਰਨਾ ਸੁਭਾਵਿਕ ਹੈ।

ਪਰ ਅਜਿਹੇ ਵਿੱਚ ਕਿਸੇ ਦਫਤਰ ਨੂੰ ਕਸੂਰਵਾਰ ਠਹਿਰਾਉਣਾ ਉਚਿੱਤ ਨਹੀਂ ਹੈ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਸਰਕਾਰ ਦੇ ਕੋਲੋਂ ਮਾਨਤਾ ਪ੍ਰਾਪਤ ਤੇ ਮਨਜੂਰਸ਼ੁਦਾ ਦਫਤਰਾਂ ਦੇ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਰੂਨਰਜ਼ ਇੰਟਰਨੈਸ਼ਨਲ ਇੱਕ ਅਜਿਹੀ ਸੰਸਥਾ ਹੈ, ਜਿਸ ਦੀ ਸਮੁੱਚੀ ਕਾਰਜਸ਼ੈਲੀ ਸਾਫ ਤੇ ਸ਼ਪੱਸ਼ਟ ਹੈ। ਜਿਸ ਦੀ ਮਿਸਾਲ ਕਿਸੇ ਵੱਲੋਂ ਕਿਸੇ ਵੀ ਕਿਸਮ ਦੀ ਕੋਈ ਵੀ ਸ਼ਿਕਾਇਤ ਨਾ ਦਰਜ ਕਰਵਾਉਣ ਤੋਂ ਮਿਲਦੀ ਹੈ। ਇੰਚਾਰਜ ਹਰਕੰਵਰਪਾਲ ਕੌਰ ਤੇ ਇੰਚਾਰਜ ਹਰਲੀਨ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਐਮਡੀ ਤੇਜਬੀਰ ਸਿੰਘ ਵਿਰਕ ਦੇ ਵੱਲੋਂ ਦਿੱਤੇ ਗਏ ਦਿਸ਼ਾਨਿਰਦੇਸ਼ਾਂ ਦੇ ਅਨੁਸਾਰ ਹੀ ਕਾਰਜਸ਼ੈਲੀ ਨੂੰ ਅਮਲੀਜਾਮਾ ਪਹਿਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਬਹੁਤ ਸਾਰੇ ਦੇਸ਼ਾਂ ਦੇ ਵੱਲੋਂ ਸ਼ਾਨਦਾਰ, ਬੇਹਤਰ ਤੇ ਪੈਸੇ ਬਚਾਉਣ ਵਾਲੀਆਂ ਵੀਜਾ ਯੋਜਨਾਵਾ ਜਨਤਕ ਕੀਤੀਆਂ ਹਨ। ਜਿਸ ਨੂੰ ਲੈ ਕੇ ਉਹ ਗੁਰੂ ਨਗਰੀ ਦੇ ਨਿਵਾਸੀਆਂ ਦੀ ਸੇਵਾ ਕਰਨ ਦੇ ਲਈ ਤਿਆਰ ਬਰ ਤਿਆਰ ਹਨ। ਉਨ੍ਹਾਂ ਦੱਸਿਆ ਕਿ ਇਸ ਚਾਲੂ ਵਿੱਦਿਅਕ ਸ਼ੈਸ਼ਨ ਦੌਰਾਨ ਉਨ੍ਹਾਂ ਦੇ ਪਰੂਨਰਜ਼ ਇੰਟਰਨੈਸ਼ਨਲ ਨੇ ਆਈਲੈਟਸ ਪੀਟੀਈ ਤੇ ਵਿਿਦਆਰਥੀਆਂ ਨੂੰ ਵਿਦੇਸ਼ ਭੇਜਣ ਦੇ ਚੰਗੇ ਨਤੀਜੇ ਦਿੱਤੇ ਹਨ। ਕੋਈ ਵੀ ਆ ਕੇ ਕਿਸੇ ਵੀ ਸਮੇਂ ਇਸ ਬਾਬਤ ਜਾਂਚ ਕਰਨ ਦੇ ਨਾਲ ਨਾਲ ਸਲਾਹ ਵੀ ਲੈ ਸੱਕਦਾ ਹੈ। ਇਸ ਮੌਕੇ ਅਹੁੱਦੇਦਾਰ ਮਨਜੀਤ ਸਿੰਘ ਅਦਲੀਵਾਲਾ ਨੇ ਸੱਭ ਦਾ ਧੰਨਵਾਦ ਕੀਤਾ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News