Total views : 5510687
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਲੁਧਿਆਣਾ/ਬੀ.ਐਨ.ਈ ਬਿਊਰੋ
ਲੁਧਿਆਣਾ ਦੀ ਸਭ ਤੋਂ ਵੱਡੀ ਸਮੱਸਿਆ ਬੁੱਢਾ ਦਰਿਆ ਨੂੰ ਪ੍ਰਦੂਸ਼ਣ ਮੁਕਤ ਨਾ ਕਰਨ ਦੀ ਜਿੰਮੇਵਾਰੀ ਲੈਂਦੇ ਹੋਏ ਅੱਜ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਨੇ ਖੁਦ ਮੌਕੇ ਤੇ ਪੁੱਜ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪਣੇ ਨਾਮ ਵਾਲੇ ਨੀਹ ਪੱਥਰ ਨੂੰ ਤੋੜਿਆ। ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਵਿਧਾਇਕ ਗੋਗੀ ਬੱਸੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਉਹਨਾਂ ਤੇ ਭਰੋਸਾ ਕਰਕੇ ਸੂਬੇ ਦੀਆਂ ਸਮੱਸਿਆਵਾਂ ਅਤੇ ਵਿਕਾਸ ਦੀ ਜਿੰਮੇਵਾਰੀ ਉਹਨਾਂ ਨੂੰ ਦਿੱਤੀ ਸੀ, ਪਰ ਅਫਸਰਾਂ ਦੀ ਨਾ ਪੱਖੀ ਕਾਰਗੁਜ਼ਾਰੀ ਦੇ ਚਲਦੇ ਹੋਏ ਲੋਕਾਂ ਦੇ ਜਰੂਰੀ ਕੰਮ ਵੀ ਨਹੀਂ ਹੋ ਰਹੇ।
90 ਫ਼ਸਦੀ ਪੈਮੇਂਟ ਲੈਣ ਦੇ ਬਾਅਦ ਵੀ ਬੁੱਢੇ ਦਰਿਆ ਨੂੰ ਸਾਫ਼ ਨਹੀਂ ਕੀਤਾ ਜਾ ਸਕਿਆ-ਵਿਧਾਇਕ ਗੋਗੀ
ਜਿਸ ਤੋਂ ਦੁਖੀ ਹੋ ਅੱਜ ਉਹਨਾਂ ਖੁਦ ਦਾ ਲਗਾਇਆ ਹੋਇਆ ਨੀਹ ਪੱਥਰ ਤੋੜਿਆ ਹੈ। ਉਹਨਾਂ ਕਿਹਾ ਕਿ ਬੁੱਢੇ ਨਾਲੇ ਨੂੰ ਮੁੜ ਤੋਂ ਸੁਰਜੀਤ ਕਰ ਬੁੱਢਾ ਦਰਿਆ ਬਣਾਉਣ ਲਈ ਸਰਕਾਰ ਵੱਲੋਂ ਜੋ ਯਤਨ ਕੀਤੇ ਜਾ ਰਹੇ ਹਨ ਉਹਨਾਂ ਤੇ ਅਫਸਰਾਂ ਦੀ ਨਾ ਪੱਖੀ ਕਾਰਗੁਜ਼ਾਰੀ ਭਾਰੂ ਪੈ ਰਹੀ ਹੈ ਜਿਸ ਦੇ ਚਲਦੇ ਅੱਜ ਉਹਨਾਂ ਨੀਹ ਪੱਥਰ ਨੂੰ ਤੋੜਿਆ ਹੈ।ਨੀਂਹ ਪੱਥਰ ਤੋੜਦੇ ਹੋਏ ਵਿਧਾਇਕ ਗੋਗੀ ਨੇ ਕਿਹਾ ਕਿ 90 ਫ਼ਸਦੀ ਪੈਮੇਂਟ ਲੈਣ ਦੇ ਬਾਅਦ ਵੀ ਬੁੱਢੇ ਦਰਿਆ ਨੂੰ ਸਾਫ਼ ਨਹੀਂ ਕੀਤਾ ਜਾ ਸਕਿਆ। ਜਿਸ ਲਈ ਅਫਸ਼ਰਸ਼ਾਹੀ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਜੇ ਇਕ ਹਫ਼ਤੇ ਵਿਚ ਕੰਮ ਦੀ ਸਹੀ ਸ਼ੁਰੂਆਤ ਨਾ ਹੋਈ ਤਾਂ ਉਹ ਭੁੱਖ ਹੜਤਾਲ ’ਤੇ ਬੈਠ ਜਾਣਗੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-