ਰਾਜੇਸ਼ ਸ਼ਰਮਾਂ ਮੁੜ ਤਰਨ ਤਾਰਨ ਦੇ ਜਿਲਾ ਸਿੱਖਿਆ (ਐਲੀਮੈਟਰੀ)ਅਫਸਰ ਨਿਯੁਕਤ

4677069
Total views : 5509590

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਬੱਬੂ ਬੰਡਾਲਾ,ਲਾਲੀ ਕੈਰੋ

ਸਿੱਖਿਆ ਵਿਭਾਗ ਵਿੱਚ ਅਤਿ ਮਹਿਨਤੀ ਤੇ ਇਮਾਨਦਾਰ ਅਧਿਕਾਰੀ ਵਜੋ ਜਾਣੇ ਜਾਂਦੇ ਸ੍ਰ੍ਰੀ ਰਾਜੇਸ਼ ਸ਼ਰਮਾਂ ਨੂੰ ਪੰਜਾਬ ਸਰਕਾਰ ਵਲੋ ਮੁੜ ਤਰਨ ਤਾਰਨ ਦਾ ਜਿਲਾ ਸਿੱਖਿਆ ਅਫਸਰ (ਐਲੀਮੈਟਰੀ)ਲਗਾ ਦਿੱਤਾ ਗਿਆ ਹੈ। ਪਹਿਲਾਂ ਵੀ ਇਸ ਜਿਲੇ ਦੇ ਸਿੱਖਿਆ ਅਧਿਕਾਰੀ ਵਜੋ ਸੇਵਾਵਾਂ ਨਿਭਾਅ ਚੁੱਕੇ ਸ੍ਰੀ ਸ਼ਰਮਾਂ ਇਸ ਸਮੇ ਜਿਲਾ ਗੁਰਦਾਸਪੁਰ ਦੇ ਜਿਲਾ ਸਿੱਖਿਆ ਅਫਸਰ ਵਜੋ ਸੇਵਾਵਾਂ ਨਿਭਾਅ ਰਹੇ ਸਨ। ਸ੍ਰੀ ਸ਼ਰਮਾਂ ਦੀ ਤਰਨ ਤਾਰਨ ਜਿਲੇ ‘ਚ ਨਿਯੁਕਤੀ ਦੀ ਖਬਰ ਸੁਣਦਿਆ ਹੀ ਵਿਭਾਗ ਵਿੱਚ ਖੁਸੀ ਦੀ ਲਹਿਰ ਪਾਈ ਜਾ ਰਹੀ ਹੈ।

ਜਿਕਰਯੋਗ ਹੈ ਕਿ ਉਨਾਂ ਦੇ ਸੇਵਾਕਾਲ ਦੌਰਾਨ ਸਰਹੱਦੀ ਖੇਤਰ ਦੇ ਸਕੂਲਾਂ ਵਿੱਚ ਆਏ ਅਹਿਮ ਸੁਧਾਰ ਕਰਨ ਉਹ ਲੋਕਾਂ ਵਿੱਚ ਵੀ ਕਾਫੀ ਹਰਮਨ ਪਿਆਰੇ ਹਨ। ਸ੍ਰੀ ਸ਼ਰਮਾਂ ਸੋਮਵਾਰ 19 ਅਗਸਤ ਨੂੰ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲਣਗੇ , ਜਿਥੇ ਉਨਾਂ ਦਾ ਨਿੱਘਾ ਸਵਾਗਤ ਕੀਤਾ ਜਾਏਗਾ। ਇਥੇ ਦਸਣਾ ਬਣਦਾ ਹੈ ਕਿ ਜਿਲਾ ਸਿੱਖਿਆ ਅਫਸਰ ਸੰਕੈਡਰੀ ਦੇ ਛੁੱਟੀ ਜਾਣ ਕਾਰਨ ਉਨਾਂ ਦਾ ਕੰਮਕਾਜ ਵੀ ਸ੍ਰੀ ਸ਼ਰਮਾਂ ਵੇਖਣਗੇ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News