Total views : 5508485
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਂਦੇ ਇਤਿਹਾਸਕ ਕਸਬਾ ਚਵਿੰਡਾ ਦੇਵੀ ਦੇ ਇਤਿਹਾਸਕ ਮੰਦਰ ਮਾਤਾ ਚਵਿੰਡਾ ਦੇਵੀ ਵਿੱਚ ਸਾਵਣ ਮਹੀਨੇ ਦੀ ਅਸ਼ਟਮੀ ਦੇ ਲੱਗਣ ਵਾਲਾ ਇਤਿਹਾਸਕ ਮੇਲਾ ਇਸ ਵਾਰ ਕੱਲ ਮਾਤਾ ਮੰਦਰ ਵਿੱਚ ਲੱਗੇ ਰਸੀਵਰ ਕਮ ਤਹਿਸੀਲਦਾਰ ਤਰਲੋਚਨ ਸਿੰਘ ਵੱਲੋਂ ਮੇਲੇ ਦੀਆਂ ਤਿਆਰੀਆਂ ਪੂਰੀਆਂ ਮੁਕੰਮਲ ਕਰ ਲਈਆ ਗਈਆ ਹਨ। ਇਸ ਮੇਲੇ ਵਿੱਚ ਅੰਮ੍ਰਿਤਸਰ ਸ਼ਹਿਰ ਅਤੇ ਬਟਾਲਾ ਸ਼ਹਿਰ ਦੇ ਵਾਸੀਆਂ ਵੱਲੋਂ ਵਿਸ਼ੇਸ਼ ਤੋਰ ਤੇ ਮਾਤਾ ਚਵਿੰਡਾ ਦੇਵੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਹਾਜ਼ਰੀ ਲਵਾਈ ਜਾਂਦੀ ਹੈ ਅਤੇ ਬਲੀ ਦੇ ਪ੍ਰਤੀਕ ਨਾਰੀਅਲ ਚੜਾਏ ਜਾਂਦੇ ਹਨ।
ਇਸ ਮੇਲੇ ਵਿੱਚ ਸ਼ਹਿਰ ਵਾਸੀਆਂ ਵੱਲੋਂ ਆਪੋ ਆਪਣੇ ਘਰਾਂ ਤੋਂ ਹੀ ਲੰਗਰ ਬਣਾ ਕੇ ਲਿਆਂਦੇ ਜਾਂਦੇ ਹਨ ਜਿਨ੍ਹਾਂ ਵਿੱਚ ਸਾਵਣ ਮਹੀਨੇ ਦਾ ਵਿਸ਼ੇਸ਼ ਪ੍ਰਸਾਦਿ ਮਾਲ ਪੂੜੇ, ਕਚੋਰੀਆ, ਆਲੂ ਲੌਜੀ, ਭਠੂਰੇ ਛੋਲੇ ਆਦਿ ਵੱਖ ਵੱਖ ਤਰ੍ਹਾਂ ਦੇ ਭੋਜਨ ਲਿਆਂਦੇ ਜਾਂਦੇ ਹਨ ਜੋਂ ਪ੍ਰਥਾ ਸੈਂਕੜੇ ਸਾਲਾਂ ਤੋਂ ਚਲਦੀ ਆ ਰਹੀ ਹੈ। ਇਸ ਵਾਰ ਰਸੀਵਰ ਕਮ ਤਹਿਸੀਲਦਾਰ ਤਰਲੋਚਨ ਸਿੰਘ ਅਤੇ ਸੁਪਰਵਾਈਜ਼ਰ ਲਵਜੀਤ ਵੱਲੋਂ ਮੇਲੇ ਦੀ ਆਮਦ ਨੂੰ ਵੇਖਦਿਆਂ ਮੰਦਰ ਦੇ ਬਾਹਰ ਅਤੇ ਮੰਦਰ ਦੇ ਅੰਦਰ ਨੂੰ ਪੂਰੀ ਸਜਾਵਟ ਨਾਲ ਸਜਾਇਆ ਗਿਆ ਹੈ। ਸਾਵਣ ਦੀ ਅਸ਼ਟਮੀ ਤੇ ਕੱਲ ਲੱਗਣ ਵਾਲੇ ਇਸ ਮੇਲੇ ਵਿੱਚ ਕੋਈ ਸ਼ਰਾਰਤੀ ਅਨਸਰਾਂ ਵੱਲੋਂ ਗ਼ਲਤ ਹਰਕਤ ਨੂੰ ਰੋਕਣ ਲਈ ਪੁਲਿਸ ਜ਼ਿਲ੍ਹਾ ਮਜੀਠਾ ਦੇ ਡੀ ਐਸ ਪੀ ਜਸਪਾਲ ਸਿੰਘ, ਪੁਲਿਸ ਥਾਣਾ ਕੱਥੂਨੰਗਲ ਦੇ ਐਸ ਐਚ ਓ ਲਖਵਿੰਦਰ ਸਿੰਘ, ਪੁਲਿਸ ਚੌਂਕੀ ਚਵਿੰਡਾ ਦੇਵੀ ਦੇ ਇੰਚਾਰਜ ਅਮਨਜੀਤ ਵੱਲੋਂ ਮੇਲੇ ਦੀ ਆਮਦ ਨੂੰ ਵੇਖਦਿਆਂ ਪੂਰੇ ਪ੍ਰਬੰਧ ਕਰ ਲਏ ਗਏ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-