Total views : 5508271
Total views : 5508271
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਭਾਈ ਸੁਖਦੇਵ ਸਿੰਘ ਬੱਬਰ ਦੂਰ ਅੰਦੇਸ਼ੀ ਤੇ ਕ੍ਰਾਂਤੀਕਾਰੀ ਆਗੂ ਸੀ- ਜਥੇ ਹਵਾਰਾ
ਅੰਮ੍ਰਿਤਸਰ /ਰਣਜੀਤ ਸਿੰਘ ਰਾਣਾਨੇਸ਼ਟਾ
ਗੁਰੀਲਾ ਯੁੱਧ ਨੀਤੀ ਵਿੱਚ ਨਿਪੁੰਨ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁੱਖੀ ਜਥੇਦਾਰ ਸੁਖਦੇਵ ਸਿੰਘ ਬੱਬਰ ਦਾ 32 ਵਾਂ ਸ਼ਹੀਦੀ ਸਮਾਗਮ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਬੜੇ ਸਤਿਕਾਰ ਅਤੇ ਸਰਧਾ ਨਾਲ ਉਨ੍ਹਾਂ ਦੇ ਜੱਦੀ ਪਿੰਡ ਦਾਸੂਵਾਲ ਵਿਖੇ ਮਨਾਇਆ ਗਿਆ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਅਤੇ ਭਾਈ ਵਧਾਵਾ ਸਿੰਘ ਬੱਬਰ ਵਲੋ ਮੌਜੂਦਾ ਸੰਘਰਸ਼ ਦੀ ਅਗਵਾਈ ਕਰਨ ਦੀ ਸ਼ਲਾਘਾ ਕੀਤੀ। ਸਮਾਗਮ ਦੌਰਾਨ ਸ਼ਹੀਦ ਸੁਖਦੇਵ ਸਿੰਘ ਬੱਬਰ ਦੇ ਪਰਿਵਾਰ ਤੋਂ ਬਖਸ਼ੀਸ਼ ਸਿੰਘ, ਸ਼ਹੀਦ ਕੇਹਰ ਸਿੰਘ ਦੇ ਪਰਿਵਾਰ ਤੋਂ ਸਤਵੰਤ ਸਿੰਘ, ਸ਼ਹੀਦ ਮਹਿੰਗਾ ਸਿੰਘ ਬੱਬਰ ਦੇ ਪਰਿਵਾਰ ਤੋਂ ਦਵਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ।
1978 ਦੀ ਵਿਸਾਖੀ ਦੇ ਸਾਕੇ ਵਿੱਚ 13 ਸਿੰਘਾਂ ਦੀ ਸ਼ਹਾਦਤ ਤੋਂ ਮਿਲੀ ਪ੍ਰਰੇਣਾ ਸਦਕਾ ਭਾਈ ਸੁਖਦੇਵ ਸਿੰਘ ਬੱਬਰ ਨੇ 1978 ਤੋਂ 1992 ਤੱਕ ਖ਼ਾਲਸਾਈ ਰਹੁ-ਰੀਤਾਂ ਨਾਲ ਸੰਘਰਸ਼ ਕੀਤਾ। ਗੁਰਮਤਿ ਸਿਧਾਤਾਂ ਵਿੱਚ ਪਰਿਪੱਕਤਾ ਵੱਲੋਂ ਜਾਣੀ ਜਾਂਦੀ ਜਥੇਬੰਦੀ ਦੇ ਇਸ ਮੁੱਖੀ ਦਾ ਸੰਕਲਪ ਕੌਮੀ ਘਰ ਦੀ ਪ੍ਰਾਪਤੀ ਲਈ ਕੁਰਬਾਨ ਹੋਣਾ ਸੀ। ਇਹੋ ਵਿਚਾਰ ਉਨ੍ਹਾਂ ਨੇ ਜਥੇਬੰਦੀ ਦੇ ਹਰ ਸਿੰਘ ਦੇ ਮਨ ਵਿਚ ਦ੍ਰਿੜ ਕਰਵਾਈ ਸੀ। ਜਿਸਦੀ ਲਗਾਤਾਰਤਾ ਹੁਣ ਤੱਕ ਜਥੇਦਾਰ ਵਧਾਵਾ ਸਿੰਘ ਬੱਬਰ ਦੀ ਅਗਵਾਈ ‘ਚ ਬਣੀ ਹੋਈ ਹੈ।
ਕੁਰਬਾਨੀ ਨੂੰ ਭੁਲਾਇਆ ਨਹੀਂ ਜਾ ਸਕਦਾ-ਸਿੰਘ ਸਾਹਿਬ ਗਿ.ਰਘਬੀਰ ਸਿੰਘ
ਇਸ ਮੌਕੇ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਸੰਦੇਸ਼ ਬਾਪੂ ਗੁਰਚਰਨ ਸਿੰਘ ਨੇ ਸੁਣਾਇਆ ਤੇ ਕਿਹਾ ਕਿ ਭਾਈ ਸੁਖਦੇਵ ਸਿੰਘ ਬੱਬਰ ਦੂਰ ਅੰਦੇਸ਼ੀ ਤੇ ਕ੍ਰਾਂਤੀਕਾਰੀ ਆਗੂ ਸੀ।ਡਾ ਸੁਖਦੇਵ ਸਿੰਘ ਬਾਬਾ ਨੇ ਜਥੇਦਾਰ ਵਧਾਵਾ ਸਿੰਘ ਬੱਬਰ ਅਤੇ ਮਹਿਲ ਸਿੰਘ ਬੱਬਰ ਨੂੰ ਕੌਮ ਦੀ ਅਮਾਨਤ ਦੱਸਿਆ ਅਤੇ ਉਨ੍ਹਾਂ ਦੀ 1978 ਤੋਂ ਹੁਣ ਤੱਕ ਦੀ ਪੰਥਕ ਸੇਵਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਨਮਾਨਿਤ ਹੋਣ ਲਈ ਸੰਗਤਾਂ ਦੀ ਸਹਿਮਤੀ ਲਈ।
ਅੱਜ ਅੰਮ੍ਰਿਤ ਵੇਲੇ ਸਹਿਜ ਪਾਠ ਦੇ ਭੋਗ ਉਪਰੰਤ ਸਜੇ ਦੀਵਾਨ ਵਿਚ ਜਥੇਦਾਰ ਬਖ਼ਸ਼ੀਸ਼ ਸਿੰਘ ਮੁੱਖੀ ਅਖੰਡ ਕੀਰਤਨੀ ਜੱਥਾ ਦੀ ਅਗਵਾਈ ਵਿੱਚ ਜਥੇ ਦੇ ਸਿੰਘਾਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਉਪਰੰਤ ਪੰਥ ਦੇ ਉਘੇ ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਵਾਰਾਂ ਰਾਹੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਲਾਕਾ ਨਿਵਾਸੀ ਅਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਹੀਦੀ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਸਾਰੇ ਪ੍ਰੋਗਰਾਮ ਦਾ ਸੰਚਾਲਨ ਭਾਈ ਭੁਪਿੰਦਰ ਸਿੰਘ ਭਲਵਾਨ ਜਰਮਨੀ ਦੀ ਦੇਖ ਰੇਖ ਵਿਚ ਹੋਇਆ। ਸਮਾਗਮ ਦੇ ਅੰਤ ਵਿੱਚ ਭਾਈ ਪਾਰਸ ਸਿੰਘ ਯੋਧੇ ਵੀਰ ਗਤਕਾ ਉਸਤਾਦ ਨੇ ਨੌਜਵਾਨਾਂ ਕੋਲੋ ਗੱਤਕੇ ਦੇ ਜੌਹਰ ਦਿਖਾਏ। ਇਸ ਮੌਕੇ ਤੇ ਵੱਡੀ ਗਿਣਤੀ ਵਿਚ ਪਹੁੰਚੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ।
ਪ੍ਰੋਫੈਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਸਿੱਖਿਆਵਾਂ ਤੋ ਸਿੱਖਿਆ ਲੈਣ ਦੀ ਲੋੜ ਹੈ। ਇਸ ਮੌਕੇ ਤੇ ਪੰਜਾਂ ਸਿੰਘਾਂ ਚੋਂ ਭਾਈ ਸਤਨਾਮ ਸਿੰਘ ਖੰਡਾ, ਭਾਈ ਤਰਲੋਕ ਸਿੰਘ, ਭਾਈ ਮੇਜਰ ਸਿੰਘ, ਗਿਆਨੀ ਤੇਜਬੀਰ ਸਿੰਘ ਦਮਦਮੀ ਟਕਸਾਲ, ਤਲਵਿੰਦਰ ਸਿੰਘ ਬੁੱਟਰ, ਗੁਰਦੀਪ ਸਿੰਘ ਬਠਿੰਡਾ, ਜਸਕਰਨ ਸਿੰਘ ਕਾਹਨਸਿੰਘ ਵਾਲਾ, ਪਰਮਜੀਤ ਸਿੰਘ ਗ਼ਾਜ਼ੀ, ਕਵੰਰ ਪਾਲ ਸਿੰਘ, ਪਰਮਜੀਤ ਸਿੰਘ ਟਾਂਡਾ, ਰਜਿੰਦਰ ਸਿੰਘ ਯੂਕੇ, ਬਾਬਾ ਬਖਸ਼ੀਸ਼ ਸਿੰਘ, ਮਨਜੀਤ ਸਿੰਘ ਭੋਮਾ, ਕਰਨੈਲ ਸਿੰਘ ਪੀਰਮੁਹੰਮਦ, ਨਿਰਮਲ ਸਿੰਘ ਵਲਟੋਹਾ, ਜਗਰਾਜ ਸਿੰਘ ਵਾਂ, ਨਾਰਾਇਣ ਸਿੰਘ ਚੌੜਾ, ਅਰਜਨ ਸਿੰਘ ਸ਼ੇਰਗਿੱਲ, ਭਗਵੰਤ ਸਿੰਘ ਸਿਆਲਕਾ, ਕੰਵਰ ਚੜਤ ਸਿੰਘ, ਪ੍ਰਗਟ ਸਿੰਘ ਚੋਗਾਂਵਾ, ਸਵਰਨਜੀਤ ਸਿੰਘ ਕੁਰਾਲੀਆ, ਰਘਬੀਰ ਸਿੰਘ ਭੁੱਚਰ, ਜੁਗਰਾਜ ਸਿੰਘ ਪੱਟੀ, ਸੱਜਣ ਸਿੰਘ ਪੱਟੀ, ਜਰਨੈਲ ਸਿੰਘ ਸ਼ਖੀਰਾ, ਪ੍ਰਤਾਪ ਸਿੰਘ ਕਾਲੀਆ ਸਕਤਰਾ, ਦਿਲਬਾਗ ਸਿੰਘ ਸਿਰਲੱਥ, ਦਇਆ ਸਿੰਘ ਕੱਕੜ, ਦਲਜੀਤ ਸਿੰਘ ਸਰਪੰਚ, ਭੁਪਿੰਦਰ ਸਿੰਘ ਸਰਪੰਚ, ਜਸਵਿੰਦਰ ਸਿੰਘ ਪਿਆਰੇ ਵੀਰ, ਜੋਗਾ ਸਿੰਘਆਦਿ ਨੇ ਹਾਜ਼ਰੀ ਭਰੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-