Total views : 5508270
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਜਲੰਧਰ/ਬੀ.ਐਨ.ਈ ਬਿਊਰੋ
ਸੁਤੰਤਰਤਾ ਦਿਵਸ 2024 ‘ਤੇ ਮਹਾਨਗਰ ਦੇ ਸਟੇਡੀਅਮ ‘ਚ ਹੋਣ ਵਾਲੇ ਰਾਜ ਪੱਧਰੀ ਸਮਾਗਮ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਢੇ ਪੰਜ ਸਾਲ ਦੇ ਕੁੱਤੇ ਬੌਬੀ ਨੇ ਸੰਭਾਲੀ ਹੈ। ਇਕ ਪਾਸੇ ਜਿੱਥੇ ਬੱਚੇ ਸਮਾਗਮ ਲਈ ਰੰਗਾਰੰਗ ਪ੍ਰੋਗਰਾਮ ਦੀ ਰਿਹਰਸਲ ਕਰ ਰਹੇ ਹਨ, ਉੱਥੇ ਹੀ ਬੌਬੀ ਵੀ ਡਿਊਟੀ ‘ਤੇ ਹੈ। ਵਿਸਫੋਟਕ ਸੁੰਘਣ ‘ਚ ਮਾਹਿਰ ਬੌਬੀ ਘੰਟਿਆਂਬੱਧੀ ਸਟੇਡੀਅਮ ‘ਚ ਸ਼ੱਕੀ ਵਸਤਾਂ ’ਤੇ ਨਜ਼ਰ ਰੱਖ ਰਿਹਾ ਹੈ।
ਜਲੰਧਰ ਪੁਲਿਸ ਦੇ ਡਾਗ ਸਕੁਐਡ ‘ਚ ਲੈਬਰਾਡੋਰ ਨਸਲ ਦੇ ਬੌਬੀ ਦੀ ਭੂਮਿਕਾ ਅਹਿਮ ਹੈ। ਸਪੈਸ਼ਲ ਡਾਈਟ ਤੇ ਟ੍ਰੇਨਿੰਗ ਤੋਂ ਬਾਅਦ ਬੌਬੀ ਨੂੰ ਡਾਗ ਸਕੁਐਡ ‘ਚ ਸ਼ਾਮਲ ਕੀਤਾ ਗਿਆ ਹੈ। ਨੌਂ ਮਹੀਨਿਆਂ ਦੀ ਟ੍ਰੇਨਿੰਗ ‘ਚ ਬੌਬੀ ਨਾ ਸਿਰਫ਼ ਜਾਣਕਾਰਾਂ ਨੂੰ ਸੁੰਘ ਕੇ ਪਛਾਣਦਾ ਹੈ ਬਲਕਿ ਦੁਸ਼ਮਣਾਂ ਦੀ ਗੰਧ ਤੋਂ ਸੁਚੇਤ ਵੀ ਕਰਦਾ ਹੈ। ਆਜ਼ਾਦੀ ਦਿਵਸ ਸਮਾਗਮ ਤੋਂ ਪਹਿਲਾਂ ਬੌਬੀ ਸਟੇਡੀਅਮ ‘ਚ ਤਾਇਨਾਤ ਹੈ ਜਿਸ ਨਾਲ ਪੁਲਿਸ ਕਿਸੇ ਵੀ ਤਰ੍ਹਾਂ ਦੀਆਂ ਸ਼ੱਕੀ ਗਤੀਵਿਧੀਆਂ ‘ਤੇ ਨਜ਼ਰ ਰੱਖ ਰਹੀ ਹੈ।
ਜਨਮ ਤੋਂ ਕੁਝ ਦਿਨਾਂ ਬਾਅਦ ਹੀ ਪੁਲਿਸ ਲਾਈਨ ‘ਚ ਆਇਆ ਬੌਬੀ
ਬੌਬੀ ਨੂੰ ਇੰਸਪੈਕਟਰ ਦੇ ਬਰਾਬਰ ਮਿਲਦੀਆਂ ਹਨ ਸਹੂਲਤਾਂ
ਡਾਗ ਸਕੁਐਡ ਦੇ ਮੈਂਬਰਾਂ ਨੂੰ ਇੰਸਪੈਕਟਰ ਰੈਂਕ ਦੀਆਂ ਸਹੂਲਤਾਂ ਮਿਲਦੀਆਂ ਹਨ। ਉਨ੍ਹਾਂ ਨੂੰ ਕਾਰ, ਏਅਰ ਕੰਡੀਸ਼ਨਰ, ਮੈਡੀਕਲ ਭੱਤਾ ਤੇ ਖੁਰਾਕ ਲਈ ਫੰਡ ਦਿੱਤੇ ਜਾਂਦੇ ਹਨ। ਸੁਰੱਖਿਆ ਏਜੰਸੀਆਂ ਦੇ ਉਲਟ ਪੰਜਾਬ ਪੁਲਿਸ ‘ਚ ਉਨ੍ਹਾਂ ਨੂੰ ਰੈਂਕ ਤੇ ਤਨਖਾਹ ਨਹੀਂ ਦਿੱਤੀ ਜਾਂਦੀ ਸਗੋਂ ਹਰ ਤਰ੍ਹਾਂ ਦੀਆਂ ਹੋਰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।
ਤਾਇਨਾਤੀ ਦੇ 10 ਸਾਲ ਦੀ ਸੇਵਾ ਤੋਂ ਬਾਅਦ ਹੁੰਦੇ ਹਨ ਸੇਵਾਮੁਕਤ
ਡਾਗ ਸਕੁਐਡ ‘ਚ ਡਾਗ ਦੀ ਤਾਇਨਾਤੀ ਦਸ ਸਾਲ ਤਕ ਹੁੰਦੀ ਹੈ। ਇਸ ਤੋਂ ਬਾਅਦ ਫਿਜ਼ੀਕਲ ਫਿਟਨੈੱਸ ਦੇਖ ਕੇ ਫੈਸਲਾ ਲਿਆ ਜਾਂਦਾ ਹੈ। ਬੌਬੀ ਵੀ ਦਸ ਸਾਲ ਤੋਂ ਬਾਅਦ ਨੌਕਰੀ ਤੋਂ ਸੇਵਾਮੁਕਤ ਹੋਵੇਗਾ।
ਪੁਲਿਸ ਲਾਈਨ ‘ਚ ਬੌਬੀ ਦੇ ਰਹਿਣ ਲਈ ਵੱਖਰਾ ਕਮਰਾ ਹੈ ਜਿਸ ਵਿਚ ਕੂਲਰ ਲੱਗਾ ਹੈ। ਏਐਸਆਈ ਬਲਦੇਵ ਰਾਜ ਨੇ ਦੱਸਿਆ ਕਿ ਬਦਲਦੇ ਮੌਸਮ ‘ਚ ਕਮਰੇ ‘ਚ ਰੱਖਣ ਲਈ ਤਾਪਮਾਨ ਸੰਤੁਲਿਤ ਕੀਤਾ ਜਾਂਦਾ ਹੈ। ਜੇਕਰ ਬਾਹਰ ਗਰਮੀ ਹੋਵੇ ਤਾਂ ਡਿਊਟੀ ‘ਤੇ ਜਾਣ ਤੋਂ ਪਹਿਲਾਂ ਕੂਲਰ ਬੰਦ ਕੀਤਾ ਜਾਂਦਾ ਹੈ।
ਗੰਧ ਨੂੰ ਪਛਾਣਨ ਲਈ ਨੌਂ ਮਹੀਨਿਆਂ ਦੀ ਵਿਸ਼ੇਸ਼ ਸਿਖਲਾਈ
ਡਾਗ ਸਕੁਐਡ ‘ਚ ਸ਼ਾਮਲ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਹਾਊਸ ਸਮੈਲਰ (ਪਰਿਵਾਰਕ ਮੈਂਬਰਾਂ ਨੂੰ ਸੁੰਘਣ) ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਸਿਖਲਾਈ ਲਈ ਸਭ ਤੋਂ ਵਧੀਆ ਉਮਰ ਪੰਜ ਮਹੀਨਿਆਂ ਤੋਂ ਸ਼ੁਰੂ ਹੁੰਦੀ ਹੈ। ਹਾਊਸ ਸਮੈਲ ਤੋਂ ਬਾਅਦ ਵਿਸਫੋਟਕਾਂ ਦੀ ਗੰਧ ਤੋਂ ਜਾਣੂ ਕਰਵਾਇਆ ਗਿਆ।ਕੁੱਤੇ ਦੇ ਸੁੰਘਣ ਦੀ ਸਮਰੱਥਾ ਘੱਟ ਨਾ ਹੋਵੇ, ਇਸ ਦੇ ਲਈ ਬਾਕਾਇਦਾ ਡਾਈਟ ਪਲਾਨ ਬਣਾਇਆ ਜਾਂਦਾ ਹੈ। ਡਾਈਟ ‘ਚ ਦੁੱਧ, ਆਂਡੇ, ਰੋਟੀ, ਬਿਨਾਂ ਹੱਡੀ ਵਾਲਾ ਮਾਸ ਤੇ ਸਰਦੀਆਂ ‘ਚ ਚਿਕਨ ਸੂਪ ਸ਼ਾਮਲ ਕੀਤਾ ਜਾਂਦਾ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-