ਏ.ਸੀ.ਪੀ ਹਰਬਿੰਦਰ ਸਿੰਘ ਭੱਲ਼ਾ ਨੂੰ ਸੇਵਾਮੁਕਤ ਹੋਣ ‘ਤੇ ਦਿੱਤੀ ਗਈ ਸ਼ਾਨਦਾਰ ਵਦਾਇਗੀ ਪਾਰਟੀ

4675244
Total views : 5506767

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਵਿਖੇ ਬਤੌਰ ਏ.ਸੀ.ਪੀ (ਪੀ.ਬੀ.ਆਈ) ਵਜੋ ਪੁਲਿਸ ਵਿਭਾਗ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਅੱਜ ਸੇਵਾਮੁਕਤ ਹੋਏ ਸ: ਹਰਬਿੰਦਰ ਸਿੰਘ ਭੱਲ਼ਾ ਦੇ ਸਨਮਾਨ ਵਿੱਚ ਸ਼ਾਨਦਾਰ ਵਦਾਇਗੀ ਪਾਰਟੀ ਦਾ ਅਯੋਜਿਨ ਕੀਤਾ ਗਿਆ।

ਜਿਥੇ ਉਨਾਂ ਵਲੋ ਨਿਭਾਈਆ ਸੇਵਾਵਾਂ ਦੀ ਸ਼ਲਾਘਾ ਕਰਦਿਆ ਯਾਦਗਿਰੀ ਚਿੰਨ ਨਾਲ ਪੁਲਿਸ ਕਮਿਸ਼ਨਰ ਸ: ਰਣਜੀਤ ਸਿੰਘ ਢਿਲੋ ਨੇ ਸਨਮਾਨਿਤ ਕੀਤਾ ਅਤੇ ਚੰਗੇ ਅਤੇ ਸਿਹਤਮੰਦ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ਗਈਆਂ। ਇਸ ਵਿਦਾਇਗੀ ਪਾਰਟੀ ਸਮੇਂ ਡੀਸੀਪੀ ਡਿਟੈਕਟਿਵ ਸ੍ਰੀ ਹਰਪ੍ਰੀਤ ਸਿੰਘ ਮੰਡੇਰ, ਡੀਸੀਪੀ ਸਥਾਨਕ ਸ੍ਰੀ ਸਤਵੀਰ ਸਿੰਘ ਅਟਵਾਲ, ਡੀਸੀਪੀ ਕਾਨੂੰਨ ਵਿਵਸਥਾ, ਸ੍ਰੀ ਆਲਮ ਵਿਜੇ ਸਿੰਘ, ਏਡੀਸੀਪੀ ਸਿਟੀ-2, ਸ੍ਰੀ ਅਭਿਮੰਨਿਊ ਰਾਣਾ, ਏਡੀਸੀਪੀ ਸਿਟੀ-1, ਡਾ ਦਰਪਣ ਆਹਲੂਵਾਲੀਆ, ਏਡੀਸੀਪੀ ਸਥਾਨਕ, ਸ੍ਰੀਮਤੀ ਹਰਕਮਲ ਕੌਰ ਏ.ਸੀ.ਪੀ ਪੱਛਮੀ ਸ: ਸੁਖਪਾਲ ਸਿੰਘ ਅਤੇ ਹੋਰ ਅਧਿਕਾਰੀ ਹਾਜਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News