Total views : 5506767
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਪੱਟੀ/ਬੀ.ਐਨ.ਈ ਬਿਊਰੋ
ਨਹਿੰਗ ਸਿੰਘਾਂ ਦੇ ਬਾਣੇ ਵਿੱਚ ਆਏ ਕੁਝ ਹਮਲਾਵਰਾਂ ਨੇ ਇਥੋ ਦੇ ਵਾਰਡ ਨੰਬਰ -6 ਵਿਚ ਇਕ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਡ ਦਿੱਤਾ, ਜਿਸ ਕਾਰਨ ਉਸਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ਮੀ ਕੁਮਾਰ ਵਜੋਂ ਹੋਈ ਹੈ। ਇਸ ਦੇ ਨਾਲ ਹੀ 2 ਨੌਜਵਾਨ ਜ਼ਖਮੀ ਹੋ ਗਏ ਹਨ।
ਇਸ ਮੌਕੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਅੱਜ ਦੁਪਿਹਰ ਸਮੇਂ ਕੁੱਝ ਨਿਹੰਗ ਬਾਣੇ ਵਿਚ ਆਏ ਨਿਹੰਗਾਂ ਨੇ ਸ਼ਮੀ ਕੁਮਾਰ ਨਾਲ ਪੈਸਿਆਂ ਦੇ ਦੇਣ ਲੈਣ ਨੂੰ ਲੈਕੇ ਝਗੜਾ ਸ਼ੁਰੂ ਕਰ ਦਿੱਤਾ ਅਤੇ ਬਾਅਦ ਵਿਚ ਤੇਜ਼ਧਾਰ ਹਥਿਆਰਾਂ ਨਾਲ 3 ਲੋਕਾਂ ਨੂੰ ਜ਼ਖਮੀ ਕਰ ਦਿੱਤਾ ,ਜਿਨ੍ਹਾਂ ਨੂੰ ਪੱਟੀ ਹਸਪਤਾਲ ਲਿਜਾਇਆ ਗਿਆ ,ਜਿੱਥੇ ਸੰਮੀ ਕੁਮਾਰ ਦੀ ਮੌਤ ਹੋ ਗਈ ਅਤੇ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ।
ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਹਮਲਾ ਕਰਨ ਵਾਲੇ 7 ਲੋਕ ਸਨ ,ਜਿਨ੍ਹਾਂ ਸਾਰਿਆਂ ‘ਤੇ ਪੁਲੀਸ ਬਣਦੀ ਕਾਰਵਾਈ ਕਰੇ। ਇਸ ਮੌਕੇ ਐੱਸ.ਐਚ .ਓ ਜਸਪਾਲ ਸਿੰਘ ਥਾਣਾ ਸਿਟੀ ਪੱਟੀ ਨੇ ਦੱਸਿਆ ਕਿ ਕੁਝ ਵਿਅਕਤੀ ਦਾ ਸੰਮੀ ਕੁਮਾਰ ਨਾਲ ਪੈਸਿਆਂ ਦਾ ਦੇਣ ਲੈਣ ਜੋ ਕਿ 1 ਲੱਖ 75 ਹਜ਼ਾਰ ਸਨ, ਉਸੇ ਦੇ ਚੱਲਦੇ ਅੱਜ ਇਨ੍ਹਾਂ ਨਿਹੰਗਾਂ ਵਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-