





Total views : 5600614








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਆਰ .ਬੀ .ਆਈ ਵੱਲੋਂ ਦੇਸ਼ ਦੇ ਨਾਗਰਿਕਾਂ ਲਈ ਬਹੁਤ ਸਾਰੀਆਂ ਸਕੀਮਾਂ ਸ਼ੁਰੂ ਗਈਆਂ ਹਨ ਜਿਨਾਂ ਦਾ ਲਾਭ ਲੈਣ ਤੋਂ ਸਾਡੇ ਦੇਸ਼ ਦੇ ਨਾਗਰਿਕ ਵਾਂਝੇ ਹਨ ਕਿਉਂਕਿ ਉਹਨਾਂ ਨੂੰ ਇਹਨਾਂ ਸਕੀਮਾਂ ਦੀ ਜਾਣਕਾਰੀ ਹੀ ਨਹੀਂ ਹੈ l ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਏਰੀਆ ਮੈਨੇਜਰ ਹਰਵਿਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਲਸਟਰ ਮੈਨੇਜਰ (ਅਸੈਸ) ਅਮਨਦੀਪ ਕੌਰ ਵੱਲੋ ਉਲੀਕੇ ਪ੍ਰੋਗਰਾਮ ਅਨੁਸਾਰ ਬਲਾਕ ਹਰਸਾ ਛੀਨਾ ਦੇ ਪਿੰਡ ਲਦੇਹ ਵਿਖੇ ਚੇਅਰਮੈਨ ਰਾਜਵਿੰਦਰ ਸਿੰਘ ਰਾਜਾ ਲਦੇਹ ਦੇ ਵਿਸ਼ੇਸ਼ ਸਹਿਯੋਗ ਨਾਲ ਇਸ ਪਿੰਡ ਵਿੱਚ ਆਰ ਬੀ ਆਈ ਵੱਲੋ ਅਸੈਸ ਡਿਵੈਲਪਮੈਂਟ ਸਰਵਿਸ ਰਾਹੀਂ ਲਗਾਏ ਗਏ ਜਾਗਰੁਕਤਾ ਦਾ ਕੈਂਪ ਦੌਰਾਨ ਹਾਜ਼ਰੀਨ ਜਾਣਕਾਰੀ ਦਿੰਦੇ ਹੋਏ ਫ਼ੀਲਡ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਕੱਦ ਗਿੱਲ ਨੇ ਕੀਤਾl
ਪਿੰਡ ਲਦੇਹ ਵਿਖੇ ਲਗਾਏ ਜਾਗਰੂਕਤਾ ਕੈਂਪ ਵਿੱਚ ਫ਼ੀਲਡ ਕੁਆਰਡੀਨੇਟਰ ਗੁਰਪ੍ਰੀਤ ਸਿੰਘ ਕੱਦ ਗਿੱਲ ਨੇ ਆਰ ਬੀ ਆਈ ਦੀਆਂ ਸਕੀਮਾਂ ਬਾਰੇ ਦਿੱਤੀ ਜਾਣਕਾਰੀ
ਇਹਨਾਂ ਦੱਸਿਆ ਕਿ ਫੋਨ ਤੇ ਕੇ ਵਾਈ ਸੀ ਕਰਨ ਲਈ ਕੋਈ ਵੀ ਬੈਂਕ ਕਾਗਜਾਤ ਜਾਂ ਓਟੀਪੀ ਦੀ ਮੰਗ ਨਹੀਂ ਕਰਦਾ, ਧੋਖਾ ਧੜੀ ਤੋਂ ਬਚਣ ਲਈ ਕਿਸੇ ਨੂੰ ਵੀ ਫੋਨ ਤੇ ਆਪਣਾ ਕੋਈ ਵੀ ਕਾਗਜਾਤ ਨਾ ਭੇਜੋ ਅਤੇ ਨਾ ਹੀ ਕਿਸੇ ਨੂੰ ਕੋਈ ਓ ਟੀ ਪੀ ਦਿਓl ਇਸ ਮੌਕੇ ਉਹਨਾਂ ਦੱਸਿਆ ਕਿ ਆਰ ਬੀ ਆਈ ਵੱਲੋਂ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ, ਅਟਲ ਪੈਨਸ਼ਨ ਯੋਜਨਾ, ਸੁਕੰਨਿਆ ਸਮਰਿਤੀ ਯੋਜਨਾ, ਏ ਟੀ ਐਮ ਤੇ ਮਿਲਦੇ ਬੀਮੇ ਦੇ ਕਲੇਮ ਲੈਣ ਬਾਰੇ ਜਾਣਕਾਰੀ ਤੋ ਇਲਾਵਾ ਅੱਜ ਦੇ ਸਮੇਂ ਵਿੱਚ ਫੋਨ ਕਾਲਾਂ ਤੇ ਹੁੰਦੀ ਧੋਖਾ ਧੜੀ ਆਦਿ ਬਾਰੇ ਜਾਣਕਾਰੀ ਦਿੱਤੀ ਗਈl ਇਸ ਮੌਕੇ ਚੇਅਰਮੈਨ ਰਾਜਵਿੰਦਰ ਸਿੰਘ ਰਾਜਾ ਲਦੇਹ ਨੇ ਆਰ ਬੀ ਆਈ ਵੱਲੋਂ ਸ਼ੁਰੂ ਕੀਤੇ ਇਸ ਪ੍ਰੋਜੈਕਟ ਦੀ ਸਲਾਘਾ ਕਰਦਿਆਂ ਇਹਨਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਅਤੇ ਆਰਬੀਆਈ ਵੱਲੋਂ ਆਈ ਟੀਮ ਅਤੇ ਇਲਾਕੇ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਕੀਮਾਂ ਬਾਰੇ ਅੱਜ ਜੋ ਵੀ ਜਾਣਕਾਰੀ ਮਿਲੀ ਹੈ ਇਸ ਤੋਂ ਪਹਿਲਾਂ ਅਜਿਹੀ ਜਾਣਕਾਰੀ ਸਾਡੇ ਧਿਆਨ ਵਿੱਚ ਨਹੀਂ ਸੀl ਇਹਨਾਂ ਕਿਹਾ ਕਿ ਇਸ ਨਾਲ ਜਿੱਥੇ ਲੋਕਾਂ ‘ਚ ਜਾਗ੍ਰਿਤੀ ਆਏਗੀ ਉਥੇ ਹੀ ਛਾਤਰ ਦਿਮਾਗਈਆਂ ਵੱਲੋਂ ਜਨਤਾ ਨਾਲ ਫੋਨ ਕਾਲਾਂ ਤੇ ਕੀਤੀ ਜਾਂਦੀ ਧੋਖਾਧੜੀ ਵਿੱਚ ਵੀ ਕਮੀ ਆਏਗੀ l ਉਹਨਾਂ ਕਿਹਾ ਕਿ ਇਹ ਪ੍ਰੋਜੈਕਟ ਚਲਾਉਣਾ ਅੱਜ ਦੇ ਸਮੇਂ ਦੀ ਬਹੁਤ ਵੱਡੀ ਲੋੜ ਸੀl ਇਸ ਮੌਕੇ ਡਾਕਟਰ ਰਾਜਵੀਰ ਸਿੰਘ ਸੋਨਾ ਰਾਣੇ ਵਾਲੀ, ਨੰਬਰਦਾਰ ਹਰਪਾਲ ਸਿੰਘ ਲਦੇਹ, ਬੇਅੰਤ ਸਿੰਘ ਪੰਚ, ਸਰਤਾਜ ਸਿੰਘ ਪੰਚ,ਹਰਪ੍ਰੀਤ ਸਿੰਘ ਫੌਜੀ, ਪਿਆਰਾ ਸਿੰਘ ਪ੍ਰਧਾਨ, ਜਰਨੈਲ ਸਿੰਘ ਫੌਜੀ, ਹਰਮਨ ਸਿੰਘ, ਕਰਮਵੀਰ ਸਿੰਘ, ਸੁਖਦੇਵ ਸਿੰਘ ਸੁੱਖਾ ਪ੍ਰਧਾਨ, ਹਰਦੇਵ ਸਿੰਘ ਬਲਵਿੰਦਰ ਸਿੰਘ ਕਾਲਾ ਮੰਤਰੀ, ਕੁਲਵੰਤ ਸਿੰਘ ਮਾਣਕ, ਹਰਪਾਲ ਸਿੰਘ ਭੱਲਾ ਭਲਵਾਨ, ਪ੍ਰਿੰਸ ਮਸੀਹ, ਸੁਰਜੀਤ ਸਿੰਘ ਪ੍ਰਧਾਨ,ਕੁਲਬੀਰ ਸਿੰਘ ਸ਼ੌਂਕੀ ਪੰਚ, ਕਸ਼ਮੀਰ ਸਿੰਘ ਪੰਚ, ਜਸਬੀਰ ਸਿੰਘ, ਗਿਆਨ ਸਿੰਘ, ਅਵਤਾਰ ਸਿੰਘ ਆਦਿ ਵੀ ਹਾਜਰ ਸਨ lਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-