ਪੰਜਾਬ ‘ਚ ਭਗਵੰਤ ਮਾਨ ਸਰਕਾਰ ਹਰ ਫਰੰਟ ਤੇ ਫੇਲ੍ਹ ਹੋਈ ਨਸਿਆ ਚ ਹੋਇਆ ਭਾਰੀ ਵਾਧਾ,-ਬਾਸਰਕੇ

4675596
Total views : 5507372

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਰਣਜੀਤ ਸਿੰਘ ਰਾਣਾਨੇਸ਼ਟਾ 

ਪੰਜਾਬ ਭਾਜਪਾ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਬਾਸਰਕੇ ਚੇਅਰਮੈਨ ਪੰਜਾਬ ਸਟੇਟ ਸਮਾਲ ਇੰਡਸਟ੍ਰੀਜ ਫੈਡਰੇਸ਼ਨ ਆਫ ਐਸੋਸੀਏਸ਼ਨ ਭਾਰਤ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਨਇਆ ਨੂੰ ਲਗਭਗ ਢਾਈ ਸਾਲ ਹੋ ਗਏ ਹਨ ਜੋ ਵਿਧਾਨ ਸਭਾ ਚੋਣਾ ਦੌਰਾਨ ਪੰਜਾਬ ਦੇ ਲੋਕਾਂ ਕੋਲੋ ਵੋਟਾ ਬਟੋਰਨ ਲਈ ਆਪ ਦੇ ਕਨਵੀਨਰ ਤੇ ਦਿਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੇ ਸਭ ਤੋ ਅਹਿਮ ਵਾਅਦੇ ਕੇ ਆਪ ਦੀ ਸਰਕਾਰ ਬਣਨ ਤੇ ਪੰਜਾਬ ਵਿੱਚੋਂ ਨਸਿਆ ਦਾ ਖਾਤਮਾ ਕਰ ਦਿਤਾ ਜਾਵੇਗਾ ਪੂਰੀ ਤਰਾਂ ਅਸਫ਼ਲ ਹੋਏ ਹਨ ।

ਬਾਸਰਕੇ ਨੇ ਕਿਹਾ ਕਿ ਨਸ਼ੇ ਖਤਮ ਕਰਨ ਵਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਨਸਿਆ ਦਾ ਭਾਰੀ ਵਾਧਾ ਹੋਇਆ ਹੈ ਅਤੇ ਹਰ ਆਏ ਦਿਨ ਪੰਜਾਬ ਵਿਚ ਚਿੱਟੇ ਨਾਲ ਨੌਜਵਾਨ ਮੌਤ ਦੇ ਮੂੰਹ ਜਾ ਰਹੇ ਹਨ ਤੇ ਮੁੱਖ ਮੰਤਰੀ ਅੱਖਾਂ ਮੀਟੀ ਬੈਠੇ ਹਨ ਬਾਸਰਕੇ ਅਜ ਅੰਮ੍ਰਿਤਸਰ ਵਿਧਾਨ ਸਭਾ ਹਲਕਾ ਪੱਛਮੀ ਦੇ ਛੇਹਰਟਾ ਵਿਖੇ ਸੂਰਜ ਮਦਾਨ ਮੰਡਲ ਪ੍ਰਧਾਨ ਦੇ ਗ੍ਰਿਹ ਵਿਖੇ ਕੁਝ ਚੌਣਵੇਂ ਪਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ ।

ਉਨਾਂ ਕਿਹਾ ਕਿ ਆਮ ਆਦਮੀ ਦੀ ਸਰਕਾਰ ਦੌਰਾਨ ਅਜ ਤਕ 587ਤੋ ਵਧ ਨੌਜਵਾਨਾਂ ਦੀ ਨਸੇ ਕਾਰਨ ਮੌਤ ਹੋ ਚੁੱਕੀ ਹੈ ਤੇ ਭਗਵੰਤ ਮਾਨ ਸਰਕਾਰ ਕੁੰਭਕਰਣੀ ਨੀਂਦ ਸੁੱਤੀ ਪਈ ਹੈ ਪਿਛਲੇ ਦਿਨੀ ਲੰਘੇ 26 ਜੂਨ ਨੂੰ ਅੰਤਰ ਰਾਸ਼ਟਰੀ ਨਸਾ ਵਿਰੋਧੀ ਦਿਵਸ ਤੇ ਵੀ ਮਾਨ ਸਰਕਾਰ ਪੰਜਾਬ ਵਿਚੋਂ ਨਸ਼ੇ ਖਤਮ ਕਰਨ ਲਈ ਵੀ ਕੋਈ ਪ੍ਰੋਗਰਾਮ ਨਹੀ ਦੇ ਸਕੀ ਬਾਸਰਕੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਆਪ ਦੇ ਕਾਰਜਕਾਲ ਦੌਰਾਨ ਨਸਾ ਤਸਕਰਾਂ ਦੇ ਹੌਸਲੇ ਬੁਲੰਦ ਹੋ ਗਏ ਹਨ ਅਤੇ ਵੱਡੇ ਪੱਧਰ ਤੇ ਨਸਿਆ ਦੀਆਂ ਖੇਪਾਂ ਆ ਰਹੀਆ ਹਨ ਉਨਾਂ ਕਿਹਾ ਕਿ ਪੰਜਾਬ ਵਿਚ ਚੋਰੀਆ, ਡਾਕੇ,ਲੁਟਾਂ ਖੋਹਾ, ਤੇ ਕਤਲਾਂ ਵਿਚ ਭਾਰੀ ਵਾਧਾ ਹੋਇਆ ਹੈ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਵੀ ਬਹੁਤ ਖਰਾਬ ਹੈ ਮੁੱਖ ਮੰਤਰੀ ਹਰ ਫਰੰਟ ਤੇ ਫੇਲ੍ਹ ਹੋੲੋ ਹਨ ਬਾਸਰਕੇ ਨਾਲ ਪੰਜਾਬ ਭਾਜਪਾ ਐਸ ਸੀ ਮੋਰਚਾ ਦੇ ਮੀਤ ਪ੍ਰਧਾਨ ਦਵਿੰਦਰ ਭਲਵਾਨ, ਮੰਡਲ ਪ੍ਰਧਾਨ ਸੂਰਜ ਮਦਾਨ, ਮੰਡਲ ਪ੍ਰਧਾਨ ਵਿੱਕੀ ਰੋਕੀ, ਅਸ਼ੋਕ ਸ਼ਰਮਾ, ਕਰਮਜੀਤ ਸਿੰਘ ਬਾਸਰਕੇ ਹਾਜਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News