ਹੁਣ ਪੁਲਿਸ ਦੀ ਗੁਰੂ ਨਗਰੀ ‘ਚ ਚੱਲ ਰਹੇ ਦੇਹ ਵਪਾਰ ਦੇ ਅੱਡਿਆਂ ‘ਤੇ ਬਾਜ ਅੱਖ!ਬੱਸ ਸਟੈਂਡ ਨਜ਼ਦੀਕ ਇੱਕ ਨਿੱਜੀ ਹੋਟਲ ‘ਚ ਚੱਲ ਧੰਦੇ ਦਾ ਕੀਤਾ ਪਰਦਾਫਾਸ਼

4677756
Total views : 5511045

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸ: ਰਣਜੀਤ ਸਿੰਘ ਢਿਲ਼ੋ ਵਲੋ ਅਹੁਦਾ ਸੰਭਾਲਣ ਉਪਰੰਤ ਜਿਥੇ ਨਸ਼ਾ ਖੋਰੀ ਰੋਕਣ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਸ਼ਹਿਰ ‘ਚ ਚੱਲ ਰਹੇ ਸਪਾ ਸੈਟਰਾਂ ਦੀ ਆੜ ‘ਚ ਦੇਹ ਵਪਾਰ ਦੇ ਅੱਡਿਆ ਦਾ ਪਰਦਾਫਾਸ਼ ਕੀਤਾ ਜਾ ਰਿਹਾ ਹੈ, ਬਟਾਲਾ ਰੋਡ ‘ਤੇ ਚੱਲ ਰਹੇ ਸਪਾ ਸੈਟਰ ‘ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕਰਨ ਤੋ ਥਾਣਾਂ ‘ਈ’ਡਵੀਜਨ ਦੀ ਪੁਲਿਸ ਨੇ ਬੱਸ ਅੱਡੇ ਨਜਦੀਕ ਇਕ ਨਿੱਜੀ ਹੋਟਲ ‘ਚ ਚੱਲ ਰਹੇ ਰਹੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕੀਤਾ ਹੈ।ਜਿਥੇਦੇਹ ਵਪਾਰ ਦਾ ਉਸ ਵੇਲੇ ਖੁਲਾਸਾ ਹੋਇਆ, ਜਦੋਂ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਹੋਟਲ ਵਿੱਚ ਛਾਪੇਮਾਰੀ ਕੀਤੀ ਅਤੇ ਛਾਪੇਮਾਰੀ ਕਰਨ ਦੌਰਾਨ ਇੱਕ ਕਮਰੇ ਦੇ ਵਿੱਚੋਂ ਪੁਲਿਸ ਨੇ ਪੰਜ ਵਿਦੇਸ਼ੀ ਲੜਕੀਆਂ ਬਰਾਮਦ ਕੀਤੀਆਂ, ਜਿਨਾਂ ਵਿੱਚੋਂ ਦੋ ਵਿਦੇਸ਼ੀ ਲੜਕੀਆਂ ਨੇ ਪੁਲਸ ਤੋ ਡਰ ਦੇ ਮਾਰੇ ਹੋਟਲ ਦੀ ਛਤ ਤੋਂ ਛਲਾਂਗ ਲਗਾ ਦਿੱਤੀ। ਜਿਸ ਕਾਰਨ ਦੋਵੇਂ ਲੜਕੀਆਂ ਗੰਭੀਰ ਰੂਪ ਵਿੱਚ ਜਖਮੀ ਹੋ ਗਈਆਂ ਅਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ। ਦੂਜੇ ਪਾਸੇ ਪੁਲਿਸ ਨੇ ਤਿੰਨ ਵਿਦੇਸ਼ੀ ਲੜਕੀਆਂ ਅਤੇ ਹੋਟਲ ਦੇ ਵਿੱਚ ਕੰਮ ਕਰਨ ਵਾਲੇ ਇੱਕ ਨੌਜਵਾਨ ਨੂੰ ਵੀ ਕਾਬੂ ਕੀਤਾ ਹੈ।

ਪੁਲਿਸ ਨੇ ਤਿੰਨ ਵਿਦੇਸ਼ੀ ਲੜਕੀਆਂ ਤੇ  ਹੋਟਲ ਚ ਕੰਮ ਕਰਨ ਵਾਲੇ ਇੱਕ ਨੌਜਵਾਨ ਨੂੰ ਲਿਆ ਹਿਰਾਸਤ ‘ਚ-ਛਲਾਂਗ ਮਾਰਨ ਵਾਲੀਆਂ ਗੰਭੀਰ ਰੂਪ’ਚ ਜਖਮੀ ਦੋਨਾਂ ਲੜਕੀਆਂ ਨੂੰ ਹਸਪਤਾਲ ‘ਚ ਕਰਾਇਆ ਦਾਖਲ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬੱਸ ਸਟੈਂਡ ਨਜ਼ਦੀਕ ਇੱਕ ਨਿੱਜੀ ਹੋਟਲ ਦੇ ਵਿੱਚ ਵਿਦੇਸ਼ੀ ਲੜਕੀਆਂ ਨੂੰ ਲਿਆ ਕੇ ਸਪਾ ਸੈਂਟਰ ਦੀ ਆੜ ਦੇ ਵਿੱਚ ਦੇਹ ਵਪਾਰ ਦਾ ਧੰਦਾ ਕੀਤਾ ਜਾਂਦਾ ਹੈ। ਜਿਸ ਦੇ ਚਲਦੇ ਪੁਲਿਸ ਨੇ ਇੱਥੇ ਰੇਡ ਕੀਤੀ ਅਤੇ ਰੇਡ ਕਰਨ ਦੌਰਾਨ ਪੁਲਿਸ ਨੇ ਤਿੰਨ ਵਿਦੇਸ਼ੀ ਲੜਕੀਆਂ ਤੇ ਇੱਕ ਲੜਕੇ ਨੂੰ ਕਾਬੂ ਕੀਤਾ ਹੈ ਜਦਕਿ ਦੋ ਵਿਦੇਸ਼ੀ ਲੜਕੀਆਂ ਨੇ ਹੋਟਲ ਦੇ ਟੈਰਰਸ ਤੋਂ ਛਲਾਂਗ ਲਗਾ ਦਿੱਤੀ, ਜਿਸ ਕਾਰਨ ਉਹ ਗੰਭੀਰ ਵਿੱਚ ਜਖਮੀ ਹੋ ਗਈਆਂ ਲੇਕਿਨ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਹੁਣ ਉਹਨਾਂ ਦੇ ਹਾਲਤ ਚ ਸੁਧਾਰ ਹੈ। 

ਪੁਲਿਸ ਨੇ ਦੱਸਿਆ ਕਿ ਫਿਲਹਾਲ ਹੋਟਲ ਚ ਲੱਗੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਅਤੇ ਇਹ ਕਿੰਨੀ ਦੇਰ ਤੋਂ ਇਸ ਹੋਟਲ ਦੇ ਵਿੱਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ ਉਹ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਤੇ ਤਿੰਨ ਲੜਕੀਆਂ ਸਮੇਤ ਇੱਕ ਲੜਕੇ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News