ਜਿਲਾ ਕਚਿਹਰੀਆਂ ਅੰਮ੍ਰਿਤਸਰ ‘ਚ ਵਕੀਲ ਭਾਈਚਾਰਾ ਕੱਲ਼ ਨੂੰ ਠੱਪ ਰੱਖੇਗਾ ਕੰਮ !ਬਾਰ ਐਸ਼ੋਸੀਏਸ਼ਨ ਨੇ 17 ਜੁਲਾਈ ਨੂੰ ‘ਨੋ ਵਰਕ ਡੇ ਦਾ ਕੀਤਾ ਐਲਾਨ

4677772
Total views : 5511116

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਐਡੋਵਕੇਟ ਉਪਿੰਦਰਜੀਤ ਸਿੰਘ

ਜਿਲਾ ਬਾਰ ਐਸੋਸੀਏਸ਼ਨ ਅੰਮ੍ਰਿਤਸਰ ਦੇ ਇਕ ਮੈਬਰ ਵਕੀਲ ਉੋਪਰ ਬੀਤੀ ਰਾਤ ਸਰਾਰਤੀ ਅਨਸਰਾਂ ਵਲੋ ਹਮਲਾ ਕਰਨ ਨੂੰ ਲੈਕੇ ਬਾਰ ਐਸੋਸੀਏਸ਼ਨ

ਅੰਮ੍ਰਿਤਸਰ ਦੇ ਪ੍ਰਧਾਨ ਸ੍ਰੀ ਪ੍ਰਦੀਪ ਸੇਣੀ ਦੀ ਪ੍ਰਧਾਨਗੀ ਹੇਠ ਐਗਜੈਕਿਟਵ ਬਾਡੀ ਦੀ ਹੋਈ ਅਹਿਮ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ 17 ਜੁਲਾਈ ਬੁੱਧਵਾਰ ਨੂੰ ਬਾਰ ਐਸ਼ੋਸੀਏਸ਼ਨ ਦੇ ਸਾਰੇ ਮੈਬਰ ਕੰਮਕਾਜ ਠੱਪ ਕਰਕੇ ਮੁੱਖ ਗੇਟ ‘ਤੇ ਧਰਨਾ ਦੇਣਗੇ ਅਤੇ ਇਹ ਰੋਸ ਉਨਾਂ ਚਿਰ ਜਾਰੀ ਰਹੇਗਾ ਜਿੰਨਾ ਚਿਰ ਪੁਲਿਸ ਵਲੋ ਵਕੀਲ ਉਪਰ ਹਮਲਾ ਕਰਨ ਵਾਲੇ ਦੋਸ਼ੀ ਫੜੇ ਨਹੀ ਜਾਂਦੇ।ਸ੍ਰੀ ਸੈਣੀ ਨੇ ਪੁਲਿਸ ਦੇ ਵਕੀਲ ਭਾਈਚਾਰੇ ਪ੍ਰਤੀ ਵਤੀਰੇ ਦੀ ਸਖਤ ਨਿੰਦਾ ਕਰਦਿਆ ਕਿਹਾ ਕਿ ਪੁਲਿਸ ਦੇ ਢਿੱਲ਼ ਮੱਠ ਵਾਲੇ ਵਤੀਰੇ ਕਾਰਨ ਵਕੀਲਾਂ ਉਪਰ ਆਏ ਦਿਨ ਹਮਲੇ ਵੱਧ ਰਹੇ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News