ਸੀ.ਆਈ.ਏ ਸਟਾਫ ਤਰਨ ਤਾਰਨ ਦੀ ਵੱਡੀ ਕਾਰਵਾਈ !ਜਾਅਲੀ ਅਸਲਾ ਲਾਇਸੰਸ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ 3 ਨੂੰ ਕੀਤਾ ਗ੍ਰਿਫਤਾਰ

4676172
Total views : 5508302

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ /ਜਸਬੀਰ ਸਿੰਘ ਲੱਡੂ

ਸੀ.ਆਈ.ਏ ਸਟਾਫ ਤਰਨ ਤਾਰਨ ਵਲੋ ਜਾਅਲੀ ਅਸਲਾ ਲਾਇਸੈਸ ਬਨਾਉਣ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਕੇ ਤਿੰਨ ਵਿਆਕਤੀਆਂ ਨੂੰ ਗ੍ਰਿਫਤਾਰ ਕਰਨ ਸਬੰਧੀ ਜਾਣਕਾਰੀ ਦੇਦਿਆਂ ਐਸ.ਐਸ.ਪੀ ਤਰਨ ਤਾਰਨ ਸ੍ਰੀ ਅਸ਼ਵਨੀ ਕਾਪੂਰ ਆਈ.ਪੀ.ਐਸ ਨੇ ਇਕ ਪੱਤਰਕਾਰ ਸੰੰਮੇਲਨ ਦੌਰਾਨ ਦੱਸਿਆ ਕਿ ਇੰਸਪੈਕਟਰ ਪ੍ਰਭਜੀਤ ਸਿੰਘ, ਇੰਚਾਰਜ਼ ਸੀ.ਆਈ.ਏ. ਸਟਾਫ ਤਰਨ ਤਾਰਨ ਵੱਲੋ ਵੱਖ ਵੱਖ ਪੁਲਿਸ ਪਾਰਟੀਆਂ ਭੈੜੇ ਪੁਰਸ਼ਾਂ ਦੀ ਤਲਾਸ਼ ਲਈ ਗਸ਼ਤ ‘ਤੇ ਭੇਜੀਆ ਗਈਆ ਸਨ। ਜੋ ਦੌਰਾਨੇ ਗਸ਼ਤ ਐਸ.ਆਈ. ਚਰਨਜੀਤ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਪਿੱਦੀ ਤੋਂ ਪਿੰਡ ਅਲਾਦੀਨਪੁਰ ਜਾ ਰਹੇ ਸਨ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਪਵਨਦੀਪਸਿੰਘ ਉਰਫ ਮੰਤਰੀ ਪੁੱਤਰ ਤਰਸੇਮ ਸਿੰਘ ਵਾਸੀ ਮਲੀਆਂ, ਗੁਰਮੀਤ ਸਿੰਘ ਪੁੱਤਰ ਮਿਲਖਾ ਸਿੰਘ ਵਾਸੀ ਫੈਲੋਕੇ ਹਾਲ ਵਾਸੀ ਜੋਧਪੁਰ, ਸ਼ਮਸ਼ੇਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਝੰਡੇਰ ਰਲ ਕੇ ਜਾਅਲੀ ਦਸਤਾਵੇਜ ਤਿਆਰ ਕਰਕੇ ਜਾਅਲੀ ਅਸਲਾ ਲਾਇਸੈਸ ਬਣਾਉਣ ਦਾ ਕੰਮ ਕਰਦੇ ਹਨ ਅਤੇ ਮੋਟੇ ਪੈਸੇ ਕਮਾ ਰਹੇ ਹਨ। ਜੋ ਉਕਤ ਵਿਅਕਤੀ ਸਰਕਾਰ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ ਅਤੇ ਆਮਲੋਕਾ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾ ਰਹੇ ਹਨ।

ਢੇਡ ਲੱਖ ‘ਚ ਬਣਾਂਉਦੇ ਸਨ ਜਾਅਲੀ ਅਸਲਾ ਲਾਇਸੈਸ ਤੇ 20 ਹਜਾਰ ‘ਚ ਕਰਦੇ ਸਨ ਰੀਨਿਊ

ਜਿਸ ਪਰ ਕਾਰਵਾਈ ਕਰਦੇ ਹੋਏ ਪਵਨਦੀਪ ਸਿੰਘ ਉਰਫ ਮੰਤਰੀ ਪੁੱਤਰ ਤਰਸੇਮ ਸਿੰਘ ਵਾਸੀ ਮਲੀਆਂ, ਗੁਰਮੀਤ ਸਿੰਘ ਪੁੱਤਰ ਮਿਲਖਾ ਸਿੰਘ ਵਾਸੀ ਫੈਲੋਕੇ ਹਾਲ ਵਾਸੀ ਜੋਧਪੁਰ, ਸ਼ਮਸ਼ੇਰ ਸਿੰਘ  ਪੁੱਤਰ ਸੁਖਦੇਵ ਸਿੰਘ ਵਾਸੀ ਝੰਡੇਰ ਨੂੰ ਨਜ਼ਦੀਕ ਪੁਰਾਣੀਆਂ ਕਚਿਹਰੀਆਂ ਤਰਨ ਤਾਰਨ ਨਜ਼ਦੀਕ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ 80 ਮਿਤੀ 06.07.202ਜੁਰਮ 318 (4), 336 (3), 336 (2), 340 (2) 61 (2) ਭਂਸ਼ ਥਾਣਾ ਸਦਰ ਤਰਨ ਤਾਰਨ ਦਰਜ ਰਜਿਸ਼ਟਰ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਦੀ ਗਈ। ਦੌਰਾਨੇ ਪੁੱਛ-ਗਿੱਛ ਇਹਨਾਂ ਪਾਸੋਂ ਇਹ ਪਤਾ ਲ ੱਗਾ ਕਿ ਇਹ ਨਵਾਂ ਜਾਅਲੀ ਅਸਲਾ ਲਾਇਸੰਸ ਬਣਾਉਣ ਲਈ ਲੋਕਾਂ ਪਾਸੋਂ 1 ਲੱਖ 50 ਹਜ਼ਾਰ ਰੁਪਏ ਦੀ ਮੰਗ ਕਰਦੇ ਸਨ ਅਤੇ 15 ਦਿਨਾਂ ਵਿੱਚ ਹੀ ਜਾਅਲੀ ਲਾਇਸੰਸ ਬਣਾ ਕੇਦੇ ਦਿੰਦੇ ਸਨ। ਇੱਥੇ ਯਿਕਰਜੋਗ ਗੱਲ ਇਹ ਹੈ ਕਿ ਇਹ ਦੋਸ਼ੀ ਪੁਲਿਸ ਵੇਰੀਫਿਕੇਸ਼ਨ ਤੋਂ ਬਿਨ੍ਹਾਂ ਹੀ ਜਾਅਲੀ ਅਸਲਾ ਲਾਇਸੰਸ ਬਣਾ ਕੇ ਦੇ ਦਿੰਦੇ ਸਨ। ਇਸ ਦੇ ਨਾਲ ਹੀ ਡੋਪ ਟੈਸਟ ਤੋਂ ਬਿਨਾਂ ਹੀ 20 ਹਜ਼ਾਰ ਰੁਪਏ ਵਿੱਚ ਅਸਲਾ ਲਾਇਸੰਸ ਰੀਨਿਊ ਕਰਵਾ ਦਿੰਦੇ ਸਨ ਬਾਕੀ ਰਹਿੰਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਹਨ। ਗ੍ਰਿਫਤਾਰ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ 03 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਦੌਰਾਨੇ ਰਿਮਾਂਡ ਇਹਨਾਂ ਦੋਸ਼ੀਆਂ ਪਾਸੋਂ ਹੋਰ ਵੀ ਕਾਫੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।ਇਸ ਸਮੇ ਉਨਾਂ ਨਾਲ ਸ੍ਰੀ ਅਜੇਰਾਜ ਸਿੰਘਪੀ.ਪੀ.ਐਸ/ਐਸ.ਪੀ. (ਡੀ) ਤਰਨ ਤਾਰਨ ਅਤੇ ਸ੍ਰੀ ਲਲਿਤ ਕੁਮਾਰ ਪੀ.ਪੀ.ਐਸ. ਉਪ ਕਪਤਾਨਪੁਲਿਸ (ਇੰਨਵੈਸ਼ਟੀਗੇਸ਼ਨ) ਅਤੇ ਇੰਸ: ਪ੍ਰਭਜੀਤ ਸਿੰਘ ਵੀ ਹਾਜਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News