ਸਹੁਰਿਆਂ ਦੇ 28 ਲੱਖ ਰੁਪਏ ਲਗਵਾ ਕੇ ਕੈਨੇਡਾ ਗਈ ਕੁੜੀ ਨੇ ਪਤੀ ਨੂੰ ਕੋਲ ਮੰਗਵਾ ਕੇ ਹੋਰ ਫੀਸਾਂ ਨਾ ਕਰਨ ਕਰਕੇ ਘਰੋ ਕੱਢਿਆ

4675245
Total views : 5506768

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਬਾਰਡਰ ਨਿਊਜ ਸਰਵਿਸ

ਸਹੁਰੇ ਪਰਿਵਾਰ ਦੇ ਪੈਸੇ ਲਗਵਾ ਕੇ ਵਿਦੇਸ਼ ਗਈ ਲੜਕੀ ਵੱਲੋਂ ਪਤੀ ਨੂੰ ਕੈਨੇਡਾ ਤਾਂ ਬੁਲਾ ਲਿਆ। ਪਰ ਕਥਿਤ ਤੌਰ ’ਤੇ ਫੀਸਾਂ ਭਰਨ ਲਈ ਮਜ਼ਬੂਰ ਕਰਨ ਲੱਗ ਪਈ। ਹਾਲਾਂਕਿ ਪਤੀ ਵੱਲੋਂ ਪੈਸੇ ਦੇਣ ’ਚ ਅਸਮਰੱਥਾ ਜਿਤਾਉਣ ’ਤੇ ਪਤਨੀ ਵੱਲੋਂ ਪੁਲਿਸ ਕੋਲ ਸ਼ਿਕਾਇਤ ਕਰਕੇ ਪਤੀ ਨੂੰ ਘਰੋਂ ਵੀ ਕੱਢਵਾ ਦਿੱਤਾ। ਜਿਸਦੇ ਚੱਲਦਿਆਂ ਲੜਕੇ ਦੇ ਪਿਤਾ ਨੇ ਆਪਣੇ ਨਾਲ 28 ਲੱਖ ਦੀ ਠੱਗੀ ਹੋਣ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਅਤੇ ਪੁਲਿਸ ਵੱਲੋਂ ਵਿਦੇਸ਼ ਗਈ ਲੜਕੀ ਤੋਂ ਇਲਾਵਾ ਉਸਦੇ ਮਾਤਾ ਪਿਤਾ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਗਿਆ ਹੈ। ਗੁਰਮੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਡੇਹਰਾ ਸਾਹਿਬ ਨੇ ਦੱਸਿਆ ਕਿ ਉਸਦੇ ਲੜਕੇ ਸਤਨਾਮ ਸਿੰਘ ਦਾ ਵਿਆਹ 10 ਨਵੰਬਰ 2022 ਨੂੰ ਪਵਨਪ੍ਰੀਤ ਕੌਰ ਪੁੱਤਰੀ ਸੰਦੀਪ ਸਿੰਘ ਵਾਸੀ ਗੁਰੂਵਾਲੀ ਅੰਮਿ੍ਤਸਰ ਨਾਲ ਹੋਇਆ ਸੀ। ਪਨਵਪ੍ਰੀਤ ਕੌਰ ਨੇ ਆਈਲੈੱਟਸ ਦੀ ਪੜ੍ਹਾਈ ਕੀਤੀ ਹੋਈ ਸੀ।

ਪੜਤਾਲ ਉਪਰੰਤ ਪੁਲਿਸ ਨੇ ਕੁੜੀ ਸਮੇਤ ਮਾਂ-ਬਾਪ ਵਿਰੁੱਧ ਦਰਜ ਕੀਤੀ ਐਫ.ਆਈ.ਆਰ ਦਰਜ

ਜਿਸਦੇ ਚੱਲਦਿਆਂ ਉਨ੍ਹਾਂ ਨੇ ਉਸਦੀ ਫਾਇਲ ਵਿਦੇਸ਼ ਪੜ੍ਹਾਈ ਲਈ ਲਗਵਾਈ ਅਤੇ ਸਾਰਾ ਖਰਚਾ ਕਰਕੇ ਉਸ ਨੂੰ ਜਨਵਰੀ 2023 ’ਚ ਕਨੇਡਾ ਭੇਜ ਦਿੱਤਾ। ਕੈਲਗਰੀ ਰਹਿ ਰਹੀ ਪਵਨਪ੍ਰੀਤ ਕੌਰ ਦੇ ਕੋਲ ਸਤਨਾਮ ਸਿੰਘ ਵੀ ਸਤੰਬਰ 2023 ’ਚ ਪਹੁੰਚ ਗਿਆ। ਪਰ ਉਸ ਨੂੰ ਇਕ ਦੋ ਮਹੀਨੇ ਕੋਈ ਕੰਮ ਨਾ ਮਿਲ ਸਕਿਆ। ਉੱਪਰੋਂ ਪਵਨਪ੍ਰੀਤ ਕੌਰ ਸਤਨਾਮ ਸਿੰਘ ਉੱਪਰ 24 ਹਜ਼ਾਰ ਡਾਲਰ ਫੀਸ ਭਰਨ ਦਾ ਦਬਾਅ ਪਾਉਣ ਲੱਗੀ। ਜਦੋਂ ਉਹ ਨਾ ਦੇ ਸਕਿਆ ਤਾਂ ਉਸਨੇ ਸਤਨਾਮ ਸਿੰਘ ਨੂੰ ਡਰਾ ਧਮਕਾ ਕੇ ਪੁਲਿਸ ਕੋਲ ਸ਼ਿਕਾਇਤ ਕਰ ਦਿੱਤੀ ਅਤੇ ਘਰੋਂ ਕੱਢ ਦਿੱਤਾ। ਉਸਨੇ ਦੱਸਿਆ ਕਿ ਲੜਕੀ ਨੇ ਉਨ੍ਹਾਂ ਨਾਲ 28 ਲੱਖ ਦੀ ਠੱਗੀ ਮਾਰੀ ਹੈ ਅਤੇ ਜਦੋਂ ਉਨ੍ਹਾਂ ਨੇ ਉਸਦੇ ਮਾਤਾ ਪਿਤਾ ਨਾਲ ਇਥੇ ਗੱਲ ਕੀਤੀ ਤਾਂ ਅੱਗੋਂ ਉਨ੍ਹਾਂ ਨੇ ਵੀ ਲੜਕੀ ਲਈ ਵਿਦੇਸ਼ ਵਿਚ ਫੀਸ ਤੇ ਆਪਣੇ ਲਈ 20 ਲੱਖ ਦੀ ਮੰਗ ਰੱਖ ਦਿੱਤੀ। ਵਾਰ-ਵਾਰ ਪੰਚਾਇਤੀ ਤੌਰ ’ਤੇ ਮਸਲੇ ਦਾ ਹੱਲ ਕੱਢਣ ਦਾ ਯਤਨ ਕੀਤਾ ਗਿਆ। ਪਰ ਲੜਕੀ ਦੇ ਪਰਿਵਾਰ ਨੇ ਜਦੋਂ ਕੋਈ ਨਿਆਂ ਨਾ ਦਿੱਤਾ ਤਾਂ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ। ਦੂਜੇ ਪਾਸੇ ਉਕਤ ਸ਼ਿਕਾਇਤ ਦੀ ਪੜਤਾਲ ਡੀਐੱਸਪੀ ਸਪੈਸ਼ਲ ਕਰਾਈਮ ਸਤਨਾਮ ਸਿੰਘ ਵੱਲੋਂ ਕਰਨ ਉਪਰੰਤ ਐੱਸਐੱਸਪੀ ਦੇ ਆਦੇਸ਼ਾਂ ’ਤੇ ਥਾਣਾ ਗੋਇੰਦਵਾਲ ਸਾਹਿਬ ਵਿਖੇ ਪਵਨਪ੍ਰੀਤ ਕੌਰ, ਉਸਦੇ ਪਿਤਾ ਸੰਦੀਪ ਸਿੰਘ ਤੇ ਮਾਤਾ ਜਸਪਾਲ ਕੌਰ ਨੂੰ ਨਾਮਜ਼ਦ ਕਰ ਲਿਆ ਗਿਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ 

Share this News