ਐਸ.ਆਈ ਬਿਕਰਮਜੀਤ ਸਿੰਘ ਨੇ ਥਾਣਾਂ ਖਿਲਚੀਆਂ ਦੇ ਐਸ.ਐਚ.ਓ ਵਜੋ ਸੰਭਾਲਿਆ ਕਾਰਜਭਾਰ

4675348
Total views : 5506912

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਰਈਆ/ਬਲਵਿੰਦਰ ਸਿੰਘ ਸੰਧੂ

ਸਬ ਇੰਸਪੈਕਟਰ ਬਿਕਰਮਜੀਤ ਸਿੰਘ ਨੇ ਥਾਣਾਂ ਖਿਲਚੀਆਂ ਦੇ ਐਸ.ਐਚ.ਓ ਵਜੋ ਕਾਰਜਭਾਰ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।ਅਹੁਦਾ ਸੰੰਭਾਲਣ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆ ਉਨਾਂ ਨੇ ਕਿਹਾ ਕਿ ਥਾਣੇ ਵਿੱਚ ਹਰ ਸ਼ਹਿਰੀ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਏਗਾ।

ਉਨਾ ਕਿਹਾ ਕਿ ਹਰ ਨਾਗਰਿਕ ਨੂੰ ਸਮੇ ਸਿਰ ਇਨਸਾਫ ਦੇਣਾ ਉਨਾਂ ਦੀ ਪਹਿਲ ਹੋਵੇਗੀ।ਥਾਣਾਂ ਮੁੱਖੀ ਨੇ ਨਸ਼ਿਆ ਦੇ ਖਾਤਮੇ ਨੂੰ ਪੁਲਿਸ ਨੂੰ ਸਹਿਯੋਗ ਦੇਣ ਦੀ ਮੰਗ ਕਰਦਿਆ ਕਿਹਾ ਕਿ ਨਸ਼ਾ ਤਸਕਰਾਂ ਦੀ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਏਗਾ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News