ਤਰਨ ਤਾਰਨ ‘ਚ ਨਸ਼ਿਆ ਦੇ ਦੈਤ ਨੇ ਨਿਗਲਿਆ ਇਕ ਹੋਰ ਨੌਜਵਾਨ

4675615
Total views : 5507407

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਬੱਬੂ, ਲੱਡੂ

ਮਹੱਲਾ ਗੋਕਲਪੁਰਾ ਤਰਨ ਤਾਰਨ ਸ਼ਹਿਰ ਦੇ ਇਕ 22 ਸਾਲਾ ਨੌਜਵਾਨ ਦੀ ਨਸ਼ਿਆ ਦੀ ਓਵਰਡੋਜ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ,ਜਿਸ ਦੀ ਪਹਿਚਾਣ ਮਨਮੋਹਨ ਸਿੰਘ ਮਨੀ ਹੋਈ ਹੈ।ਪ੍ਰੀਵਾਰ ਨੂੰ ਮ੍ਰਿਤਕ ਦੀ ਲਾਸ਼ ਲਾਗਿਓ ਇਕ ਸਰਿੰਨ ਵੀ ਪ੍ਰਾਪਤ ਹੋਈ ਹੇ।ਮ੍ਰਿਤਕ ਦੇ ਪ੍ਰੀਵਾਰਕ ਮੈਂਬਰਾਂ ਨੇ ਰੋਂਦਿਆਂ ਕੁਰਲਾਉਂਦਿਆਂ ਦੱਸਿਆ ਕਿ ਮਨਮੋਹਨ ਸਿੰਘ ਮਨੀ ਨਸ਼ਿਆਂ ਦਾ ਆਦੀ ਸੀ ਅੱਜ ਸਵੇਰੇ ਉਸਦੀ ਨਸ਼ੇ ਦਾ ਟੀਕਾ ਲਗਾਉਣ ਕਾਰਨ ਮੋਤ ਹੋ ਗਈ ਹੈ ।

ਮ੍ਰਿਤਕ ਦੇ ਪ੍ਰੀਵਾਰਕ ਮੈਂਬਰਾਂ ਵੱਲੋਂ ਮਨੀ ਦੀ ਮੋਤ ਬਾਅਦ ਹਾਲਾਂਕਿ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਵਾਈ ਹੈ ਪਰ ਉਨ੍ਹਾਂ ਨੇ ਦੱਸਿਆ ਕਿ ਮਹੁੱਲਾ ਗੋਕਲ ਪੁਰ, ਮੁਰਾਦਪੁਰਾ ਅਤੇ ਸ਼ਹਿਰ ਵਿੱਚ ਹੋਰ ਥਾਵਾਂ ਤੇ ਸ਼ਰੇਆਮ ਨਸ਼ਾ ਵਿੱਕ ਰਿਹਾ ਹੈ ਸਰਕਾਰ ਨਸ਼ੇ ਰੋਕਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ।ਪ੍ਰੀਵਾਰਕ ਮੈਂਬਰਾਂ ਵੱਲੋਂ ਸਰਕਾਰ ਕੋਲੋਂ ਮੰਗ ਕੀਤੀ ਕਿ ਤੁਸੀਂ ਲੋਕਾਂ ਨਾਲ ਨਸ਼ੇ ਬੰਦ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਏ ਸੀ ਆਪਣੇ ਵਾਅਦੇ ਪੂਰੇ ਕਰੋ ਲੋਕਾਂ ਦੇ ਪੁੱਤਾਂ ਨੂੰ ਨਾ ਮਰਵਾਉ ।

ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਥਾਣਾਂ ਝਬਾਲ ਦੇ ਪਿੰਡ ਕੋਟ ਸਿਿਵਆ ਵਿੱਚ ਵੀ ਨਸ਼ੇ ਦੀ ਓਵਰਡੋਜ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਸੀ, ਜਿਸ ਲਈ ਪ੍ਰੀਵਾਰ ਨੇ ਉਸ ਸਮੇ ਵੀ ਪੁਲਿਸ ਨੂੰ ਜੁਮੇਵਾਰ ਠਹਿਰਾਂਉਦਿਆ ਦੋਸ਼ ਲਗਾਇਆ ਸੀ ਕਿ ਪੁਲਿਸ ਪ੍ਰਸ਼ਾਸਨ ਨਸ਼ਿਆ ਦੀ ਵਿਕਰੀ ਰੋਕਣ ‘ਚ ਬੁਰੀ ਤਰਾਂ ਫੇਲ ਹੋ ਚੁੱਕਿਆ ਸ਼ਰੇਆਮ ਵਿੱਕਦੇ ਨਸ਼ੇ ਨੌਜਵਾਨਾਂ ਦੀ ਮੌਤ ਦਾ ਕਾਰਨ ਬਣ ਰਹੇ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News