ਸ਼ਰਾਬੀ ਹਾਲਤ ‘ਚ ਕਾਰ ਚਲਾ ਰਹੇ ਥਾਂਣੇਦਾਰ ਨੇ ਦਰੜੇ ਦੋ ਪੁਲਿਸ ਮੁਲਾਜਮ ! ਹੌਲਦਾਰ ਦੀ ਹੋਈ ਮੌਤ ਤੇ ਥਾਂਣੇਦਾਰ ਦੀ ਹਾਲਤ ਨਾਜਕ

4675613
Total views : 5507404

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਲੁਧਿਆਣਾ/ਬਾਰਡਰ ਨਿਊਜ ਸਰਵਿਸ

ਬੀਤੀ ਸ਼ਨੀਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਕਰੀਬ 12 ਕੁ ਵਜੇ ਸ਼ਰਾਬੂ ਹਾਲਤ ‘ਚ ਕਾਰ ਚਲਾ ਰਹੇ ਇਕ ਏ,ਐਸ.ਆਈ ਵਲੋ ਸੜਕ ਕਿਨਾਰੇ ਖੜੇ ਪੀ.ਸੀ.ਆਰ ਮੁਲਾਜਮਾਂ ਨੂੰ ਲਪੇਟ ਵਿੱਚ ਲੈਣ ਨਾਲ ਦੋਵੇ ਗੰਭੀਰ ਜਖਮੀ ਹੋ ਗਏ ।ਉਹ ਉਨ੍ਹਾਂ ਨੂੰ ਕਾਰ ਨਾਲ ਕਰੀਬ 15 ਮੀਟਰ ਤੱਕ ਖਿੱਚ ਕੇ ਲੈ ਗਏ।

ਮ੍ਰਿਤਕ ਦੀ ਪਛਾਣ ਹੈੱਡ ਕਾਂਸਟੇਬਲ ਅਕਾਸ਼ਦੀਪ ਸਿੰਘ ਵਜੋਂ ਹੋਈ ਹੈ। ਉਸ ਦਾ ਸਾਥੀ ਏਐਸਆਈ ਸਤਨਾਮ ਸਿੰਘ ਡੀਐਮਸੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਘਟਨਾ ਦੇ ਤੁਰੰਤ ਬਾਅਦ ਪੁਲਿਸ ਟੀਮ ਨੇ ਮੁਲਜ਼ਮ ਬਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।ਕਾਰ ਚਾਲਕ ਥਾਣਾ ਡਿਵੀਜ਼ਨ ਨੰਬਰ ਦੋ ਵਿੱਚ ਪੰਜਾਬ ਪੁਲਿਸ ਦੇ ਥਾਣੇਦਾਰ ਵੱਲੋਂ ਨੌਕਰੀ ਕਰਦਾ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

 

Share this News