Total views : 5509261
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਐਡਵੋਕੇਟ ਉਪਿੰਦਰਜੀਤ ਸਿੰਘ
ਇੰਸਪੈਕਟਰ ਮਨਮੋਹਨ ਸਿੰਘ ਜੋਕਿ ਕਾਫੀ ਲੰਮੇ ਅਰਸੇ ਤੋਂ ਸ੍ਰੀ ਆਰ.ਐਨ ਢੋਕੇ, ਆਈ.ਪੀ.ਐਸ, ਸਪੈਸ਼ਲ ਡੀ.ਜੀ.ਪੀ ਇੰਟਰਨਲ ਸਕਿਉਰਟੀ, ਪੰਜਾਬ ਨਾਲ ਬਤੌਰ ਸੁਰੱਖਿਆ ਅਫ਼ਸਰ ਤਾਇਨਾਤ ਸਨ, ਜੋ 15 ਜੂਨ ਨੂੰ ਅਚਾਨਕ ਸਦੀਵੀ ਵਿਛੋੜਾ ਗਏ ਸਨ। ਜਿਸ ਕਾਰਨ ਸਮੁੱਚੇ ਪੁਲਿਸ ਵਿਭਾਗ ਵਿੱਚ, ਅੰਮ੍ਰਿਤਸਰ ਸ਼ਹਿਰ ਤੇ ਆਲੇ ਦੁਆਲੇ ਦੇ ਇਲਾਕੇ ਵਿੱਚ, ਰਿਸ਼ਤੇਦਾਰਾ ਅਤੇ ਯਾਰਾ ਦੋਸਤਾਂ ਵਿੱਚ ਸੋਗ ਦੀ ਲਹਿਰ ਫੈਲ ਗਈ।
ਇਹਨਾਂ ਦਾ ਸਸਕਾਰ ਅੱਜ ਸ਼ਮਸ਼ਾਨ ਘਾਟ, ਨੇੜੇ ਗੁਰਦੁਆਰਾ ਸ਼ਹੀਦਾ ਸਾਹਿਬ ਜੀ, ਅੰਮ੍ਰਿਤਸਰ ਵਿੱਖੇ ਕੀਤਾ ਗਿਆ, ਪੁਲਿਸ ਦੀ ਟੁਕੜੀ ਵੱਲੋਂ ਸੋਗ ਸਲਾਮੀ ਦਿੱਤੀ ਗਈ।
ਇਸ ਸਮੇਂ ਸ੍ਰੀ ਰਣਜੀਤ ਸਿੰਘ, ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ,
ਸ੍ਰੀ ਸੁਖਮਿੰਦਰ ਸਿੰਘ ਮਾਨ,ਆਈ.ਪੀ.ਐਸ, ਏ.ਆਈ.ਜ਼ੀ/ ਐਸ.ਐਸ.ਓ.ਸੀ/ ਅੰਮ੍ਰਿਤਸਰ,
ਸ੍ਰੀ ਲਖਵੀਰ ਸਿੰਘ, ਏ.ਆਈ.ਜੀ/ਸੀ.ਆਈ/ਫਿਰੋਜ਼ਪੁਰ ਰੇਂਜ਼, ਸ੍ਰੀ ਹਰਪਾਲ ਸਿੰਘ,ਪੀ.ਪੀ.ਐਸ, ਏ.ਡੀ.ਸੀ.ਪੀ ਟਰੈਫਿਕ, ਅੰਮ੍ਰਿਤਸਰ, ਸ੍ਰੀ ਹਰਵਿੰਦਰਪਾਲ ਸਿੰਘ, ਡੀ.ਐਸ.ਪੀ, ਐਸ.ਐਸ.ਓ.ਸੀ/ ਅੰਮ੍ਰਿਤਸਰ, ਇੰਸਪੈਕਟਰ ਸੁਖਬੀਰ ਸਿੰਘ, ਮੁੱਖ ਅਫ਼ਸਰ ਐਸ.ਐਸ.ਓ.ਸੀ, ਅੰਮ੍ਰਿਤਸਰ ਅਤੇ ਸਬ-ਇੰਸਪੈਕਟਰ ਗੁਰਵਿੰਦਰ ਸਿੰਘ ਰੀਡਰ, ਸਪੈਸ਼ਲ ਡੀ.ਜੀ.ਪੀ ਇੰਟਰਨਲ ਸਕਿਉਰਟੀ,ਪੰਜਾਬ ਵੱਲੋਂ ਸਰਧਾਂਜ਼ਲੀ ਭੇਂਟ ਕੀਤੀ ਗਈ।
ਇਸ ਦੁਖਾਂਤ ਸਮੇਂ ਸ੍ਰੀ ਆਰ.ਐਨ ਢੋਕੇ, ਆਈ.ਪੀ.ਐਸ, ਸਪੈਸ਼ਲ ਡੀ.ਜੀ.ਪੀ ਇੰਟਰਨਲ ਸਕਿਉਰਟੀ, ਪੰਜਾਬ ਵੱਲੋਂ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਡੂੰਘੀ ਸੰਵੇਦਨਾਂ ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਇੰਸਪੈਕਟਰ ਮਨਮੋਹਨ ਸਿੰਘ, ਅੰਮ੍ਰਿਤਸਰ ਸ਼ਹਿਰ ਦੇ ਰਹਿਣ ਵਾਲੇ ਸਨ ਤੇ ਬਹੁਤ ਹੀ ਮਿਹਨਤੀ, ਮਿਲਣਸਾਰ ਤੇ ਖੁਸ਼ ਦਿਲ ਸਭਾਅ ਦੇ ਪੁਲਿਸ ਅਫ਼ਸਰ ਸਨ। ਓਹਨਾ ਵਾਲੋਂ ਪਰਿਵਾਰ ਨਾਲ ਹਮਦਰਦੀ ਜਤਾਈ ਤੇ, ਵਾਹਿਗੁਰੂ ਦੇ ਚਰਨਾਂ ਵਿੱਚ ਇੰਸ. ਮਨਮੋਹਨ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ।
ਮਨਮੋਹਨ ਸਿੰਘ ਬਹੁਤ ਹੀ ਨੇਕ ਦਿਲ ਤੇ ਮਿਲਾਪੜੇ ਸੁਭਾਅ ਦੇ ਹਸਮੁਖ ਇੰਸਾਨ ਸਨ। ਜਿਨਾ ਵਾਲੋ ਸਮਾਜ ਵਿਚ ਪਾਈ ਸਾਂਝ ਦਾ ਪਰਗਟਾਵਾ ਅੱਜ ਓਹਨਾ ਦੇ ਸਸਕਾਰ ਤੇ ਹੋਏ, ਹਜਾਰਾ ਲੋਕਾ ਦੇ ਇਕਠ ਤੋ ਹੁੰਦਾ ਹੈ। ਮਨਮੋਹਨ ਸਿੰਘ ਦੇ ਤਿਨ ਬੱਚੇ ਜਿਨਾ ਵਿੱਚੋ ਦੋ ਬੇਟੀਆ ਦਾ ਵਿਆਹ ਹੋ ਗਿਆ ਹੈ ਤੇ ਉਹ ਵਿਦੇਸ਼ ਵਿੱਚ ਰਹਿੰਦਿਆ ਹਨ ਅਤੇ ਇਕ ਬੇਟਾ ਮਨਦੀਪ ਸਿੰਘ ਜੋ ਕਿ ਪੰਜਾਬ ਵਿੱਚ ਰਹਿ ਕੇ ਆਪਣੀ ਪੜ੍ਹਾਈ ਪੂਰੀ ਕਰ ਰਿਹਾ ਹੈ।ਖਬਰ ਨੂੰ ਵੱਧ ਤੋ ਵੱਧ ਤੋ ਅੱਗੇ ਸ਼ੇਅਰ ਕਰੋ-