Total views : 5509267
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਕੰਵਰਨੂਰਂ ਸਿੰਘ ਖਹਿਰਾ ਦੇ ਪ੍ਰੀਵਾਰ ਨੂੰ ਵਧਾਈਆਂ ਦੇਣ ਵਾਲਿਆ ਦਾ ਉਨਾਂ ਦੇ ਘਰ ਲੱਗਾ ਤਾਂਤਾ
ਤਰਨ ਤਾਰਨ /ਲੱਡੂ, ਕੱਦਗਿੱਲ
ਜਿਲਾ ਤਰਨ ਤਾਰਨ ਦੇ ਪਿੰਡ ਗੋਹਲਵੜ੍ਹ ਵਿਖੇ ਇਕ ਸਧਾਰਨ ਪ੍ਰੀਵਾਰ ਨਾਲ ਸਬੰਧਿਤ ਦੇ ਘਰ ਜਨਮੇ ਪਿਤਾ ਅਧਿਆਪਕ ਦਵਿੰਦਰ ਸਿੰਘ ਖਹਿਰਾ ਤੇ ਮਾਤਾ ਅਧਿਆਪਕ ਸ੍ਰੀਮਤੀ ਰਸ਼ਪਾਲ ਕੌਰ ਖਹਿਰਾ ਦੇ ਘਰ ਜਨਮੇ ਕੰਵਰਨੂਰਂ ਸਿੰਘ ਖਹਿਰਾ ਏਅਰ ਫੋਰਸ ਵਿਚ ਕਮਿਸ਼ਨਡ ਫਲਾਇੰਗ ਅਫ਼ਸਰ ਆਪਣੇ ਮਾਪਿਆ ਦਾ ਹੀ ਨਹੀ ਸਗੋ ਪਿੰਡ ਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਅਣਥਕ ਮਹਿਨਤ ਕਰਕੇ ਇਹ ਮੁਕਾਮ ਹਾਸਿਲ ਕਰਨ ਵਾਲੇ ਕੰਵਰਨੂਰਂ ਸਿੰਘ ਦਾ ਸੁਪਨਾ ਸੀ ਕਿ ਆਪਣੇ ਦੇਸ਼ ਵਿੱਚ ਹੀ ਰਹਿਕੇ ਕੁਝ ਅਜਿਹਾ ਕੀਤਾ ਜਾਏ ਜਿਸ ਤੋ ਵਿਦੇਸ਼ ਵਿੱਚ ਜਾਣ ਕੇ ਮਜਦੂਰੀ ਕਰਨ ਵਾਲੇ ਪੜੇ ਲਿਖੇ ਨੌਜਵਾਨ ਕੁਝ ਸਿੱਖ ਸਕਣ।
ਕੰਵਰਨੂਰਂ ਸਿੰਘ ਖਹਿਰਾ ਨੇ ਫਲਾਇੰਗ ਅਫ਼ਸਰ ਬਣ ਕੇ ਤਰਨ ਤਾਰਨ ਜ਼ਿਲ੍ਹੇ ਦਾ ਨਾਂ ਕੀਤਾ ਰੌਸ਼ਨ
ਛੋਟੇ ਹੁੰਦਿਆਂ ਹੀ ਉਸ ਦਾ ਸੁਪਨਾ ਸੀ ਮੈਂ ਵੱਡਾ ਹੋ ਕੇ ਪਾਇਲਟ ਬਣਾਂਗਾ। ਇਸ ਸੁਪਨੇ ਨੂੰ ਪੂਰਾ ਕਰਨ ਲਈ ਦਿ੍ੜ ਇਰਾਦੇ ਨਾਲ ਸੇਂਟ ਫਰਾਂਸਿਸ ਸਕੂਲ ਤਰਨ ਤਾਰਨ ਵਿਚ ਸਖ਼ਤ ਮਿਹਨਤ ਤੇ ਲਗਨ ਨਾਲ ਟਾਪਰ ਰਹਿ ਕੇ ਮੈਟ੍ਰਿਕ ਦੀ ਪੜ੍ਹਾਈ ਪੂਰੀ ਕੀਤੀ। ਸਕੂਲ ਵਿੱਚ ਪੜ੍ਹਾਈ ਤੋਂ ਇਲਾਵਾ ਹੋਣ ਵਾਲੇ ਵੱਖ ਵੱਖ ਈਵੈਂਟ ਤੇ ਮੁਕਾਬਲਿਆਂ ਵਿੱਚ ਹਮੇਸ਼ਾ ਅਵੱਲ ਰਿਹਾ ।
ਹਰ ਜਮਾਤ ਵਿੱਚ ਪਹਿਲਾ ਸਥਾਨ ਹਾਸਲ ਕਰ ਕੇ ਅਨੇਕਾਂ ਸਨਮਾਨ ਹਾਸਲ ਕੀਤੇ। ਜ਼ਿਕਰਯੋਗ ਕਿ ਜਿੱਤਾਂ ਦਾ ਸਿਲਸਿਲਾ ਉਸ ਨੇ ਬਚਪਨ ਤੋਂ ਅਰੰਭ ਕਰ ਲਿਆ ਸੀ। ਇਸ ਤੋਂ ਉਪਰੰਤ ਦਾਖ਼ਲੇ ਸਬੰਧੀ ਐਂਟਰਸ ਟੈਸਟ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਮੋਹਾਲੀ ਪਾਸ ਕੀਤਾ, ਉੱਥੇ ਰਹਿੰਦਿਆਂ ਬਾਰਵੀਂ ਜਮਾਤ ਪਾਸ ਕਰਦਿਆਂ ਐੱਨ. ਡੀ. ਏ. ਟੈਸਟ ਦੀ ਤਿਆਰੀ ਵਿਚ ਜੁੱਟ ਗਿਆ, ਮਕਸਦ ਇਕੋ ਸੀ ਹਵਾਈ ਸੈਨਾ ਵਿਚ ਪਾਇਲਟ ਬਣਨਾ ਹੈ।
ਪਹਿਲੇ ਮੌਕੇ ਵਿਚ ਹੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦਾ ਐਨ. ਡੀ. ਏ. ਟੈਸਟ ਵਧੀਆ ਰੈਂਕ ਹਾਸਲ ਕਰਕੇ ਪਾਸ ਕੀਤਾ, ਫਿਰ ਸਭ ਤੋਂ ਕਠਨ ਪੜਾਅ ਪੰਜ ਰੋਜ਼ਾ ਐੱਸ ਐੱਸ. ਬੀ. ਦੀ ਪੰਜ ਰੋਜ਼ਾ ਇੰਟਰਵਿਊ ਦੀ ਤਿਆਰੀ ਵਿਚ ਜੁੱਟ ਗਿਆ , ਇਸ ਇੰਟਰਵਿਊ ਵਿਚੋਂ ਵੀ ਪਾਸ ਹੋ ਗਿਆ। ਭਾਰਤ ਵਿੱਚੋ ਵਧੀਆ ਮੈਰਿਟ ਰੈਂਕ ਪ੍ਰਾਪਤ ਕੀਤਾ। ਇਸ ਤੋਂ ਉਪਰੰਤ ਨੈਸ਼ਨਲ ਡਿਫੈਂਸ ਅਕੈਡਮੀ ਪੂਨੇ ਤਿੰਨ ਸਾਲ ਬੈਸਟ ਕੈਡਿਟ ਰਹਿੰਦਿਆਂ ਟ੍ਰੇਨਿੰਗ ਪੂਰੀ ਕੀਤੀ। ਫਿਰ ਅਗਲੇ ਪੜਾਅ ਵਿੱਚ ਇੱਕ ਸਾਲ ਦੀ ਇੰਡੀਅਨ ਏਅਰ ਫੋਰਸ ਅਕੈਡਮੀ ਡੁਡੀਗਲ ਹੈਦਰਾਬਾਦ ਵਿਖੇ ਟ੍ਰੇਨਿੰਗ ਪੂਰੀ ਕੀਤੀ ਤੇ ਆਖ਼ਰਕਾਰ ਟ੍ਰੇਨਿੰਗ ਪ੍ਰਕਿਰਿਆ ਦਾ ਕਠਨ ਸਫ਼ਰ ਤੈਅ ਕਰਦਿਆਂ ਵਾਹਿਗੁਰੂ ਜੀ ਦੀ ਮਿਹਰ ਤੇ ਅਣਥੱਕ ਮਿਹਨਤ ਸਦਕਾ ਏਅਰ ਫੋਰਸ ਵਿਚ ਪਾਇਲਟ ਬਣਨ ਦਾ ਸੁਪਨਾ ਸਰ ਕਰ ਲਿਆ ਤੇ ਹਵਾਈ ਸੈਨਾ ਵਿਚ ਕਮਿਸ਼ਨਡ ਫਲਾਇੰਗ ਅਫ਼ਸਰ ਬਣ ਗਿਆ।
ਕੰਵਰਨੂਰ ਸਿੰਘ ਦੇ ਅਫ਼ਸਰ ਬਣਨ ਦੀ ਪੂਰੀ ਪ੍ਰਕਿਰਿਆ ਨੂੰ ਜਿੱਥੇ ਮਾਤਾ ਰਸ਼ਪਾਲ ਕੌਰ ਖਹਿਰਾ ਤੇ ਪਿਤਾ ਦਵਿੰਦਰ ਸਿੰਘ ਖਹਿਰਾ ਦੀ ਹੱਲਾਸ਼ੇਰੀ ਦਾ ਥਾਪੜਾ ਤੇ ਸਹਿਯੋਗ ਰਿਹਾ, ਉੱਥੇ ਸੇਂਟ ਫਰਾਂਸਿਸ ਸਕੂਲ ਤਰਨ ਤਾਰਨ, ਸਕੂਲ ਸੈਮਰਾਕ ਸਕੂਲ ਮੋਹਾਲੀ ਦੇ ਮੈਨੇਜ਼ਮੈਂਟ ਤੇ ਸਮੂਹ ਅਧਿਆਪਕਾਂ, ਮਹਾਰਾਜਾ ਰਣਜੀਤ ਸਿੰਘ ਐਕਡਮੀ ਡਾਇਰੈਕਟਰ ਬ੍ਰਿਗੇਡੀਅਰ ਜਰਨਲ ਬੀ਼ ਐੱਸ. ਗਰੇਵਾਲ ਤੇ ਸਮੂਹ ਸਟਾਫ਼ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਕੰਨਵਰਨੂਰ ਸਿੰਘ ਖਹਿਰਾ ਫਲਾਇੰਗ ਅਫ਼ਸਰ ਬਣਨ ਤੇ ਪਿੰਡ ਗੋਹਲਵੜ ,ਜ਼ਿਲ੍ਹਾ ਤਰਨ ਤਾਰਨ ਵਿਚ ਖੁਸ਼ੀ ਦੀ ਲਹਿਰ ਹੈ। ਸਾਰੇ ਕੰਨਵਰਨੂਰ ਸਿੰਘ ਖਹਿਰਾ ਦੀ ਇਸ ਪ੍ਰਾਪਤੀ ਤੇ ਬਹੁਤ ਮਾਣ ਮਹਿਸੂਸ ਕਰ ਰਹੇ ਹਨ। ਇਸ ਨੇ ਆਪਣੇ ਮਾਤਾ ਪਿਤਾ ਤੇ ਪਿੰਡ ਗੋਹਲਵੜ (ਤਰਨ ਤਾਰਨ) ਦੇ ਨਾਂ ਨੂੰ ਰਾਸਟਰੀ ਪੱਧਰ ਤੇ ਚਮਕਾਇਆ ਹੈ। ਮਾਤਾ ਪਿਤਾ, ਰਿਸ਼ਤੇਦਾਰ, ਸਾਕ- ਸਨੇਹੀ ਅਤੇ ਇਲਾਕਾ ਨਿਵਾਸੀ ਗੌਰਵ ਮਹਿਸੂਸ ਕਰ ਰਹੇ ਹਨ। ਸਾਕ ਸਬੰਧੀਆਂ, ਰਿਸ਼ਤੇਦਾਰਾਂ, ਸਨੇਹੀਆਂ ਤੇ ਇਲਾਕਾ ਨਿਵਾਸੀ ਸਮਾਜਿਕ, ਧਾਰਮਿਕ ਤੇ ਸਿਆਸੀ ਸ਼ਖ਼ਸੀਅਤ ਦੇ ਵਧਾਈਆਂ ਤੇ ਮੁਬਾਰਕਬਾਦ ਦੇ ਰਹੇ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-