Total views : 5509267
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਫਤਾਹਪੁਰ/ਰਣਜੀਤ ਸਿੰਘ ਰਾਣਾ
ਕੇਦਰੀ ਜੇਲ ਫਤਾਹਪੁਰ ਦੇ ਅੰਦਰ ਪੰਜਾਬ ਸਰਕਾਰ ਵਲੋ ਭਾਂਵੇ ਜੈਮਰ ਲਗਾਕੇ ਜੇਲ ‘ਚ ਬੰਦ ਕੈਦੀਆਂ ਦਾ ਮੋਬਾਇਲ ਕੈਟਵਰਕ ਤੋੜਨ ਦੇ ਮਾਰੇ ਹੰਭਲੇ ਦਾ ਸੇਕ ਜੇਲ ਦੇ ਨਾਲ ਲਗਦੀਆ ਅਬਾਦੀਆ ‘ਚ ਰਹਿੰਦੇ ਲੋਕਾਂ ਨੂੰ ਲੱਗਣ ਕਰਕੇ ਆਮ ਲੋਕਾਂ ਦਾ ਇਕੋ ਦੂਜੇ ਨਾਲੋ ਨਾਤਾ ਟੁੱਟਿਆ ਰਹਿੰਦਾ ਹੈ। ਅਤੇ ਮੋਬਾਇਲ ਬੰਦ ਹੋਣ ਕਰਕੇ ਉਹ ਆਪਣਿਆ ਨਾਲ ਖੁਸ਼ੀ ਗਮੀ ਸਾਂਝੀ ਕਰਨ ਤੋ ਵਾਂਝੇ ਰਹਿ ਜਾਂਦੇ ਹਨ । ਜਿਸ ਕਾਰਨ ਹੀ ਆਮ ਲੋਕ ਇਲਾਕਾ ਛੱਡਣ ਲਈ ਮਜਬੂਰ ਹੋ ਰਹੇ ਹਨ।ਜਿਸ ਮਾਮਲੇ ਨੂੰ ਮੁੱਖ ਰਖਦਿਆ ਲੋਕ ਸਰਕਾਰ ਨੂੰ ਕੋਸ ਰਹੇ ਹਨ ਉਨਾਂ ਨੂੰ ਜੇਲ੍ਹ ‘ਚ ਬੰਦ ਕੈਦੀਆਂ ਦਾ ਨੈਟਵਰਕ ਤੋੜਨ ਦੀ ਥਾਂ ਇਸ ਦੀ ਸਜਾ ਜੇਲ ਤੋ ਬਾਹਰ ਰਹਿ ਰਹੇ ਲੋਕਾਂ ਨੂੰ ਕਿਉ ਦਿੱਤੀ ਜਾ ਰਹੀ ਹੈ।
ਇਥੋ ਤੱਕ ਜੇਲ ਤੋ ਤਿੰਨ ਤਿੰਨਕਿਲੋਮੀਟਰ ਤੱਕ ਇਸ ਖੇਤਰ ਦੇ ਕੰਮ ਕਰਦੇ ਕਾਰੋਬਾਰੀਆ ਉਪਰ ਵੀ ਜੇਲ ਅੰਦਰ ਲੱਗੇ ਜੈਮਰਾਂ ਕਾਰਨ ਨੈਟਵਰਕ ਨਾ ਆਉਣ ਕਾਰਨ ਉਨਾ ਦਾ ਕੰਮ ਠੱਪ ਰਹਿੰਦਾ ਹੈ ਕਿਉਕਿ ਨੈਟਵਰਕ ਨਾ ਆਉਣ ਕਾਰਨ ਉਨਾਂ ਦਾ ਆਨਲਾਈਨ ਕੋਈ ਕੰਮ ਨਹੀ ਹੁੰਦਾ।ਲੋਕਾਂ ਲਈ ਮੁਸ਼ੀਤਬ ਬਣੇ ਜੇਲ ‘ਚ ਲੱਗੇ ਜੈਮਰਾ ਨੂੰ ਹਟਾਉਣ ਜਾਂ ਉਨਾਂ ਦੀ ਰੇਜ ਜੇਲ ਦੇ ਸੀਮਤ ਦਾਇਰੇ ‘ਚ ਰੱਖਣ ਵੱਲ ਕਿਸੇ ਵੀ ਪ੍ਰਸ਼ਾਸਿਨਕ ਅਧਿਕਾਰੀ ਜਾਂ ਰਾਜਸੀ ਨੇਤਾ ਧਿਆਨ ਨਹੀ।ਲੋਕਾਂ ਦਾ ਕਹਿਣਾ ਹੈ ਕਿ ਜੇਕਰ ਜੇਲ ਪ੍ਰਸ਼ਾਸਨ ਤੇ ਜਿਲਾ ਪ੍ਰਸ਼ਾਂਸਨ ਤੋ ਇਲਾਵਾ ਮੋਬਾਇਲ ਨੈਟਵਰਕ ਕੰਪਨੀਆ ਵਲੋ ਧਿਆਨਨਾ ਦਿੱਤਾ ਗਿਆ ਤਾਂ ਉਹ ਆਪਣੇ ਮੋਬਾਇਲ ਰੀਚਾਰਜ ਨਾ ਕਰਵਾਕੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਨਗੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-