ਬਾਬਾ ਹਜੀਰੇ ਸ਼ਾਹ ਦਾ ਮੇਲਾ ਅੱਜ 14,15 ਨੂੰ ਕਵਾਲ ਕਰਨਗੇ ਮੇਲੇ ਦਾ ਆਗਾਜ

4676827
Total views : 5509249

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਸਥਾਨਕ ਕਸਬਾ ਚਵਿੰਡਾ ਦੇਵੀ ਵਿਖੇ ਅੱਜ 14- 15 ਜੂਨ ਦਿਨ ਸ਼ੁੱਕਰਵਾਰ, ਸ਼ਨੀਵਾਰ ਨੂੰ ਮੇਲਾ ਮੁਬਾਰਕ ਦਰਗਾਹ ਸ਼ਰੀਫ ਹਜਰਤ ਪਾਕ ਸਯਤ ਅਹਿਮਦ ਬਾਬਾ ਹਜੀਰੇ ਸ਼ਾਹ ਸਖੀ ਸੁਲਤਾਨ ਪੀਰਾਂ ਦੇ ਪੀਰ ਸਰਕਾਰੇ ਦੋ ਆਲਮ ਅਲੀ ਅੱਲਾ ਜੀ ਦਾ ਕਾਦਰੀ ਦਰਬਾਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜੀ ਸ਼ਾਨੋ- ਸ਼ੌਕਤ ਨਾਲ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਪ੍ਰੈਸ ਨੂੰ ਬਾਬਾ ਸਰਵਣ ਸ਼ਾਹ ਕਾਦਰੀ ਚਵਿੰਡਾ ਦੇਵੀ ਵਾਲਿਆਂ ਨੇ ਦਿੱਤੀ।

ਬਾਬਾ ਸਰਵਨ ਸ਼ਾਹ ਕਾਦਰੀ ਨੇ ਦੱਸਿਆ ਕਿ ਇਸ ਮੇਲੇ ਮੁਬਾਰਕ ਵਿੱਚ ਕਵਾਲ ਗੁਰਮੇਜ ਬਖਸ਼ੀ (ਇੰਟਰਨੈਸ਼ਨਲ ਕਵਾਲ) ਅਤੇ ਕਵਾਲ ਸੁਨੀਲ ਫਿਰੋਜ (ਦਰਗਾਬਾਦ) ਵਾਲਿਆਂ ਵੱਲੋਂ ਕਵਾਲੀਆਂ ਪੇਸ਼ ਕੀਤੀਆਂ ਜਾਣਗੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਸਵਰਨ ਸ਼ਾਹ ਕਾਦਰੀ ਚਵਿੰਡਾ ਦੇਵੀ ਵਾਲਿਆਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਇਸ ਮੇਲੇ ਵਿੱਚ ਨਸ਼ਾ ਕਰਕੇ ਨਾ ਆਵੇ ਅਤੇ ਬਗੈਰ ਸੱਦਾ ਦਿੱਤੇ ਕਵਾਲਾਂ ਨੂੰ ਮੇਲੇ ਵਿੱਚ ਸਮਾਂ ਨਹੀਂ ਦਿੱਤਾ ਜਾਵੇਗਾ। ਕਵਾਲੀ ਮਹਿਫ਼ਲ ਰਾਤ 9 ਵਜੇ ਸ਼ੁਰੂ ਹੋਵੇਗੀ। ਇਸ ਮੌਕੇ ਧੰਨ ਧੰਨ ਬਾਬਾ ਕਰਤਾਰ ਸ਼ਾਹ ਜੀ ਕਾਦਰੀ (ਮੁਸਤਫਾਪੁਰ ਵਾਲੇ) ਸੰਗਤਾਂ ਨੂੰ ਇਰਾਹੇ ਮੌਲਾ ਤੇ ਚੱਲਣ ਦਾ ਉਪਦੇਸ਼ ਦੇਣਗੇ। ਇਸ ਸ਼ੁਭ ਦਿਹਾੜੇ ਮੌਕੇ ਗੁਰੂ ਜੀ ਦਾ ਅਤੁੱਟ ਲੰਗਰ ਸੰਗਤਾਂ ਦੇ ਸਹਿਯੋਗ ਨਾਲ ਵਰਤਾਇਆ ਜਾਵੇਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News