ਬਲਾਕ ‘ਸੀ’ ਸੰਧੂ ਕਾਲੋਨੀ ਦੇ ਵਾਸੀਆਂ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਸ਼ਕਾਇਤ ਪੱਤਰ ਦੇ ਕੇ ਚਾਰ ਬਿਲਡਰਾਂ ਵਲੋ ਸੜਕ ਦੀ ਜਗਾ ‘ਤੇ ਨਜਾਇਜ ਕਬਜਾ ਕਰਨ ਦੇ ਲਗਾਏ ਦੋਸ਼

4676242
Total views : 5508484

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਸੰਧੂ ਕਾਲੋਨੀ ਛੇਹਰਟਾ ਰੋਡ ਦੇ ਵਸਨੀਕਾਂ ਨੇ ਮੁੱਖ ਮੰਤਰੀ ਪੰਜਾਬ ਦੇ ਨਾਮ ਲਿਿਖਆ ਸ਼ਕਾਇਤ ਪੱਤਰ ਨਗਰ ਨਿਗਮ ਦੇ ਕਮਿਸ਼ਨਰ ਨੂੰ ਦੇਦਿਆਂ ਦੋਸ਼ ਲਗਾਇਆ ਕਿ ਸੰਧੂ ਕਾਲੋਨੀ ਦੇ ਬਲਾਕ ‘ਸੀ’ ਦੀ 28 ਫੁੱਟ ਸੜਕ ਵਿੱਚੋ ਢਾਈ ਫੁੱਟ ਸੜਕ ‘ਤੇ ਚਾਰ ਬਿਲਡਿਰਾ ਵਲੋ ਮਿਲਕੇ ਨਜਾਇਜ ਕਬਜਾ ਕਰਨ ਦੇ ਦੋਸ਼ ਲਗਾਉਦਿਆ ਕਿਹਾ ਕਿ ਜਦੋ ਉਨਾਂ ਨੂੰ ਅਜਿਹਾ ਕਰਨ ਤੋ ਮਨਾ ਕੀਤਾ ਗਿਆ ਤੇ ਉਨਾਂ ਨੇ ਧਮਕੀ ਭਰੇ ਲਹਿਜੇ ‘ਚ ਕਿਹਾ ਕਿ ਜਾਉ ਜਿਥੇ ਮਰਜੀ ਸ਼ਕਾਇਤ ਕਰ ਦਿਓ ਉਹ ਕਿਸੇ ਦੀ ਪ੍ਰਵਾਹ ਨਹੀ ਕਰਦੇ।

ਕਾਲੋਨੀ ਵਾਸੀਆਂ ਨੇ ਦੋਸ਼ ਲਗਾਇਆ ਕਿ ਜੇਕਰ ਉਨਾ ਵਲੋ ਇਸਤਰਾ ਢਾਈ ਫੁੱਟ ਵਾਧਾ ਕੀਤਾ ਗਿਆ ਤਾਂ ਕਾਲੋਨੀ ਦੇ ਸਾਰੇ ਬਲਾਕਾ ਦੇ ਵਾਸੀ ਮਿਲਕੇ ਨਗਰ ਨਿਗਮ ਵਿਰੁੱਧ ਰੋਸ਼ ਪ੍ਰਦਰਸ਼ਨ ਕਰਨ ਲਈ ਧਰਨਾ ਦੇਣਗੇ। ਜਦੋਕਿ ਕਮਿਸ਼ਨਰ ਨਗਰ ਨਿਗਮ ਨੇ ਕਾਲੋਨੀ ਵਾਸੀਆਂ ਨੂੰ ਵਿਸ਼ਵਾਸ ਦੁਆਇਆ ਕਿ ਅਜਿਹਾ ਨਹੀ ਹੋਣ ਦਿੱਤਾ ਜਾਏਗਾ ਤੇ ਸਾਰੇ ਮਾਮਲੇ ਦੀ ਏ.ਟੀ,ਪੀ ਹਰਜਿੰਦਰ ਸਿੰਘ ਦੀ ਡਿਊਟੀ ਲਗਾਕੇ ਤਾਰੁੰਤ ਰਿਪੋਰਟ ਦੇਣ ਦੇ ਆਦੇਸ਼ ਦਿੱਤੇ ਗਏ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News