ਡਿਊਟੀ ‘ਚ ਲਾਪ੍ਰਵਾਹੀ ਵਰਤਣ ਦੇ ਦੋਸ਼ ‘ਚ ਐਸ.ਐਚ.ਓ ਲਾਈਨ ਹਾਜਰ

4676242
Total views : 5508484

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਜਸਬੀਰ ਸਿੰਘ ਲੱਡੂ

ਪਿਛਲੇ ਤਿੰਨ ਦਿਨਾਂ ਤੋਂ ਪਿੰਡ ਪੰਜਵੜ ਦੇ ਲਾਪਤਾ ਵਿਆਕਤੀ ਲਖਵਿੰਦਰ ਸਿੰਘ ਦੀ ਅੱਜ ਨਹਿਰ ਵਿੱਚੋਂ ਲਾਸ਼ ਮਿਲਣ ਤੋਂ ਬਾਅਦ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਥਾਣਾ ਮੁਖੀ ਵੱਲੋਂ ਇਸ ਸਬੰਧੀ ਵਰਤੀ ਅਣਗਹਿਲੀ ਨੂੰ ਲੈਕੇ ਝਬਾਲ ਚੋਂਕ ਵਿੱਚ ਲਗਾਏ ਧਰਨੇ ਤੋਂ ਬਾਅਦ ਪਹੁੰਚੇ ਡੀ ਐਸ ਪੀ ਸਿਟੀ ਤਰਸੇਮ ਮਸੀਹ ਨੇ ਧਰਨਾ ਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ

ਪ੍ਰੀਵਾਰ ਵਲੋ ਲਗਾਏ ਦੋਸ਼ਾ ਉਪਰੰਤ ਮੌਕੇ ‘ਤੇ ਡੀ.ਐਸ.ਪੀ ਨੇ ਥਾਣਾਂ ਮੁੱਖੀ ਨੂੰ ਮੁਅੱਤਲ ਕਰਨ ਦੀ ਕੀਤੀ ਸ਼ਿਫਾਰਸ

ਥਾਣਾ ਮੁਖੀ ਇੰਸਪੇਕਟਰ ਕਸ਼ਮੀਰ ਸਿੰਘ ਵੱਲੋਂ ਇਸ ਕੇਸ ਵਿੱਚ ਵਰਤੀ ਕੁਤਾਹੀ ਨੂੰ ਲੈਕੇ ਉਸ ਨੂੰ ਤੁਰੰਤ ਲਾਈਨ ਹਾਜ਼ਰ ਕਰਕੇ ਉੱਚ ਅਧਿਕਾਰੀਆਂ ਨੂੰ ਸੈਸਪੈਡ ਕਰਨ ਦੀ ਸਿਫਾਰਸ਼ ਕਰ ਦਿੱਤੀ ਹੈ ਅਤੇ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।ਜਿਸ ਦੇ ਬਾਅਦ ਧਰਨਾਕਾਰੀਆਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ।

ਤਿੰਨ ਦਿਨ ਤੋਂ ਲਾਪਤਾ ਵਿਅਕਤੀ ਦੀਲਾਸ਼ ਨਹਿਰ ਵਿੱਚੋ ਮਿਲਣ ਤੇ ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਥਾਣਾ ਮੁਖੀ ਤੇ ਸੁਣਵਾਈ ਨਾ ਕਰਨ ਦੇ ਲਗਾਏ ਦੋਸ

ਕਸਬਾ ਝਬਾਲ ਤੋਂ ਥੋੜੀ ਦੂਰ ਪਿੰਡ ਪੰਜਵੜ ਦੇ ਇੱਕ ਵਿਅਕਤੀ ਜੋ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਸੀ ਦੀ ਲਾਸ਼ ਅੱਜ ਸ਼ੱਕੀ ਹਾਲਤ ਵਿੱਚ ਅੱਪਰ ਬਾਰੀ ਦੁਆਬਾ ਨਹਿਰ ਦੋਦੇ ਛਾਪਾ ਨੇੜਿਓ ਮਿਲਣ ਤੋਂ ਬਾਅਦ ਪਿੰਡ ਵਾਸੀਆਂ ਅਤੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਦੇ ਸਮੇਂ ਸਿਰ ਕਾਰਵਾਈ ਨਾ ਕਰਨ ਦੇ ਦੋਸ਼ ਲਗਾਉਂਦਿਆਂ ਮ੍ਰਿਤਕ ਦੀ ਲਾਸ਼ ਨੂੰ ਝਬਾਲ ਚੌਂਕ ਵਿੱਚ ਰੱਖ ਕੇ ਪੁਲਿਸ ਪ੍ਰਸ਼ਾਸਨ ਖਿਲਾਫ ਟਰੈਫਿਕ ਜਾਮ ਕਰਕੇ ਰੋਸ ਮੁਜ਼ਾਰਾ ਕੀਤਾ। ਇਸ ਸਮੇਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਲੜਕੇ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਲਖਵਿੰਦਰ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਪੰਜਵੜ ਜੋਕਿ ਪਿਛਲੇ ਤਿੰਨ ਦਿਨਾਂ ਤੋਂ ਘਰੋਂ ਮੋਟਰਸਾਈਕਲ ਤੇ ਗਿਆ ਪਰੰਤੂ ਵਾਪਸ ਨਹੀਂ ਆਇਆ ਅਤੇ ਅੱਜ ਸਵੇਰੇ ਉਹਨਾਂ ਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਛਾਪਾ ਨੇੜੇ ਅਪਰ ਬਾਰੀ ਦੁਆਬਾ ਨਹਿਰ ਵਿੱਚ ਇੱਕ ਮ੍ਰਿਤਕ ਵਿਅਕਤੀ ਦੀ ਲਾਸ਼ ਪਈ ਹੈ ਅਤੇ ਨੇੜੇ ਹੀ ਮੋਟਰਸਾਈਕਲ ਵੀ ਪਿਆ ਹੈ

ਜਦੋਂ ਉਹਨਾਂ ਨੇ ਪਿੰਡ ਵਾਸੀਆਂ ਨਾਲ ਜਾ ਕੇ ਵੇਖਿਆ ਤਾਂ ਮਿਰਤਕ ਉਸ ਦਾ ਪਿਤਾ ਹੀ ਸੀ ਇਸ ਤੇ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੀ ਲਾਸ਼ ਨੂੰ ਝਬਾਲ ਚੌਂਕ ਵਿੱਚ ਰੱਖ ਕੇ ਟਰੈਫਿਕ ਜਾਮ ਕਰ ਦਿੱਤਾ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਰੋਸ ਰੋਸ ਮੁਜ਼ਾਹਰਾ ਸ਼ੁਰੂ ਕਰਕੇ ਨਾਹਰੇਬਾਜੀ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਬਲਜੀਤ ਸਿੰਘ ਨੰਬਰਦਾਰ ,ਗੁਰਜਿੰਦਰ ਸਿੰਘ ਸੰਧੂ ,ਕੁਲਵੰਤ ਸਿੰਘ ,ਸੁਖਵਿੰਦਰ ਸਿੰਘ ,ਦਵਿੰਦਰ ਸਿੰਘ ,ਹਰਦੀਪ ਸਿੰਘ ਅਤੇ ਮਨਜੀਤ ਸਿੰਘ ਮੰਨਾ ਨੇ 

ਥਾਣਾ ਮੁਖੀ ਝਬਾਲ ਦੇ ਖਿਲਾਫ ਦੋਸ਼ ਲਾਉਂਦੇ ਕਿਹਾ ਕਿ ਅਸੀਂ ਵਾਰ ਵਾਰ ਇਸ ਸੰਬੰਧੀ ਥਾਣਾ ਝਬਾਲ ਦੇ ਐਸ ਐਚ ਓ ਨੂੰ ਮਿਲੇ ਪ੍ਰੰਤੂ ਉਸਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਸਾਡੇ ਵੱਲੋਂ ਉਸ ਨੂੰ ਕਾਲ ਡਿਟੇਲ ਲਾਉਣ ਦੀ ਕਹਿਣ ਦੇ ਬਾਵਜੂਦ ਵੀ ਉਸਨੇ ਕੋਈ ਕਾਰਵਾਈ ਨਹੀਂ ਕੀਤੀ ।

ਉਹਨਾਂ ਕਿਹਾ ਕਿ ਜੇਕਰ ਪੁਲਿਸ ਸਮੇਂ ਸਿਰ ਕਾਰਵਾਈ ਕਰਦੀ ਤੇ ਉਸ ਦਾ ਪਿਤਾ ਬਚ ਸਕਦਾ ਸੀ। ਘਟਨਾ ਦਾ ਪਤਾ ਚੱਲਦਿਆਂ ਹੀ ਡੀਐਸਪੀ ਤਰਸੇਮ ਮਸੀਹ ਮੌਕੇ ਤੇ ਪਹੁੰਚੇ ਅਤੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਤੇ ਮਿਰਤਕ ਦੀ ਕਾਲ ਡਿਟੇਲ ਦੇ ਅਧਾਰ ਸ਼ੱਕੀ ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ।ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।ਜਦੋਂ ਕਿ ਪਿੰਡ ਵਾਲੇ ਤੇ ਪਰਿਵਾਰਕ ਮੈਂਬਰ ਥਾਣਾ ਮੁਖੀ ਵੱਲੋਂ ਵਰਤੀ ਅਣਗਹਿਲੀ ਲਈ ਥਾਣਾ ਮੁਖੀ ਖ਼ਿਲਾਫ਼ ਕਾਰਵਾਈ ਕਰਨ ਲਈ ਕਹਿ ਰਹੇ ਹਨ।ਜਦੋਂ ਕਿ ਥਾਣਾ ਮੁੱਖੀ ਇੰਸਪੇਕਟਰ ਕਸ਼ਮੀਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪਰਿਵਾਰ ਵੱਲੋਂ ਗੁੰਮਸ਼ੁਦਗੀ ਦੀ ਰਿਪੋਰਟ ਦੇਣ ਤੇ ਅਸੀਂ ਬਕਾਇਦਾ ਮਿਰਤਕ ਦੀ ਡਿਟੇਲ ਕਢਵਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਅਤੇ ਸ਼ੱਕੀ ਵਿਅਕਤੀਆਂ ਖਿਲਾਫ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News