Total views : 5506912
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
-ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦਾ ਰੋਡ ਸ਼ੋ ਮਜੀਂਠਾ ਹਲਕੇ ਦੇ ਕਾਂਗਰਸ ਦੇ ਇੰਚਾਰਜ ਤੇ ਸੀਨੀਅਰ ਕਾਂਗਰਸੀ ਆਗੂ ਭਗਵੰਤਪਾਲ ਸਿੰਘ ਸੱਚਰ ਦੀ ਅਗਵਾਈ ਵਿੱਚ ਚਵਿੰਡਾ ਦੇਵੀ ਦੇ ਮੁੱਖ ਬਜ਼ਾਰਾਂ ਵਿੱਚ ਕੱਡਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ ਤੇ ਲੋਕਾਂ ਵੱਲੋਂ ਮਿਲੇ ਅਥਾਹ ਪਿਆਰ ਤੇ ਸਹਿਯੋਗ ਲਈ ਖੁਸ਼ ਨਜ਼ਰ ਆ ਰਹੇ ਗੁਰਜੀਤ ਔਜਲਾ ਨੇ ਕਿਹਾ ਕਿ ਮੈਂ ਸਦਾ ਹੀ ਇਹਨਾਂ ਲੋਕਾਂ ਦਾ ਰਿਣੀ ਰਹਾਂਗਾ ਜਿੰਨਾਂ ਨੇ ਐਨੀ ਗਰਮੀ ਵਿੱਚ ਹਾਜ਼ਰ ਹੋਕੇ ਬਜ਼ਾਰ ਵਿੱਚ ਦੁਕਾਨਦਾਰਾਂ ਨਾਲ ਪਿਆਰ ਦੀਆਂ ਗਲਵੱਕੜੀਆਂ ਪਵਾਈਆਂ ਲੋਕਾਂ ਨੇ ਇੱਕ ਸੁਰ ਹੋਕੇ ਜਿਤਾਉਣ ਦਾ ਵਾਅਦਾ ਕੀਤਾ, ਔਜਲਾ ਨੇ ਕਿਹਾ ਕਿ ਮੈਂ ਉਚੇਚੇ ਤੌਰ ਤੇ ਧੰਨਵਾਦੀ ਹਾਂ ਹਲਕਾ ਇੰਚਾਰਜ ਭਗਵੰਤਪਾਲ ਸੱਚਰ ਜੀ ਦਾ ਜਿੰਨਾਂ ਨੇ ਇਹ ਸਾਰਾ ਪ੍ਰੋਗਰਾਮ ਉਲੀਕਿਆ।
ਮਜੀਠੇ ਹਲਕੇ ਵਿੱਚੋਂ ਵੀ ਵੱਡੀ ਲੀਡ ਲਵਾਂਗੇ : ਔਜਲਾ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤਪਾਲ ਸੱਚਰ ਨੇ ਕਿਹਾ ਕਿ ਇਸ ਵਾਰ ਮਜੀਠਾ ਹਲਕੇ ਦੇ ਨਤੀਜੇ ਵੀ ਹੈਰਾਨੀਜਨਕ ਹੋਣਗੇ ਤੇ ਕਾਂਗਰਸੀ ਉਮੀਦਵਾਰ ਔਜਲਾ ਵੱਡੇ ਫਰਕ ਨਾਲ ਜਿੱਤਣਗੇ ਕਿਉਂਕਿ ਸਾਰੇ ਦੇਸ਼ ਵਿੱਚ ਹਵਾ ਕਾਂਗਰਸ ਪਾਰਟੀ ਦੇ ਹੱਕ ਵਿੱਚ ਚੱਲ ਰਹੀ ਹੈ ਤੇ ਕੇਂਦਰ ਵਿੱਤ ਇੰਡੀਆ ਗਠਜੋੜ ਦੀ ਸਰਕਾਰ ਬਨਣ ਜਾ ਰਹੀ ਹੈ। ਇਸ ਮੌਕੇ ਬਲਾਕ ਪ੍ਰਧਾਨ ਨਵਤੇਜ ਸਿੰਘ ਸੋਹੀਆਂ , ਕੌਂਸਲਰ ਨਵਦੀਪ ਸਿੰਘ ਸੋਨਾ ਮਜੀਠਾ, ਸਾਬਕਾ ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ , ਸਾਬਕਾ ਚੇਅਰਮੈਨ ਜਗਦੇਵ ਸਿੰਘ ਬੱਗਾ , ਮੋਹਨ ਸਿੰਘ ਨਿਬਰਵਿੰਡ ਸਾਬਕਾ ਚੇਅਰਮੈਨ , ਸਰਪੰਚ ਸਵਿੰਦਰ ਸਿੰਘ ਤਨੇਲ , ਸਰਪੰਚ ਜਗਦੀਸ਼ ਸਿੰਘ ਘਨਸ਼ਾਹਪੁਰ ,ਸਰਪੰਚ ਜਰਮਨਜੀਤ ਸਿੰਘ , ਸਾਬਕਾ ਸਰਪੰਚ ਬਲਦੇਵ ਸਿੰਘ ਚਵਿੰਡਾ ਦੇਵੀ , ਪੰਮਾ ਪ੍ਰਧਾਨ , ਗੋਗਾ ਮਜੀਠਾ, ਦਲਜੀਤ ਸਿੰਘ ਪਾਖਰਪੁਰ , ਹੈਡਮਾਸਟਰ ਸਤਨਾਮਸਿੰਘ , ਨਿਸ਼ਾਨ ਸਿੰਘ ਭੰਗਾਲੀ ਸਰਪੰਚ ,ਝਿਲਮਿਲ ਸਿੰਘ ਬਾਠ , ਤਜਿੰਦਰ ਸਿੰਘ ਤਰਫਾਨ , ਹਰਮਨ ਟਾਹਲੀ ਸਾਹਿਬ , ਸ਼ਮਸ਼ੇਰ ਸਿੰਘ ਬਾਬੋਵਾਲ , ਗੁਰਿੰਦਰ ਸਿੰਘ ਚੋਗਾਵਾਂ , ਗੁਰਪ੍ਰੀਤ ਸਿੰਘ ਸਿਧਵਾਂ , ਸੁੱਖਵਿੰਦਰ ਸਿੰਘ ਢਿੱਲੋ, ਅਸ਼ੋਕ ਮੱਤੇਵਾਲ , ਰਣਜੀਤ ਸਿੰਘ ਤਲਵੰਡੀ , ਪਲਵਿੰਦਰ ਸਿੰਘ ਸੋਖੀ, ਕੁਲਵੰਤ ਸਿੰਘ ਪਾਖਰਪੁਰ , ਬਲਦੇਵ ਸਿੰਘ ਡਾਰੀਕੇ , ਮਨੋਹਰ ਗਾਲੋਵਾਲੀ ਆਦਿ ਆਗੂ ਵੀ ਹਾਜ਼ਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-