Total views : 5507064
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਵਿਭਾਗ ਨੇ ਬੀ.ਪੀ.ਈ.ਓ ‘ਤੇ ਕੱਸਿਆ ਸਕਿੰਜਾ !ਜਾਂਚ (ਰਿਟਾ) ਵਧੀਕ ਜਿਲਾ ਤੇ ਸ਼ੈਸਨ ਜੱਜ ਨੂੰ ਸੌਪੀ
ਮੁਹਾਲੀ/ਬੀ.ਐਨ.ਈ ਬਿਊਰੋ
ਬਲਾਕ ਜਖਵਾਲੀ ਦੇ 18 ਅਧਿਆਪਕਾਂ ਵੱਲੋਂ ਨਵੰਬਰ 2023 ‘ਚ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਫ਼ਤਹਿਗੜ੍ਹ ਸਾਹਿਬ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ ਕਿ ਬੀਪੀਈਓ ਜਖਵਾਲੀ ਬਲਵੀਰ ਕੌਰ ਵੱਲੋਂ ਆਪਣੇ ਦਫ਼ਤਰ ਦੇ ਮੁਲਾਜ਼ਮਾਂ ਰਾਹੀਂ ਉਨ੍ਹਾਂ ਦੇ ਸਕੂਲਾਂ ਨੂੰ ਸਰਕਾਰ ਵੱਲੋਂ ਭੇਜੀਆਂ ਗਈਆਂ ਗ੍ਰਾਂਟਾਂ ‘ਚੋਂ ਮਟੀਰੀਅਲ ਦੇ ਰੂਪ ‘ਚ ਹਿੱਸੇਦਾਰੀ ਦੀ ਮੰਗ ਕੀਤੀ ਜਾਂਦੀ ਹੈ। ਉਨ੍ਹਾਂ ਦੇ ਜਾਇਜ਼ ਕੰਮ ਜਿਵੇਂ ਤਨਖਾਹ ਏਰੀਅਰ ਆਦਿ ਕਢਵਾਉਣ ਲਈ ਵੀ ਪੈਸੇ ਮੰਗੇ ਜਾਂਦੇ ਹਨ।
ਪਿਛਲੇ ਸਮੇਂ ਦੌਰਾਨ ਅਧਿਆਪਕਾਂ ਦਾ ਏਰੀਅਰ ਕਢਵਾਉਣ ਬਦਲੇ ਸਬੰਧਤ ਅਧਿਆਪਕਾਂ ਤੋਂ 1000-1000 ਰੁਪਏ ਲੈ ਕੇ ਆਪਣੇ ਦਫ਼ਤਰ ‘ਚ ਏਸੀ ਲਗਵਾਇਆ ਗਿਆ ਹੈ। ਜਿਹੜਾ ਅਧਿਆਪਕ ਉਨ੍ਹਾਂ ਦੀ ਗੱਲ ਨਹੀਂ ਮੰਨਦਾ ਉਸ ‘ਤੇ ਚੈਕਿੰਗ ਕਰਨ ਦਾ ਦਬਾਅ ਬਣਾਇਆ ਜਾਂਦਾ ਹੈ ਤੇ ਅਧਿਆਪਕਾਂ ਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਕੀਤਾ ਜਾਂਦਾ ਹੈ।
ਬੀਪੀਈਓ ਜਖਵਾਲੀ ਤੇ ਉਸ ਦੇ ਦਫ਼ਤਰ ਦੇ ਇਕ ਮੁਲਾਜ਼ਮ ਦੀ ਆਪਸੀ ਗੱਲਬਾਤ ਦੀ ਬਲਾਕ ‘ਚ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਨੂੰ ਬੇਪਰਦ ਕਰਦੀ ਆਡੀਓ ਪੈਨ ਡਰਾਇਵ ‘ਚ ਪਾ ਕੇ ਲਿਖਤੀ ਸ਼ਿਕਾਇਤ ਦੇ ਨਾਲ ਸਬੂਤ ਵਜੋਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਦੀਦਾਰ ਸਿੰਘ ਮਾਂਗਟ ਨੂੰ ਦਿੱਤੀ ਗਈ ਸੀ ਅਤੇ ਮੰਗ ਕੀਤੀ ਗਈ ਸੀ ਕਿ ਸਮਾਂਬੱਧ ਢੰਗ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਸਬੰਧਤ ਬੀਪੀਈਓ ਵਿਰੁੱਧ ਬਣਦੀ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਸ਼ਿਕਾਇਤਕਰਤਾ 18 ਅਧਿਆਪਕਾਂ ਵੱਲੋਂ ਇਸ ਮਾਮਲੇ ਵਿੱਚ ਲਗਾਤਾਰ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਸੀ ਤੇ ਡੈਮੋਕ੍ਰੇਟਿਕ ਟੀਚਰਜ ਫਰੰਟ ਫ਼ਤਹਿਗੜ੍ਹ ਸਾਹਿਬ ਵੱਲੋਂ ਲਗਾਤਾਰ ਇਸ ਮਾਮਲੇ ਵਿੱਚ ਸੰਘਰਸ਼ ਕੀਤਾ ਜਾ ਰਿਹਾ ਸੀ। ਸਕੂਲ ਸਿੱਖਿਆ ਸਕੱਤਰ ਪੰਜਾਬ ਵੱਲੋਂ ਇਸ ਗੰਭੀਰ ਮਾਮਲੇ ਦਾ ਸੱਚ ਜਾਣਨ ਲਈ ਰੈਗੁਲਰ ਪੜਤਾਲ ਕਰਨ ਲਈ ਹੁਣ ਜੇ ਆਰ ਸਿੰਗਲਾ ਵਧੀਕ ਜ਼ਿਲ੍ਹਾ ਅਤੇ ਸ਼ੈਸਨ ਜੱਜ (ਰਿਟਾ) ਨੂੰ ਬਤੌਰ ਪੜਤਾਲ ਅਫਸਰ ਨਿਯੁਕਤ ਕੀਤਾ ਗਿਆ ਹੈ,15 ਦਿਨਾਂ ਦੇ ਅੰਦਰ ਅੰਦਰ ਪੜਤਾਲ ਕਰ ਕੇ ਰਿਪੋਰਟ ਦੇਣ ਲਈ ਕਿਹਾ ਗਿਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-