ਸੰਧੂ ਸਮੁੰਦਰੀ ਦੀਆਂ ਭੈਣਾਂ ਨੇ ਚਵਿੰਡਾ ਦੇਵੀ ਵਿਖੇ ਘਰ ਘਰ ਵੋਟ ਮੰਗੀਆਂ

4675574
Total views : 5507334

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਚੋਣ ਮੁਹਿੰਮ ਸਿਖ਼ਰਾਂ ਵਲ ਵੱਧ ਰਹੀ ਹੈ। ਪਾਰਟੀ ਵਰਕਰਾਂ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਵੱਲੋਂ ਘਰ-ਘਰ ਜਾ ਕੇ ਵੋਟਾਂ ਮੰਗਣ ਦਾ ਸਿਲਸਿਲਾ ਵੀ ਤੇਜ਼ ਹੋ ਚੁੱਕਿਆ ਹੈ। ਅੱਜ ਹਲਕਾ ਮਜੀਠਾ ਦੇ ਕਸਬਾ ਚਵਿੰਡਾ ਦੇਵੀ ਵਿੱਚ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀਆਂ ਭੈਣਾਂ ਸੁਖਪਾਲ ਕੌਰ ਅਤੇ ਭਗਵੰਤ ਕੌਰ ਨੇ ਭਾਜਪਾ ਮਹਿਲਾ ਆਗੂ ਸਤਵਿੰਦਰ ਕੋਰ ਛੀਨਾ, ਬੀਬੀ ਅਮਰਜੀਤ ਕੌਰ ਚਵਿੰਡਾ ਦੇਵੀ, ਬੀਬੀ ਬੀਰੋ, ਵਿਨੋਦ ਪਰੂੰਗ, ਸੰਨ੍ਹੀ ਬਾਵਾ, ਰਿੰਕੂ ਮਹਿੰਦਰੂ ਅਤੇ ਵਿੱਕੀ ਭੰਡਾਰੀ, ਬਲਦੇਵ ਸਿੰਘ ਅਤੇ ਹੋਰ ਸਮਰਥਕਾਂ ਨਾਲ ਘਰ-ਘਰ ਜਾ ਕੇ ਵੋਟਾਂ ਮੰਗੀਆਂ।

ਚਵਿੰਡਾ ਦੇਵੀ ਵਿਖੇ ਮਾਤਾ ਚਵਿੰਡਾ ਦੇਵੀ ਮੰਦਰ ’ਚ ਮੱਥਾ ਟੇਕਣ ’ਤੇ ਪੁਜਾਰੀਆਂ ਨੇ ਚੁੰਨੀ ਦੇ ਕੇ ਕੀਤਾ ਸਨਮਾਨਿਤ

ਇਸ ਮੌਕੇ ਉਨ੍ਹਾਂ ਚਵਿੰਡਾ ਦੇਵੀ ਵਿੱਚ ਸਥਿਤ ਮਾਤਾ ਚਵਿੰਡਾ ਦੇਵੀ ਦੇ ਪੁਰਾਤਨ ਅਤੇ ਇਤਿਹਾਸਕ ਮੰਦਰ ਵਿੱਚ ਪੂਜਾ ਅਰਚਨਾ ਕੀਤੀ। ਉਨ੍ਹਾਂ ਨੇ ਬਲੀ ਦੇ ਪ੍ਰਤੀਕ ਵਜੋਂ ਨਾਰੀਅਲ ਚੜ੍ਹਾ ਕੇ ਦੇਵੀ ਮਾਤਾ ਨੂੰ ਮੱਥਾ ਟੇਕਿਆ। ਇਸ ਮੌਕੇ ਪੁਜਾਰੀਆਂ ਨੇ ਚੁੰਨੀ ਦੇ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਚਵਿੰਡਾ ਦੇਵੀ ਦੇ ਲੋਕਾਂ ਨੇ ਸੰਧੂ ਸਮੁੰਦਰੀ ਦੀਆਂ ਭੈਣਾਂ ਸੁਖਪਾਲ ਕੌਰ, ਭਗਵੰਤ ਕੌਰ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਭਰਵਾਂ ਸਵਾਗਤ ਕੀਤਾ ਅਤੇ ਸੰਧੂ ਸਮੁੰਦਰੀ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਸੰਧੂ ਦੀ ਭੈਣ ਸੁਖਪਾਲ ਕੌਰ ਨੇ ਸੰਧੂ ਸਮੁੰਦਰੀ ਨੂੰ ਵੱਡੀ ਲੀਡ ਨਾਲ ਜੇਤੂ ਬਣਾਉਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਸੰਧੂ ਸਮੁੰਦਰੀ ਨਵੀਂ ਸੋਚ ਨਾਲ ਸਾਡੇ ਵਿਚਕਾਰ ਆਏ ਹਨ। ਸਾਡਾ ਸਾਰਾ ਪਰਿਵਾਰ ਅੰਮ੍ਰਿਤਸਰ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਹੁਣ ਸਾਡੇ ਸਾਰਿਆਂ ਲਈ ਮਿਲ ਕੇ ਆਪਣਾ ਭਵਿੱਖ ਬਣਾਉਣ ਦਾ ਮੌਕਾ ਹੈ। ਹੁਣ ਸਾਡੇ ਸਾਰਿਆਂ ਲਈ ਮਿਲ ਕੇ ਅੰਮ੍ਰਿਤਸਰ ਦਾ ਵਿਕਾਸ ਕਰਨ ਦਾ ਮੌਕਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਰਲ ਕੇ 1 ਜੂਨ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਭਾਜਪਾ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ਦਾ ਬਟਨ ਦਬਾਉਂਦਿਆਂ ਭਾਰੀ ਬਹੁਮਤ ਨਾਲ ਸੰਧੂ ਸਮੁੰਦਰ ਦੀ ਜਿੱਤ ਯਕੀਨੀ ਬਣਾਉਣੀ ਚਾਹੀਦੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News