ਅਨਿਲ ਜੋਸ਼ੀ ਦੇ ਹੱਕ ‘ਚ ਰੋੜਾਂਵਾਲਾ ਵਿਖੇ ਐਡਵੋਕੇਟ ਸਿਆਲੀ ਦੀ ਅਗਵਾਈ ‘ਚ ਅਕਾਲੀ ਵਰਕਰਾਂ ਦਾ ਹੋਇਆ ਭਰਵਾਂ ਇਕੱਠ

4676141
Total views : 5508258

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਟਾਰੀ/ਰਣਜੀਤ ਸਿੰਘ ਰਾਣਾਨੇਸ਼ਟਾ

ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਅਕਾਲੀ ਉਮੀਦਵਾਰ ਸ੍ਰੀ ਅਨਿਲ ਜੋਸ਼ੀ ਦੇ ਹੱਕ ‘ਚ ਐਡਵੋਕੇਟ ਅਮਨਬੀਰ ਸਿੰੰਘ ਸਿਆਲੀ ਦੀ ਅਗਵਾਈ ‘ਚ ਕੈਪਟਨ ਮੁਖਤਿਆਰ ਸਿੰਘ ਦੇ ਗ੍ਰਹਿ ਵਿਖੇ ਹੋਏ ਪ੍ਰਭਾਵਸ਼ਾਲੀ ਇਕੱਠ ‘ਚ ਪੁੱਜੇ ਸਾਬਕਾ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਨੇ ਕਿਹਾ ਕਿ ਜਿਸ ਉਨਾਂ ਦੀ ਚੋਣ ਸਮੇ ਭਰਵਾਂ ਸਹਿਯੋਗ ਦਿੱਤਾ ਜਾਂਦਾ ਹੈ ਇਸ ਤਰਾਂ ਹੀ 1 ਜੂਨ ਨੂੰ ਲੋਕ ਸਭਾ ਦੀਆ ਹੋ ਰਹੀਆਂ ਚੋਣਾਂ ਵਿੱਚ ਸ੍ਰੀ ਅਨਿਲ ਜੋਸ਼ੀ ਨੂੰ ਸਹਿਯੋਗ ਦਿੱਤਾ ਜਾਏ।

ਜ: ਰਣੀਕੇ ਨੇ ਦਾਅਵਾ ਕੀਤਾ ਕਿ ਜਿਸ ਤਰਾ ਸ੍ਰੀ ਜੋਸ਼ੀ ਨੂੰ ਇਸ ਹਲਕੇ ਵਿੱਚੋ ਪਿਆਰ ਮਿਲ ਰਿਹਾ ਹੈ, ਉਸ ਤੋ ਸਾਬਤ ਹੁੰਦਾ ਹੈ ਕਿ ਸ੍ਰੀ ਜੋਸ਼ੀ ਇਸ ਹਲਕੇ’ਚੋ ਰਿਕਾਰਡਤੋੜ ਵੋਟਾਂ ਨਾਲ ਜਿੱਤ ਹਾਸਿਲ ਕਰਨਗੇ।ਇਸ ਸਮੇ ਆਪਣੇ ਸੰਬੋਧਨ ‘ਚ ਅਕਾਲੀ ਉਮੀਦਵਾਰ ਸ੍ਰੀ ਅਨਿਲ ਜੋਸ਼ੀ ਨੇ ਕਿਹਾ ਕਿ ਇਸ ਸਰਹੱਦੀ ਇਲਾਕੇ ਦੀਆਂ ਮੁਸ਼ਕਿਲਾਂ ਤੋ ਉਹ ਭਲੀ ਪ੍ਰਕਾਰ ਜਾਣੂ ਹਨ ਤੇ ਜਿੱਤਣ ਉਨਾਂ ਦੀ ਇਹ ਸੰਭਵ ਕੋਸ਼ਿਸ ਹੋਵੇਗੀ ਕਿ ਲੋਕਾਂ ਦੀਆਂ ਮੁਸ਼ਕਿਲਾ ਹੀ ਹੱਲ ਨਾ ਕਰਾਈਆ ਜਾਣ ਸਗੋ ਇਸ ਹਲਕੇ ਦਾ ਬਹੁ ਪੱਖੀ ਵਿਕਾਸ ਕਰਕੇ ਲੋਕਾਂ ਨੂੰ ਰੁਜਗਾਰ ਮਹੱੁਈਆ ਕਰਵਾਇਆ ਜਾ ਸਕੇ।ਅੰਤ ਵਿੱਚ ਐਡਵੋਕੇਟ ਸਿਆਲੀ ਨੇ ਹਾਜਰੀਨ ਦਾ ਧੰਨਵਾਦ ਕਰਦਿਆ ਵਿਸ਼ਵਾਸ ਦੁਆਇਆ ਕਿ ਇਸ ਪਿੰੰਡ ਤੇ ਇਲਾਕੇ ਵਿੱਚੋ ਸ੍ਰੀ ਜੋਸ਼ੀ ਨੂੰ ਰਿਕਾਰਡਤੋੜ ਵੋਟਾਂ ਪੁਆਈਆ ਜਾਣਗੀਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News