ਹਲਕਾ ਖਡੂਰ ਸਾਹਿਬ ਵਿੱਚ ‘ਇਸ ਵਾਰ, 75 ਫੀਸਦੀ ਪਾਰ’ ਵੋਟਿੰਗ ਦਾ ਟੀਚਾ ਮਿੱਥਿਆ- ਰਿਟਰਨਿੰਗ ਅਫਸਰ

4676240
Total views : 5508481

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਕੇ, ਲੋਕਤੰਤਰ ਦੇ ਤਿਉਹਾਰ ਵਿੱਚ ਹਰ ਇੱਕ ਵੋਟਰ ਕਰੇ ਆਪਣੀ ਸ਼ਮੂਲੀਅਤ

ਤਰਨ ਤਾਰਨ/ਬੱਬੂ ਬੰਡਾਲਾ 

ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਜ਼ਿਲਾ੍ਹ ਚੋਣ ਦਫਤਰ, ਤਰਨ ਤਾਰਨ ਵੱਲੋਂ ਹਲਕਾ-03 ਖਡੂਰ ਸਾਹਿਬ ਵਿੱਚ ਸਵੀਪ ਮੁਹਿੰਮ ਤਹਿਤ ਜਾਗਰੂਕਤਾ ਗਤੀਵਿਧੀਆਂ ਆਏ ਦਿਨ ਤੇਜ਼ ਹੋ ਰਹੀਆਂ ਹਨ।ਰਿਟਰਨਿੰਗ ਅਫਸਰ, ਹਲਕਾ-03 ਖਡੂਰ ਸਾਹਿਬ, ਸ਼੍ਰੀ ਸੰਦੀਪ ਕੁਮਾਰ ਵੱਲੋਂ ਚੋਣ ਅਮਲੇ ਅਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਪਣੇ-ਆਪਣੇ ਖੇਤਰਾਂ ਦੇ ਵਿੱਚ 01 ਜੂਨ ਨੂੰ ਹੋਣ ਜਾ ਰਹੀਆਂ ਚੋਣਾਂ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਦੀ ਹਦਾਇਤ ਕੀਤੀ।
ਰਿਟਰਨਿੰਗ ਅਫਸਰ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੇ ਸਵੀਪ ਪ੍ਰੋਗਰਾਮ ਦਾ ਮੁੱਖ ਮੰਤਵ ਵੋਟਾਂ ਪ੍ਰਤੀ ਹਰ ਇਕ ਵਿਅਕਤੀ ਨੂੰ ਜਾਗਰੂਕ ਕਰਨ ਹੈ ਤਾਂ ਜੋ ਲੋਕਤੰਤਰ ਦੇ ਤਿਉਹਾਰ ਵਿੱਚ ਹਰ ਇੱਕ ਵੋਟਰ ਆਪਣੀ ਸ਼ਮੂਲੀਅਤ ਕਰ ਸਕੇ।

ਵੋਟਰਾਂ ਲਈ ਹਰ ਇੱਕ ਪੋਲਿੰਗ ਬੂਥ ‘ਤੇ ਛਾਂ ਲਈ ਸ਼ੈੱਡ, ਪੱਖੇ, ਕੂਲਰ, ਠੰਡੇ ਮਿੱਠੇ ਜਲ ਦੀ ਛਬੀਲ ਸਮੇਤ ਮੁਹੱਈਆ ਕਰਵਾਈਆਂ ਜਾਣਗੀਆਂ ਲੋੜੀਂਦੀਆਂ ਸਹੂਲਤਾਂ


ਉਨਾਂ ਕਿਹਾ ਕਿ ਸੂਬੇ ਦੇ ਵਿੱਚ ਸੱਤਵੇ ਗੇੜ ਦੌਰਾਨ 01 ਜੂਨ ਨੂੰ ਵੋਟਾਂ ਪੈਣਗੀਆਂ ਅਤੇ ਹਲਕਾ ਖਡੂਰ ਸਾਹਿਬ ਵਿੱਚ ‘ਇਸ ਵਾਰ 75 ਫੀਸਦੀ ਪਾਰ’ ਵੋਟਿੰਗ ਦੇ ਟੀਚਾ ਨੂੰ ਮਿੱਥਿਆ ਗਿਆ।ਸ਼੍ਰੀ ਸੰਦੀਪ ਕੁਮਾਰ ਨੇ ਕਿਹਾ ਉਨਾਂ ਵੱਲੋਂ ਮਿਥੇ ਟੀਚੇ ਨੂੰ ਪ੍ਰਾਪਤ ਕਰਨ ਲਈ ਹਰ ਇੱਕ ਵੋਟਰ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਾ ਪਵੇਗਾ।ਉਨਾ ਕਿਹਾ ਕਿਹਾ ਜ਼ਿਲਾ੍ ਚੋਣ ਦਫਤਰ ਤੋਂ ਇਲਾਵਾ ਹਰ ਇੱਕ ਵਿਭਾਗ ਦੀ ਇਹ ਜ਼ਿੰਮੇਵਾਰੀ ਬਣਦੀ ਹੈ, ਕਿ ਉਹ ਸਵੀਪ ਗਤੀਵਿਧੀਆਂ ਰਾਹੀ ਜਾਗਰੂਕਤਾ ਫੈਲਾਉਣ।
 ਸੰਦੀਪ ਕੁਮਾਰ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਦਸਤਕ ਮੁਹਿੰਮ ਵੀ ਚਲਾਈ ਜਾ ਰਹੀ ਹੈ ਅਤੇ ਉਨਾਂ ਪਿੰਡਾਂ ਦੇ ਵਿੱਚ ਸੇਵਾਵਾਂ ਦੇ ਰਹੀਆਂ ਆਸ਼ਾ ਵਰਕਰਜ਼ ਅਤੇ ਆਂਗਣਵਾੜੀ ਵਰਕਰਜ਼ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਆਪਣੇ ਆਪਣੇ ਪਿੰਡਾਂ ਦੇ ਵਿੱਚ ਘਰ-ਘਰ ਜਾ ਕੇ ਵੋਟਰਾਂ ਨੂੰ ਆਪਣੇ ਅਧਿਕਾਰ ਪ੍ਰਤੀ ਸੁਚੇਤ ਕਰਨ।ਉਨਾਂ ਕਿਹਾ ਕਿ ਜ਼ਿਲਾ੍ਹ ਚੋਣ ਦਫਤਰ ਨਿਰਵਿਘਨ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਦੇ ਲਈ ਵਚਨਬੱਧ ਹੈ ਅਤੇ ਸ਼ਾਂਤਮਈ ਚੋਣਾਂ ਨੂੰ ਨੇਪਰੇ ਚਾੜ੍ਹਣ ਲਈ ਚੋਣ ਅਮਲਾ ਪੂਰੀ ਤਰਾਂ੍ਹ ਤੱਤਪਰ ਹੈ।
ਰਿਟਰਨਿੰਗ ਅਫਸਰ ਨੇ ਕਿਹਾ ਕਿ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਨੂੰ ਤਾਪਮਾਨ ਕਾਫ਼ੀ ਵਧੇਗਾ ਅਤੇ ਗਰਮੀ ਵੀ ਸ਼ਿਖਰਾਂ ‘ਤੇ ਹੋਵੇਗੀ। ਸ਼੍ਰੀ ਸੰਦੀਪ ਕੁਮਾਰ ਨੇ ਕਿਹਾ ਕਿ ਲੋਕ ਸਭਾ ਚੋਣਾਂ ਪੰਜ ਸਾਲਾਂ ਦੇ ਵਿੱਚ ਇੱਕ ਵਾਰ ਆਉਂਦੀਆਂ ਹਨ ਅਤੇ ਉਹ ਅਪੀਲ ਕਰਦੇ ਹਨ ਕਿ ਗਰਮੀ ਹੋਣ ਦੇ ਬਾਵਜੂਦ ਵੀ ਵੋਟਰ ਆਪਣੇ ਅਧਿਕਾਰ ਦੀ ਵਰਤੋਂ ਕਰਨ ਪ੍ਰਤੀ ਉਤਸ਼ਾਹ ਵਿਖਾਉਣ। ਉਨਾ ਕਿਹਾ ਕਿ ਵੋਟਰਾਂ ਦੀ ਸਹੂਲਤ ਲਈ ਹਲਕੇ ਦੇ ਹਰ ਇੱਕ ਪੋਲਿੰਗ ਬੂਥ ‘ਤੇ ਲੋੜੀਂਦੀਆਂ ਸਹੂਲਤਾਂ ਜਿਵੇਂ ਕਿ ਛਾਂ ਲਈ ਸ਼ੈੱਡ, ਪੱਖੇ, ਕੂਲਰ, ਠੰਡੇ ਮਿੱਠੇ ਜਲ ਦੀ ਛਬੀਲ ਮੁਹੱਈਆ ਕਰਵਾਉਣਗੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News