Total views : 5509207
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਬੰਡਾਲਾ / ਅਮਰਪਾਲ ਸਿੰਘ ਬੱਬੂ
ਖਡੂਰ ਸਾਹਿਬ ਹਲਕੇ ਤੇ ਲੋਕ ਸਭਾ ਚੋਣਾ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਲਈ ਪ੍ਰਚਾਰ ਕਰਦਿਆ ਕੈਬਿਨਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਕਿਹਾ ਕਿ ਕਾਗਰਸ , ਭਾਜਪਾ ਤੇ ਅਕਾਲੀ ਦਲ ਆਪਣੀ ਹੋਦ ਬਚਾਉਣ ਲਈ ਅੱਡੀ ਚੋਟੀ ਦਾ ਜੋਰ ਲਗਾ ਰਹੀਆ ਹਨ । ਉਨਾ ਕਿਹਾ ਕਿ ਸੂਬਾ ਸਰਕਾਰ ਨੇ ਪਿੰਡਾ ਦੇ ਬੁਨਿਆਦੀ ਢਾਚੇ ਨੂੰ ਮਜਬੂਤ ਕਰਨ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ ਜਦੋ ਕਿ ਪਿਛਲੀਆ ਸਰਕਾਰਾ ਨੇ ਲੋਕਾ ਨੂੰ ਸਹੂਲਤ ਦੇਣ ਮੋਕੇ ਆਪਣੀ ਸੋਚ ਦਾ ਦਾਇਰਾ ਛੋਟਾ ਰੱਖਿਆ ਸੀ ।
ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਕਿਹਾ ਕਿ ਮੌਜੂਦਾ ਭਗਵੰਤ ਮਾਨ ਸਰਕਾਰ ਨੇ ਹਰ ਵਰਗ ਦੇ ਲੋਕਾ ਨੂੰ ਇੱਕ ਸਾਰ ਸਹੂਲਤਾ ਦਿੱਤੀਆ ਹਨ । ਉਨਾ ਕਿਹਾ ਕਿ ਸਾਲ 2022 ਦੀਆ ਵਿਧਾਨ ਸਭਾ ਚੋਣਾ ਵਾਗ 2024 ਦੀਆ ਸੰਸਦੀ ਚੋਣਾ ਦੇ ਨਤੀਜੇ ਵੀ ਹੈਰਾਨੀ ਜਨਕ ਹੋਣਗੇ । ਇਸ ਮੋਕੇ ਤੇ ਆਪ ਦੇ ਬਲਾਕ ਜੰਡਿਆਲਾ ਦੇ ਪ੍ਰਧਾਨ ਅਮਰੀਕ ਸਿੰਘ ਬਾਠ ( ਬੰਡਾਲਾ ) ਦੀ ਪ੍ਰੇਰਨਾ ਸਦਕਾ ਪਾਰਟੀ ਨੂੰ ਉਸ ਸਮੇ ਰਾਜਸੀ ਬਲ ਮਿਲਿਆ ਜਦੋ ਗੁਰਪ੍ਰੀਤ ਸਿੰਘ ਗੋਪੀ , ਤਰਸੇਮ ਸਿੰਘ , ਗੁਰਭੇਜ ਸਿੰਘ , ਅੰਗਰੇਜ ਸਿੰਘ, ਸੁਖਵਿੰਦਰ ਸਿੰਘ ਬਾਠ ਅਤੇ ਹਰਦੇਵ ਸਿੰਘ ਨੇ ਆਮ ਆਦਮੀ ਪਾਰਟੀ ਵਿੱਚ ਸਾਮਲ ਹੋਣ ਦਾ ਐਲਾਨ ਕੀਤਾ । ਹਰਭਜਨ ਸਿੰਘ ਈ ਟੀ ਓ , ਤੇ ਅਮਰੀਕ ਸਿੰਘ ਬਾਠ ਨੇ ਆਖਿਆ ਕਿ ਆਪ ਵਿੱਚ ਸਾਮਲ ਹੋਣ ਵਾਲੇ ਵਰਕਰਾ ਅਤੇ ਆਹੁਦੇਦਾਰਾ ਦਾ ਬਣਦਾ ਸਨਮਾਨ ਕੀਤਾ ਜਾਵੇਗਾ । ਇਸ ਮੋਕੇ ਆਪ ਵਿੱਚ ਸਾਮਲ ਹੋਣ ਵਾਲੇ ਉਕਤ ਆਗੂਆ ਨੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੂੰ ਭਰੋਸਾ ਦਿੱਤਾ ਕਿ ਉਹ ਹਲਕੇ ਵਿੱਚ ਆਪ ਨੂੰ ਹੋਰ ਮਜਬੂਤ ਕਰਨਗੇ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ –