Total views : 5509533
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਦਸੂਹਾ/ਬੀ.ਐਨ.ਈ ਬਿਊਰੋ
ਦਸੂਹਾ ਦੇ ਪਿੰਡ ਕੋਲੀਆਂ ਚ ਇੱਕ ਵਿਅਕਤੀ ਦੇ ਕਤਲ ਹੋਣ ਦੀ ਖਬਰ ਸਾਹਮਣੇ ਆਈ ਸੀ ਜਿਸ ਨੂੰ ਦਸੂਹਾ ਪੁਲਿਸ ਨੇ ਕੁਝ ਘੰਟਿਆਂ ਵਿੱਚ ਹੀ ਇਸ ਕਤਲ ਦਾ ਭੇਤ ਸੁਲਝਾ ਲਿਆ ਹੈ । ਇਹ ਕਤਲ ਮ੍ਰਿਤਕ ਦੀ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕੀਤਾ ਸੀ ਦਸੂਹਾ ਪੁਲਿਸ ਨੇ ਮ੍ਰਿਤਕ ਦੀ ਪਤਨੀ ਅਮਨਦੀਪ ਕੌਰ ਤੇ ਉਸਦੇ ਪ੍ਰੇਮੀ ਗੁਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ।
ਕਾਤਲ ਪਤਨੀ ਨੇ ਪਤੀ ਦੀ ਮੌਤ ਦਾ ਡਰਾਮਾ ਰਚ ਕੇ ਲੋਕਾਂ ਅਤੇ ਪੁਲਿਸ ਦੀਆਂ ਅੱਖਾਂ ‘ਚ ਧੂੜ ਸੁੱਟਣ ਦੀ ਕੀਤੀ ਕੋਸ਼ਿਸ਼
ਜਾਣਕਾਰੀ ਅਨੁਸਾਰ ਅਮਨਦੀਪ ਕੌਰ ਪਿਛਲੇ ਇੱਕ ਸਾਲ ਤੋਂ ਆਪਣੇ ਪ੍ਰੇਮੀ ਗੁਰਜੀਤ ਸਿੰਘ ਦੇ ਸੰਪਰਕ ਵਿੱਚ ਸੀ। ਇਸ ਬਾਰੇ ਉਸ ਦੇ ਪਤੀ ਨੂੰ ਪਤਾ ਲੱਗਾ। ਪਤੀ ਨੂੰ ਉਨ੍ਹਾਂ ਦੇ ਪਿਆਰ ‘ਚ ਰੁਕਾਵਟ ਬਣਦਾ ਦੇਖ ਕੇ 6 ਤਰੀਕ ਦੀ ਸਵੇਰ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਉਸ ਦੇ ਕਤਲ ਦੀ ਸਾਜ਼ਿਸ਼ ਰਚੀ। ਔਰਤ ਦਾ ਪਤੀ ਸ਼ਰਾਬ ਪੀਣ ਦਾ ਆਦੀ ਸੀ। ਇਸ ਦਾ ਫਾਇਦਾ ਉਠਾਉਂਦੇ ਹੋਏ ਪਤਨੀ ਨੇ ਆਪਣੇ ਪ੍ਰੇਮੀ ਨੂੰ ਪਤੀ ਲਈ ਸ਼ਰਾਬ ਤੇ ਬੱਚਿਆ ਲਈ ਨੀਦ ਦੀਆਂ ਗੋਲੀਆਂ ਲਿਆਉਣ ਲਈ ਕਿਹਾ ਕਿ ਤਾਂ ਕਿ ਬੱਚਿਆ ਨੂੰ ਕੋਲਡ ਡਰਿੰਕ ‘ਚ ਨੀਦ ਦੀਆਂ ਗੋਲੀਆਂ ਖੁਆ ਕੇ ਪਤੀ ਨੂੰ ਸਦਾ ਦੀ ਨੀਦ ਸੁਆ ਦਿੱਤਾ ਜਾਏ।
ਮੁਲਜ਼ਮਾਂ ਨੇ ਪਹਿਲਾਂ ਬੂਟੀ ਰਾਮ ਨੂੰ ਸ਼ਰਾਬ ਪਿਲਾਈ। ਸੌਣ ਤੋਂ ਬਾਅਦ ਉਸ ‘ਤੇ ਇੱਟਾਂ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਕੇ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਸ ਤੋਂ ਬਾਅਦ ਦੋਵਾਂ ਨੇ ਮਿਲ ਕੇ ਘਟਨਾ ਦੇ ਸਬੂਤ ਨਸ਼ਟ ਕਰ ਦਿੱਤੇ। ਸਵੇਰ ਹੁੰਦੇ ਹੀ ਉਸ ਨੇ ਆਪਣੇ ਪਤੀ ਦੀ ਮੌਤ ਦਾ ਡਰਾਮਾ ਰਚ ਕੇ ਲੋਕਾਂ ਅਤੇ ਪੁਲਿਸ ਦੀਆਂ ਅੱਖਾਂ ‘ਚ ਧੂੜ ਸੁੱਟਣ ਦੀ ਕੋਸ਼ਿਸ਼ ਕੀਤੀ। ਦਸੂਹਾ ਪੁਲਿਸ ਨੇ ਹੁਣ ਉਸਦੇ ਫਰਾਰ ਪ੍ਰੇਮੀ ਗੁਰਜੀਤ ਸਿੰਘ ਉਰਫ਼ ਮੋਨੂੰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਅਮਨਦੀਪ ਪਹਿਲਾਂ ਹੀ ਪੁਲਿਸ ਦੀ ਹਿਰਾਸਤ ਵਿੱਚ ਸੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-