Total views : 5509215
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਮੁਹਾਲੀ/ਬੀ.ਐਨ.ਈ ਬਿਊਰੋ
ਚੰਡੀਗੜ੍ਹ ਲੱਗੇ ਨਿਊ ਮੁੱਲਾਂਪੁਰ ਵਿਚ ਗੈਂਗਸਟਰਾਂ ਤੇ ਮੁਹਾਲੀ ਪੁਲਿਸ ਦੇ ਸਪੈਸ਼ਲ ਸੈੱਲ ਵਿਚਕਾਰ ਮੁਕਾਬਲਾ ਹੋਇਆ। ਇਸ ਮੁਕਾਬਲੇ ਵਿਚ ਦੋ ਗੈਂਗਸਟਰ ਜ਼ਖਮੀ ਹੋ ਗਏ ਹਨ ।ਦੱਸਿਆ ਜਾ ਰਿਹਾ ਹੈ ਕਿ ਬਾਊਂਸਰ ਮਨੀਸ਼ ਕੁਮਾਰ ਦੇ ਕਥਿਤ ਕਾਤਲ ਗੈਂਗਸਟਰਾਂ ਤੇ ਸਪੈਸ਼ਲ ਸੈੱਲ ਵਿਚਾਲੇ ਐਨਕਾਊਂਟਰ ਵਿਚ ਗੈਂਗਸਟਰਾਂ ਨੂੰ ਗੋਲੀਆਂ ਲੱਗੀਆਂ ਹਨ।
ਗੈਂਗਸਟਰਾਂ ਨੇ ਪਹਿਲਾਂ ਪੁਲਿਸ ਤੇ ਫਾਈਰਿੰਗ ਕੀਤੀ, ਫਿਰ ਜਵਾਬੀ ਫਾਈਰਿੰਗ ਵਿਚ ਗੈਂਗਸਟਰ ਜ਼ਖਮੀ ਹੋ ਗਏ। ਇਨ੍ਹਾਂ ਵਿਚੋਂ ਇਕ ਦੇ ਲੱਕ ਵਿਚ ਅਤੇ ਦੂਜੇ ਦੇ ਪੈਰ ਵਿਚ ਗੋਲੀ ਲੱਗੀ ਹੈ। ਦੋਵਾਂ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ।ਇਨ੍ਹਾਂ ਗੈਂਗਸਟਰਾਂ ਵਿਚੋਂ ਇਕ ਦਾ ਨਾਂ ਵਿਰਕਮ ਰਾਣਾ ਉਰਫ ਹੈਪੀ ਹੈ ਤੇ ਦੂਜੇ ਦਾ ਨਾਂ ਕਿਰਨ ਹੈ। ਇਨ੍ਹਾਂ ਵਿਚੋਂ ਹੈਪੀ ਪਿੰਡ ਤੇੜ ਦਾ ਰਹਿਣ ਵਾਲਾ ਹੈ। ਦੱਸ ਦੇਈਏ ਕਿ ਜਿਥੋਂ ਦਾ ਮਨੀਸ਼ ਬਾਉਂਸਰ ਰਹਿਣ ਵਾਲਾ ਸੀ । ਇਨ੍ਹਾਂ ਵਿਚੋਂ ਕਿਰਨ ਉਰਫ ਧਨੁਆ ਖਰੜ ਦਾ ਰਹਿਣ ਵਾਲਾ ਹੈ। ਉਸ ‘ਤੇ ਕਈ ਅਪਰਾਧਿਕ ਪਰਚੇ ਦਰਜ ਹੈ।
ਜ਼ਿਕਰਯੋਗ ਹੈ ਕਿ ਖਰੜ ਦੇ ਚੰਦੋ ਪਿੰਡ ਵਿੱਚ ਮੰਗਲਵਾਰ ਨੂੰ ਦਿਨ ਦਿਹਾੜੇ ਦੋ ਹਮਲਾਵਰਾਂ ਨੇ ਮਨੀਸ਼ ਕੁਮਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਮੁਤਾਬਕ ਇਹ ਹਮਲਾ ਬਾਊਂਸਰਾਂ ਦੇ ਦੋ ਗਰੁੱਪਾਂ ਵਿਚਾਲੇ ਚੱਲ ਰਹੇ ਗੈਂਗਵਾਰ ਦਾ ਨਤੀਜਾ ਸੀ। ਕਿਹਾ ਜਾ ਰਿਹਾ ਹੈ ਕਿ ਦਵਿੰਦਰ ਬੰਬੀਹਾ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-