Total views : 5509218
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ /ਵਿੱਕੀ ਭੰਡਾਰੀ
ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਅੱਜ ਪ੍ਰਾਚੀਨ ਅਤੇ ਇਤਿਹਾਸਕ ਮਾਤਾ ਚਵਿੰਡਾ ਦੇਵੀ ਮੰਦਰ ਵਿਖੇ ਮੱਥਾ ਟੇਕਿਆ ਅਤੇ ਪੰਜਾਬ ਦੀ ਅਮਨ ਸ਼ਾਂਤੀ, ਭਾਈਚਾਰਕ ਸਾਂਝ ਦੀ ਮਜ਼ਬੂਤੀ,ਅੰਮ੍ਰਿਤਸਰ ਦੀ ਤਰੱਕੀ ਤੇ ਪੰਜਾਬੀਆਂ ਦੀ ਖ਼ੁਸ਼ਹਾਲੀ ਲਈ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਨੂੰ ਮੰਦਰ ਦੇ ਪੁਜਾਰੀ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਚੜ ਦੀ ਕਲਾ ਅਤੇ ਲੋਕ ਸਭਾ ’ਚ ਜਿੱਤ ਲਈ ਪ੍ਰਾਰਥਨਾ ਕੀਤੀ ਗਈ। ਇਸ ਮੌਕੇ ਸੰਧੂ ਨਾਲ ਹਲਕਾ ਮਜੀਠਾ ਦੇ ਇੰਚਾਰਜ ਪ੍ਰਦੀਪ ਸਿੰਘ ਭੁੱਲਰ, ਗੁਰਪ੍ਰਤਾਪ ਸਿੰਘ ਮਾਨ, ਭੁਪਿੰਦਰ ਸਿੰਘ ਰੰਧਾਵਾ, ਗੁਰਮੁਖ ਸਿੰਘ ਕਾਦਰਾਬਾਦ ਅਤੇ ਰਜੇਸ਼ ਹਨੀ ਵੀ ਮੌਜੂਦ ਸਨ।
ਪ੍ਰਧਾਨ ਮੰਤਰੀ ਮੋਦੀ ਨੇ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਕਰਵਾ ਕੇ ਸਭ ਦਾ ਦਿਲ ਜਿੱਤ ਲਿਆ ਹੈ- ਤਰਨਜੀਤ ਸਿੰਘ ਸੰਧੂ ਸਮੁੰਦਰੀ
ਇਸ ਮੌਕੇ ਸੰਗਤ ਨੇ ਤਰਨਜੀਤ ਸਿੰਘ ਸੰਧੂ ਦਾ ਮੰਦਰ ਵਿਚ ਪਹੁੰਚਣ ’ਤੇ ਜ਼ੋਰਦਾਰ ਸਵਾਗਤ ਕੀਤਾ। ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਧਾਰਮਿਕ ਅਸਥਾਨ ਸਾਡੀ ਸ਼ਰਧਾ ਦਾ ਕੇਂਦਰ ਅਤੇ ਅਧਿਆਤਮਕ ਸ਼ਕਤੀ ਦਾ ਸੋਮਾ ਹਨ। ਇਹ ਸਾਨੂੰ ਸਾਡੀ ਸੰਸਕ੍ਰਿਤੀ ਤੇ ਮਹਾਂ ਸ਼ਕਤੀ ਨਾਲ ਜੋੜੀ ਰੱਖਣ ਤੋਂ ਇਲਾਵਾ ਸਮੂਹ ਭਾਈਚਾਰਿਆਂ ਲਈ ਸ਼ਾਂਤੀ ਤੇ ਏਕਤਾ ਬਣਾਈ ਰੱਖਣ ਦੀ ਪ੍ਰੇਰਣਾ ਦਿੰਦਾ ਹੈ। ਇਸ ਮੌਕੇ ਹਲਕਾ ਇੰਚਾਰਜ ਪ੍ਰਦੀਪ ਸਿੰਘ ਭੁੱਲਰ, ਗੁਰਪ੍ਰਤਾਪ ਸਿੰਘ ਮਾਨ, ਭੁਪਿੰਦਰ ਸਿੰਘ ਰੰਧਾਵਾ, ਗੁਰਮੁਖ ਸਿੰਘ ਕਾਦਰਾਬਾਦ ਅਤੇ ਰਜੇਸ਼ ਹਨੀ, ਰਜਿੰਦਰ ਸੋਢੀ ਜੈਂਤੀਪੁਰ, ਰਕੇਸ਼ ਕੁਮਾਰ ਪੱਪਾ, ਸੁਖਦੇਵ ਸਿੰਘ ਚਵਿੰਡਾ, ਸਤਪਾਲ ਸੋਨੂੰ, ਲਖਬੀਰ ਸਿਧਵਾਂ, ਡਾ. ਸੁਖਵਿੰਦਰ ਸਿੰਘ ਰਾਮਦਿਵਾਲੀ, ਪ੍ਰਗਟ ਸਿੰਘ ਚੰਨਣਕੇ, ਵਿਨੋਦ ਕੁਮਾਰ, ਜਸਬੀਰ ਸਿੰਘ ਨਾਗ, ਸਲਾਮਤ ਮਸੀਹ, ਸੋਨੂੰ ਸੋਹੀਆਂ, ਸਵਿੰਦਰ ਸਿੰਘ ਸਰਪੰਚ, ਸਵਿੰਦਰ ਲਾਲੀ, ਗੋਲਡੀ ਚੌਹਾਨ, ਕੁਲਵਿੰਦਰ ਸਿੰਘ ਮੰਡਲ ਪ੍ਰਧਾਨ, ਆਕਾਸ਼ਦੀਪ ਸਿੰਘ ਵੀਰਮ, ਜਸਪਾਲ ਸਿੰਘ ਸਰਪੰਚ ਕਰਨਾਲਾ, ਅਸ਼ਵਨੀ ਕੁਮਾਰ, ਨੀਰਜ ਕੱਥੂਨੰਗਲ, ਡਾ. ਬਿਕਰਮ ਅਠਵਾਲ, ਜੋਗਾ ਸਿੰਘ ਚੰਨਣਕੇ, ਡਿੰਪਾ ਅਠਵਾਲ, ਬਿੱਟੂ ਮੱਤੇਵਾਲ, ਗੁਰਮੁਖ ਸਿੰਘ ਗਦਰਜਾਦਾ, ਰਣਜੀਤ ਰੂਪੋਵਾਲੀ ਬਰਾਮਨਾਂ, ਲਖਵਿੰਦਰ ਸਿੰਘ, ਰਜਤ ਭੰਡਾਰੀ, ਸੰਨੀ ਬਾਵਾ, ਬੀਬੀ ਅਮਰਜੀਤ ਕੌਰ, ਸੋਨੂੰ ਰਾਮਦਿਵਾਲੀ, ਸਮਾ ਪਹਿਲਵਾਨ, ਬਲਜਿੰਦਰ ਅਲਕੜੇ, ਹਰਪਾਲ ਭੋਆ, ਸੁੱਖ ਤਲਵੰਡੀ, ਬਲਬੀਰ ਸਿਧਵਾਂ, ਸਿਵਪ੍ਰੀਤ ਉਦੋਕੇ, ਭੀਮ ਜੋਧਾ ਨਗਰੀ, ਰੇਸ਼ਮ ਭੋਆ, ਦਿਲਬਾਗ ਸਿੰਘ ਤਲਵੰਡੀ, ਕੁਲਜੀਤ , ਕਰਨਦੀਪ ਸਿੰਘ, ਅਕਾਸ਼ਦੀਪ ਤਲਵੰਡੀ ਤੇ ਨਿਰਮਲ ਸਿੰਘ ਵੀ ਮੌਜੂਦ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-