Total views : 5507560
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ ਨਹਿਰ ਦਫਤਰ ਵਿਖੇ ਬਗੀਚਾ ਸਿੰਘ ਸੀਨੀਅਰ ਮੀਤ ਪ੍ਰਧਾਨ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਹਰਬੰਸ ਸਿੰਘ ਗੋਲ,ਸਵਿੰਦਰ ਸਿੰਘ ਸ਼ਿੰਦਾ, ਜੋਗਿੰਦਰ ਸਿੰਘ ਜਨਰਲ ਸਕੱਤਰ, ਰੇਸ਼ਮ ਸਿੰਘ ਭੋਮਾ ਵਿੱਤ ਸਕੱਤਰ, ਅਮਰਜੀਤ ਸਿੰਘ ਬੱਗਾ ਪ੍ਰੈੱਸ ਸਕੱਤਰ, ਦਵਾਰਕਾ ,ਪਰਮਜੀਤ ਸਿੰਘ,ਸਾਵਨ ਸਿੰਘ,ਨਿਸ਼ਾਨ ਸਿੰਘ ਸਹਾਇਕ ਵਿੱਤ ਸਕੱਤਰ, ਬਲਕਾਰ ਸਿੰਘ, ਜਗਜੀਤ ਸਿੰਘ, ਮਹਿੰਦਰ ਸਿੰਘ, ਸਾਈ ਦਾਸ, ਗੁਰਬਖਸ਼ ਰਾਏ,ਪਿਆਰੇ ਲਾਲ, ਮਹਿੰਦਰ ਸਿੰਘ, ਬਲਦੇਵ ਸਿੰਘ, ਜੈਕਿਸ਼ਨ, ਰਵੇਲ ਸਿੰਘ, ਮਨਜੀਤ ਸਿੰਘ ਸ਼ਾਹ, ਸਵਿੰਦਰ ਸਿੰਘ ਚਾਚਾ,ਅਵਤਾਰ ਸਿੰਘ, ਹਰਦੇਵ ਸਿੰਘ ਆਦਿ ਹਾਜ਼ਰ ਸਨ,ਅੱਜ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ ਸਾਂਝਾ ਫਰੰਟ ਵੱਲੋਂ ਜਲੰਧਰ ਵਿਖੇ ਕੀਤੀ ਜਾ ਰਹੀ ਕਨਵੈਨਸ਼ਨ ਜੋ ਵੀ ਫੈਸਲਾ ਹੋਇਆ ਉਸ ਵਿੱਚ ਸ਼ਾਮਲ ਹੋਕੇ ਐਕਸ਼ਨ ਕੀਤੇ ਜਾਣਗੇ,ਅਗਲੀ ਮਹੀਨਾਵਾਰ ਮੀਟਿੰਗ ਕੰਪਨੀ ਬਾਗ ਵਿਖੇ ਕੀਤੀ ਜਾਵੇਗੀ।ਅੱਜ ਮਹਾਂਸੰਘ ਦੇ ਧਿਆਨ ਵਿੱਚ ਲਿਆਉਣ ਤੇ ਕਿ ਪੰਜਾਬ ਰੋਡਵੇਜ ਡਿਪੂ ਨੰਬਰ 2 ਅੰਮ੍ਰਿਤਸਰ ਦੇ ਜੀ.ਐਮ,ਨਾਲ ਮੀਟਿੰਗ ਦਾ ਸਮਾਂ ਲੈਕੇ ਮੈਡੀਕਲ ਬਿੱਲਾ ਤੇ ਲਾਈ ਕਰਮਚਾਰਨ ਦੇ ਪੈਨਸ਼ਨਰਜ ਨਾਲ ਮਾੜਾ ਵਿਵਹਾਰ ਕਰਨ ਬਾਰੇ ਦੱਸਿਆ ਜਾਵੇ,ਜੇਕਰ ਜੀ.ਐਮ ਵੱਲੋਂ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਤਾਂ 15 ਮਈ ਨੂੰ ਮਹਾਂਸੰਘ ਦੇ ਨੁਮਾਇੰਦੇ ਮੀਟਿੰਗ ਸਬੰਧੀ ਜੀ. ਐਮ ਨਾਲ ਮੁਲਾਕਾਤ ਕਰਨਗੇ।
ਕੱਟੜ ਇਮਾਨਦਾਰ ਕਹਾਉਣ ਵਾਲੀ ਸਰਕਾਰ ਨੇ ਬੱਜਟ ਵਿੱਚ ਟੱਪੇ ਧੋਖੇ ਦੀਆਂ ਸਾਰੀਆਂ ਹੱਦਾਂ ਬੰਨੇ
ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਦੇ ਜਨਰਲ ਸਕੱਤਰ ਜੋਗਿੰਦਰ ਸਿੰਘ ਨੇ ਪ੍ਰੈੱਸ ਨੂੰ ਜਾਰੀ ਇੱਕ ਬਿਆਨ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਬੱਜਟ ਉੱਤੇ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 5 ਮਾਰਚ ਨੂੰ ਆਪਣਾ ਤੀਜਾ ਬਜਟ ਪੇਸ਼ ਕਰਦੇ ਸਮੇਂ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੂੰ ਇੱਕ ਧੇਲਾ ਵੀ ਦਿੱਤਾ । ਇੱਥੋਂ ਤੱਕ ਕਿ ਮਿਤੀ 01.01.2023 ਤੋਂ 4 % ( 42 % ) ਅਤੇ 01.07.2023 ਤੋਂ 4 % ( 46% ) ਮਹਿੰਗਾਈ ਭੱਤੇ ਦੀਆਂ ਪੈਡਿੰਗ ਦੋ ਕਿਸ਼ਤਾਂ ਵੀ ਨਹੀਂ ਦਿੱਤੀਆਂ । ਪਿਛਲੀ ਸਰਕਾਰ ਸਮੇਂ ਜਦੋਂ ਤਤਕਾਲੀ ਵਿੱਤ ਮੰਤਰੀ ਸ਼੍ਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸਾਲ 2021 ਦਾ ਬਜਟ ਪੇਸ਼ ਕੀਤਾ ਗਿਆ ਸੀ ਤਾਂ ਉਸ ਸਮੇਂ ਮਿਤੀ 10.03.2021 ਨੂੰ ਤੱਤਕਾਲੀ ਵਿਰੋਧੀ ਧਿਰ ਦੇ ਨੇਤਾ ( ਮੌਜ਼ੂਦਾ ਵਿੱਤ ਮੰਤਰੀ ) ਸ਼੍ਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਵਿਧਾਨ ਸਭਾ ਵਿੱਚ ਬਜਟ ਉੱਤੇ ਬਹਿਸ ਕਰਦਿਆਂ ਮੁਲਾਜ਼ਮਾਂ ਲਈ 01.01.2016 ਤੋਂ ਲਾਗੂ ਹੋਣ ਵਾਲੇ ਪੇਅ ਕਮਿਸ਼ਨ ਦੇ ਏਰੀਅਰ ਅਤੇ ਪੈਂਡਿੰਗ ਡੀ.ਏ. ਬਾਰੇ ਆਪਣੇ ਭਾਸ਼ਣ ਵਿੱਚ ਕਿਹਾ ਸੀ ਕਿ : –
‘’ ਸਪੀਕਰ ਸਾਹਿਬ, ਇਸ ਬੱਜਟ ਵਿੱਚ ਪੰਜਾਬ ਦੇ ਮੁਲਾਜ਼ਮਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਗਿਆ ਹੈ । ਪੰਜਾਬ ਦੇ ਮੁਲਾਜ਼ਮਾਂ ਦੀਆਂ ਡੀ.ਏ.ਦੀਆਂ ਕਿਸ਼ਤਾਂ 01.07.2015 ਤੋਂ ਪੈਡਿੰਗ ਹਨ, ਜਿਹੜੀਆਂ ਕਿ ਲੱਗ ਭੱਗ 178 ਮਹੀਨਿਆਂ ਦੀਆਂ ਬਣਦੀਆਂ ਹਨ । ਸਪੀਕਰ ਸਾਹਿਬ 28 ਫ਼ੀ. ਸਦੀ ਡੀ. ਏ. ਪੈਡਿੰਗ ਹੈ । ਸਪੀਕਰ ਸਾਹਿਬ ਜਿਹੜਾ ਇਕ ਸੇਵਾਦਾਰ ਹੈ, ਉਸ ਦਾ ਲਗਭਗ 71 ਹਜ਼ਾਰ ਰੁਪਿਆ ਅਤੇ ਜਿਹੜਾ ਗਜ਼ਟਿਡ ਅਫ਼ਸਰ ਹੈ ਉਸ ਦਾ ਲਗਭਗ ਢਾਈ ਲੱਖ ਰੁਪਿਆ ਸਰਕਾਰ ਕੋਲ ਬਕਾਇਆ ਖੜ੍ਹਾ ਹੈ, ਜਿਹੜਾ ਤੁਰੰਤ ਜਾਰੀ ਕੀਤਾ ਜਾਣਾ ਚਾਹੀਦਾ ਹੈ । ਇਹ ਬਹੁਤ ਵੱਡਾ ਬਕਾਇਆ ਹੈ ਪਰ ਸਾਡੇ ਵਿੱਤ ਮੰਤਰੀ ਜੀ ਇਸ ਬਾਰੇ ਬਿਲਕੁਲ ਚੁੱਪ ਹਨ । ਕੈਪਟਨ ਸਾਹਿਬ ਦੀ ਕਾਂਗਰਸ ਸਰਕਾਰ ਨੇ ਪੰਜਾਬ ਦੇ ਮੁਲਾਜ਼ਮਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-