ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁਵਤਾਜੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਭਲਕੇ 6 ਮਈ ਨੂੰ ਕੌਮ ਦੇ ਨਾਂ ਪੜ੍ਹਣਗੇ ਸੰਦੇਸ਼-ਸਖੀਰਾ

4675714
Total views : 5507558

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ 

ਸਰਬੱਤ ਖਾਲਸਾ ਸੰਮੇਲਨ 2015 ਦੇ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਥਾਪੇ ਗਏ ਕਾਰਜਕਾਰੀ ਸਿੰਘ ਸਾਹਿਬ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਮਿਤੀ 6 ਮਈ ਦਿਨ ਸੋਮਵਾਰ ਨੂੰ ਦੁਪਹਿਰ 3 ਵਜੇ ਕੌਮ ਦੇ ਨਾਂ ਸੰਦੇਸ਼ ਪੜ੍ਹਣਗੇ। ਇਸ ਗੱਲ ਦੀ ਜਾਣਕਾਰੀ ਸਰਬੱਤ ਖਾਲਸਾ ਸੰਮੇਲਨ 2015 ਦੇ ਮੁੱਖ ਪ੍ਰਬੰਧਕ ਭਾਈ ਜਰਨੈਲ ਸਿੰਘ ਸਖੀਰਾ ਦੇ ਵੱਲੋਂ ਅੱਜ ਇੱਥੇ ਦਿੱਤੀ ਗਈ। ਉਨ੍ਹਾਂ ਕਿਹਾ ਕਿ ਅਜੌਕੇ ਦੌਰ ਦੇ ਦੌਰਾਨ ਸਿੱਖ ਕੌਮ ਤੇ ਪੰਥ ਪੰਥਕ ਦੋਖੀਆਂ ਦੇ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਤੇ ਭੁਲੇਖਾ ਪਾਉ ਬਿਆਨਬਾਜੀ ਦੇ ਕਾਰਨ ਆਪਣੇ ਆਪ ਨੂੰ ਠੱਗਿਆ ਤੇ ਦੁਚਿੱਤੀ ਵਿੱਚ ਮਹਿਸੂਸ ਕਰ ਰਹੀ ਹੈ। ਅਜਿਹੇ ਵਿੱਚ ਕੌਮ ਤੇ ਪੰਥ ਦੇ ਵਿਚਕਾਰ ਵਿਚਾਰਾਂ ਤੇ ਸੋਚ ਦੀ ਸਮਾਨਤਾ ਤੇ ਬਰਾਬਰਤਾ ਅਤਿਅੰਤ ਜ਼ਰੂਰੀ ਹੈ। ਜਿਸ ਦੇ ਲਈ ਸੇਵਾ, ਸਿਮਰਨ ਤੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੀਰੀ ਪੀਰੀ ਦੇ ਮਾਲਕ ਤੇ 6ਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਲੋਂ ਉਸਾਰੇ ਗਏ ਮੀਰੀ ਪੀਰੀ ਦੇ ਸੁਮੇਲ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਰਹਿਨੁਮਾਈ ਅਤੇ ਅਗੁਵਾਈ ਹਾਂਸਲ ਕਰਨ ਦੇ ਲਈ ਹੋਰ ਕੋਈ ਵੀ ਸਥਾਨ ਵੱਡਾ ਤੇ ਪਾਖ ਅਤੇ ਪਵਿੱਤਰ ਨਹੀਂ ਹੋ ਸੱਕਦਾ।

ਸ਼੍ਰੀ ਅਕਾਲ ਤਖਤ ਸਾਹਿਬ ਦੇ ਥਾਪੇ ਗਏ ਕਾਰਜਕਾਰੀ ਸਿੰਘ ਸਾਹਿਬ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਕੌਮ ਤੇ ਪੰਥ ਦੇ ਰੂਹ-ਏ-ਰਵਾਂ ਹਨ। ਉਨ੍ਹਾਂ ਦੀ ਦੂਰਅੰਦੇਸ਼ੀ ਸੋਚ ਤੇ ਸ਼ਬਦਾਵਲੀ ਕੌਮ ਤੇ ਪੰਥ ਦੀ ਰਹਿਨੁਮਾਈ ਕਰ ਸੱਕਦੀ ਹੈ।

ਇਸ ਲਈ ਪੰਥਕ ਦਰਦੀਆਂ ਤੇ ਪੰਥਕ ਹਿਤੈਸ਼ੀਆਂ ਦੇ ਵੱਲੋਂ ਰੌਸ਼ਨ ਦਿਮਾਗ ਤੇ ਚਾਨਣ ਮੁੰਨਾਰੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜੱਥੇਦਾਰ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਦੇ ਕੋਲੋਂ ਮਿਤੀ 6 ਮਈ ਦਿਨ ਸੋਮਵਾਰ ਨੂੰ ਦੁਪਹਿਰ ਦੇ 3 ਵਜੇ ਸੰਦੇਸ਼ ਦਿਵਾਉਣ ਦੀ ਰੂਪ ਰੇਖਾ ਤੈਅ ਕੀਤੀ ਗਈ ਹੈ।

ਭਾਈ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਸਿੰਘ ਸਾਹਿਬ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਸੰਜੀਦਗੀ ਤੇ ਸੁਹਿਰਦਤਾ ਭਰੇ ਲਿਹਾਜੇ ਵਾਲੇ ਸੰਦੇਸ਼ ਦੇ ਨਾਲ ਕੌਮ ਤੇ ਪੰਥ ਨੂੰ ਇੱਕ ਮੁੱਠ ਤੇ ਇੱਕ ਜੁੱਟ ਹੋਣ ਦੇ ਲਈ ਇੱਕ ਸਾਂਝਾ ਮੰਚ ਪ੍ਰਦਾਨ ਹੋ ਜਾਵੇਗਾ। ਉਨ੍ਹਾਂ ਨੇ ਪੰਥਕ ਹਿਤੈਸ਼ੀਆਂ ਤੇ ਪੰਥਕ ਦਰਦੀਆਂ ਨੂੰ ਇਹ ਸੰਦੇਸ਼ ਸੁਣਨ ਤੇ ਇਸ ਨੂੰ ਸਰਬ ਪ੍ਰਵਾਨਤ ਕਰਵਾਉਣ ਦੇ ਲਈ ਵੱਡੀ ਗਿਣਤੀ ਵਿੱਚ ਮਿਤੀ 6 ਮਈ ਦਿਨ ਸੋਮਵਾਰ ਨੂੰ ਹੁੰਮ ਹੁੰਮਾ ਕੇ ਪੁੱਜਣ ਦੀ ਅਪੀਲ ਵੀ ਕੀਤੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News