ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਵੱਲੋਂ ਸ. ਹਾ. ਸਕੂਲ ਗਵਾਲਮੰਡੀ (ਪੁਤਲੀਘਰ) ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ

4675602
Total views : 5507383

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ 

ਅੱਜ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਵੱਲੋਂ ਸਥਾਨਕ ਸ. ਹਾ. ਸਕੂਲ ਗਵਾਲਮੰਡੀ ਪੁਤਲੀਘਰ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ ਅਤੇ ਇਸ ਮੌਕੇ ਸੇਵਾ ਮੁਕਤ ਅਧਿਆਪਕ ਆਗੂ ਊਧਮ ਸਿੰਘ ਮਨਾਵਾਂ,ਜੋ ਯੂਨੀਅਨ ਦੇ ਬਲਾਕ ਪ੍ਰਧਾਨ ਤੋਂ ਲੈਕੇ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਤੱਕ ਰਹੇ ਅਤੇ ਯੂਨੀਅਨ ਦੇ ਸਰਗਰਮ ਸਾਥੀ ਪ੍ਰੇਮਪਾਲ ਸਿੰਘ ਚੀਮਾਂ ਤੇ ਪ੍ਰਿੰਸੀਪਲ ਜਗਤਾਰ ਸਿੰਘ ਨੂੰ ਸਨਮਾਨ ਚਿੰਨ੍ਹ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਵਡਾਲੀ, ਜਨਰਲ ਸਕੱਤਰ ਰਕੇਸ਼ ਕੁਮਾਰ ਧਵਨ ਅਤੇ ਸਾਬਕਾ ਸੂਬਾਈ ਜਨਰਲ ਸਕੱਤਰ ਬਲਕਾਰ ਸਿੰਘ ਵਲਟੋਹਾ ਨੇ ਕਿਹਾ ਕਿ ਮਜ਼ਦੂਰ ਦਿਵਸ ਦੇ ਸ਼ਹੀਦਾਂ ਨੂੰ ਯਾਦ ਕਰਨ ਦਾ ਇਹ ਹੀ ਅਰਥ ਹੈ ਕਿ ਆਪਣੇ ਸਮਾਜ ਨੂੰ ਆਰਥਿਕ ਤੇ ਸਮਾਜਿਕ ਤੌਰ ਤੇ ਬਰਾਬਰੀ ਵਾਲਾ ਬਣਾਉਣ ਲਈ ਯੂਨੀਅਨਾਂ ਮਜ਼ਬੂਤ ਕਰਕੇ ਦੇਸ਼ ਵਿੱਚ ਸਮਾਜਵਾਦੀ ਰਾਜ ਪ੍ਰਬੰਧ ਸਥਾਪਿਤ ਕਰੀਏ। ਯੂਨੀਅਨ ਦੇ ਝੰਡੇ ਹੇਠ ਸਰਗਰਮ ਰਹੇ ਲੀਡਰਾਂ ਤੇ ਵਰਕਰਾਂ ਦਾ ਸਨਮਾਨ ਕਰਨਾ ਸਾਡਾ ਫਰਜ਼ ਹੈ। ਉਹਨਾਂ ਮੰਗ ਕੀਤੀ ਕਿ ਸਮੇਂ ਦੀ ਸਰਕਾਰ ਪੁਰਾਣੀ ਪੈਨਸ਼ਨ ਸਕੀਮ, ਸਾਰਿਆਂ ਲਈ ਪੰਜਾਬ ਸਕੇਲ ਤੇ ਹਰ ਮੁਲਾਜ਼ਮ ਨੂੰ ਸੀ ਐਸ ਆਰ ਤਹਿਤ ਰੈਗੂਲਰ ਕਰੇ ਅਤੇ ਘੱਟੋ ਘੱਟ ਮਿਹਨਤਾਨਾ 26000/- ਮਿਥਿਆ ਜਾਵੇ।ਇਸ ਮੌਕੇ ਪ ਸ ਸ ਫ ਦੇ ਪ੍ਰਧਾਨ ਅਜੈ ਸਨੋਤਰਾ, ਜਨਰਲ ਸਕੱਤਰ ਜਸਵੰਤ ਰਾਏ, ਕਰਮ ਸਿੰਘ ਬਾਸਰਕੇ, ਉਂਕਾਰ ਸਿੰਘ, ਅਨਿਲ ਪ੍ਰਤਾਪ, ਮੁਖਤਿਆਰ ਸਿੰਘ ਨਾਰਲੀ, ਕੁਲਦੀਪ ਕੁਮਾਰ, ਭੁਪਿੰਦਰ ਸਿੰਘ ਸੋਖੀ,ਧਰਮਿੰਦਰ ਸਿੰਘ ਛੀਨਾ, ਹਰਦੇਵ ਸਿੰਘ ਭਕਨਾ, ਸਤਪਾਲ ਗੁਪਤਾ, ਦਿਨੇਸ਼ ਕੁਮਾਰ, ਗੁਰਬੀਰ ਗੰਡੀਵਿੰਡ, ਗੁਰਜੀਤ ਸਿੰਘ, ਰਾਮ ਸਿੰਘ,ਸੁਖਦੇਵ ਕੋਲੋਵਾਲ,ਸਾ਼ਮ ਲਾਲ,ਦੀਪਕ ਕੁਮਾਰ ਨੇ ਵੀ ਸੰਬੋਧਨ ਕੀਤਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News