ਟ੍ਰੈਫਿਕ ਐਜੂਕੇਸ਼ਨ ਸੈੱਲ ਨੇ ਸਕੂਲ ਵੈਨ ਡਰਾਈਵਰਾਂ ਨਾਲ ਕੀਤਾ ਟ੍ਰੈਫਿਕ ਸੈਮੀਨਾਰ

4675396
Total views : 5507063

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਉਪਿੰਦਰਜੀਤ ਸਿੰਘ

ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ. ਪੀ .ਐਸ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਹੇਠ ਏ. ਡੀ. ਸੀ .ਪੀ ਟਰੈਫਿਕ ਸ੍ਰੀ ਹਰਪਾਲ ਸਿੰਘ ਦੀ ਰਹਿਨੁਮਾਈ ਹੇਠ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐੱਸ ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵੱਲੋ ਬੀਤੇ ਦਿਨੀਂ ਮੋਹਿੰਦਰਗੜ੍ਹ ਹਰਿਆਣਾ ਵਿਚ ਹੋਏ ਸਕੂਲ ਬੱਸ ਦਾ ਐਕਸੀਡੈਂਟ ਨੂੰ ਮੁੱਖ ਰੱਖਦੇ ਹੋਏ ਟ੍ਰੈਫਿਕ ਐਜੂਕੇਸ਼ਨ ਸੈੱਲ ਵਲੋ ਡੀ ਏ ਵੀ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਖੇ ਸਕੂਲ ਵੈਨ ਡਰਾਈਵਰਾ ਨਾਲ ਟ੍ਰੈਫਿਕ ਸੈਮੀਨਾਰ ਕੀਤਾ ਗਿਆ ਸਕੂਲ ਵੈਨ ਡਰਾਈਵਰਾ ਨੂੰ ਖਾਸ ਹਦਾਇਤਾ ਦਿੱਤੀਆ ਗਈਆਂ ।

ਉਹਨਾਂ ਨੂੰ ਕਿਸੇ ਵੀ ਤਰਾ ਦੇ ਨਸ਼ੇ ਦਾ ਸੇਵਨ ਕਰਕੇ ਵੈਨ ਚਲਾਉਣ ਤੋ ਸਖ਼ਤੀ ਕੀਤੀ ਗਈ ਸਕੂਲੀ ਵੈਨਾ ਵਿਚ ਖਾਸ ਤੌਰ ਤੇ ਅੱਗ ਬੁਝਾਊ ਜੰਤਰ ਅਤੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਸਪੀਡ ਗਵਰਨਰ ਅਤੇ ਫਸਟ ਏਡ ਕਿੱਟ ਚੈੱਕ ਕੀਤੀ ਗਈਆ ਉਹਨਾਂ ਨੂੰ ਖਾਸ ਤੌਰ ਤੇ ਹਦਾਇਤ ਕੀਤੀ ਗਈ ਕੇ ਹਰੇਕ ਵੈਨ ਵਿਚ ਲੇਡੀ ਹੈਲਪਰ ਹੋਣਾ ਬਹੁਤ ਜਰੂਰੀ ਹੈ ਡਰਾਈਵਰਾ ਨੂੰ ਸੇਫ ਸਕੂਲ ਵਾਹਨ ਪੋਲਿਸੀ ਦੀਆ ਸਰਤਾਂ ਤੋ ਜਾਣੂ ਕੀਤਾ ਗਿਆ,ਉਹਨਾਂ ਨੂੰ ਸਪੀਡ ਲਿਮਿਟ ਵਿਚ ਰੱਖ ਕੇ ਵੈਨ ਚਲਾਉਣ ਲਈ ਕਿਹਾ ਗਿਆ ਅਤੇ ਅੱਗੇ ਜਾਂਦੇ ਵਹੀਕਲ ਨੂੰ ਗਲਤ ਓਵਰਟੇਕ ਨਾ ਕਰਨ ਬਾਰੇ ਸਮਝਾਇਆ ਗਿਆ ਹੈਲਪਰ ਨੂੰ ਦੱਸਿਆ ਗਿਆ ਕੇ ਬੱਚੇ ਨੂੰ ਉਤਾਰਨ ਸਮੇ ਬੱਚੇ ਦਾ ਘਰ ਹਮੇਸ਼ਾ ਬੱਸ ਦੇ ਖੱਬੇ ਪਾਸੇ ਹੋਣਾ ਚਾਹੀਦਾ ਹੈ ਉਹਨਾਂ ਨੂੰ ਯੂਨੀਫਾਰਮ ਪਾ ਕੇ ਨੇਮ ਪਲੇਟ ਲਾਉਣਾ ਜਰੂਰੀ ਦਸਿਆ ਗਿਆ ਇਸ ਮੌਕੇ ਪ੍ਰਿਸੀਪਲ ਅੰਜਲੀ ਗੁਪਤਾ ਜੀਸਰ ਅੰਗਰੇਜ਼ ਸਿੰਘ ਜੀ ਮੌਕੇ ਤੇ ਹਾਜ਼ਰ ਸਨਖਬਰ ਨੂੰ ਵੱਧ ਤੋ ਵੱਧ ਤੋ ਅੱਗੇ ਸ਼ੇਅਰ ਕਰੋ-

Share this News