ਪੁਲਿਸ ਨੇ ਇਕ ਮਹਿਲਾ ਦੇ ਹੋਏ ਕਤਲ ਦੀ ਗੁੱਥੀ 24 ਘੰਟਿਆ ਦੇ ਅੰਦਰ ਅੰਦਰ ਸੁਲਝਾਅ ਕੇ ਨਬਾਲਗ ਕਾਤਲ ਨੂੰ ਕੀਤਾ ਗ੍ਰਿਫਤਾਰ

4675244
Total views : 5506767

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਥਾਣਾ ਬੀ-ਡਵੀਜ਼ਨ, ਦੇ ਖੇਤਰ ਗੋਬਿੰਦ ਨਗਰ, ਸੁਲਤਾਨਵਿੰਡ ਰੋਡ ਵਿੱਖੇ ਇੱਕ ਲੜਕੀ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ 24 ਘੰਟਿਆ ਅੰਦਰ ਸੁਲਝਾ ਕੇ ਕਤਲ ਕਰਨ ਵਾਲੇ ਨਾਬਾਲਗ ਲੜਕੇ ਨੂੰ ਕੀਤਾ ਕਾਬੂ ਕੀਤੇ ਜਾਣ ਸਬੰਧੀ ਜਾਣਕਾਰੀ ਦੇਦਿਆ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ: ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਮੁਕੱਦਮਾਂ ਮੁਦੱਈ ਦਿਲਬਾਗ ਸਿੰਘ ਵਾਸੀ ਗੋਬਿੰਦ ਨਗਰ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਉਸਦੇ, ਚਾਚਾ ਹਰਬੰਸ ਸਿੰਘ ਅਤੇ ਚਾਚੀ ਦਰਸ਼ਨ ਕੌਰ ਦੀ ਮੌਤ ਅਰਸਾ ਕਰੀਬ 10/12 ਸਾਲ ਪਹਿਲਾਂ ਹੋ ਚੁੱਕੀ ਹੈ, ਚਾਚਾ ਡਾਕ ਘਰ ਵਿੱਚ ਨੌਕਰੀ ਕਰਦਾ ਸੀ। ਉਹਨਾਂ ਵੱਲੋਂ ਗੋਦ ਲਈ ਲੜਕੀ ਹਰਪ੍ਰੀਤ ਕੌਰ ਉਰਫ਼ ਰੋਜ਼ੀ, ਉਮਰ 42 ਸਾਲ, ਕੁਆਰੀ ਹੋਣ ਕਰਕੇ ਘਰ ਵਿੱਚ ਇਕੱਲੀ ਹੀ ਰਹਿੰਦੀ ਸੀ ਅਤੇ ਚਾਚੇ ਦੀ ਪੈਨਸ਼ਨ ਨਾਲ ਆਪਣਾ ਗੁਜ਼ਾਰਾ ਕਰਦੀ ਸੀ। ਉਹ,ਅਕਸਰ ਰਿਕਸ਼ਾ ਚਾਲਕਾਂ ਅਤੇ ਹੋਰ ਲੋੜਵੰਦ ਲੋਕਾਂ ਨੂੰ ਦਾਨ-ਪੁੰਨ ਕਰਦੀ ਰਹਿੰਦੀ ਸੀ। ਰੌਜ਼ਾਨਾਂ ਦੀ ਤਰ੍ਹਾਂ ਮੁਦੱਈ, ਮਿਤੀ 28-04-2024 ਦੀ ਸ਼ਾਮ ਕਰੀਬ 07:00 ਵਜ਼ੇ, ਆਪਣੇ ਚਾਚੇ ਦੀ ਲੜਕੀ ਹਰਪ੍ਰੀਤ ਕੌਰ ਉਰਫ ਰੋਜ਼ੀ ਨੂੰ ਮਿਲਣ ਲਈ ਉਸਦੇ ਘਰ ਗਿਆ ਤਾਂ ਦੇਖਿਆ ਕਿ ਰੋਜ਼ੀ ਵੇਹੜੇ ਵਿੱਚ ਖੂਨ ਨਾਲ ਲੱਥ-ਪੱਥ ਡਿੱਗੀ ਪਈ, ਜਿਸਦੀ ਗਰਦਨ ਦੇ ਪਿੱਛੇ ਕਾਫੀ ਵਾਰ ਕੀਤੇ ਗਏ ਸਨ। ਜੋ ਕਿਸੇ ਨਾਮਾਲੂਮ ਵਿਅਕਤੀ ਵੱਲੋਂ ਰੋਜ਼ੀ ਦਾ ਕਤਲ ਕਰ ਦਿੱਤਾ ਗਿਆ। ਜਿਸਤੇ ਥਾਣਾ ਬੀ-ਡਵੀਜ਼ਨ ਵਿੱਖੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ।
ਮ੍ਰਿਤਕ ਮਹਿਲਾ ਨੂੰ ਲੋੜਵੰਦਾ ਦੀ ਮਦਦ ਕਰਨੀ ਪਈ ਮਹਿੰਗੀ, ਕਾਤਲ ਨਬਾਲਗ ਮ੍ਰਿਤਕ ਰੋਜੀ ਕੋਲ ਟਿਊਸ਼ਨ ਵੀ ਪੜਦਾ ਰਿਹਾ
ਉਨਾਂ ਨੇ ਦੱਸਿਆ ਕਿ ਮ੍ਰਿਤਕਾ ਰੋਜੀ ਲੋੜਵੰਦ ਲੋਕਾਂ ਨੂੰ ਦਾਨ-ਪੁੰਨ ਕਰਕੇ ਉਹਨਾਂ ਦੀ ਆਰਥਿਕ ਮੱਦਦ ਕਰਦੀ ਸੀ, ਕਤਲ ਕਰਨ ਵਾਲਾ ਨਾਬਾਲਗ ਲੜਕਾ ਅਕਸਰ ਮ੍ਰਿਤਕਾਂ ਰੋਜ਼ੀ ਦੇ ਘਰ ਪੈਸਿਆ ਦੀ ਮੱਦਦ ਲੈਂਣ ਲਈ ਆਉਂਦਾ ਸੀ। ਘਰ ਦਾ ਭੇਤੀ ਹੋਣ ਕਾਰਨ  ਇਸਨੂੰ ਪਤਾ ਸੀ ਕਿ ਮ੍ਰਿਤਕਾ ਘਰ ਵਿੱਚ ਇੱਕਲੀ ਰਹਿੰਦੀ ਤੇ ਪੈਸੇ ਕਿੱਥੇ ਰੱਖਦੀ ਹੈ। ਵਾਰਦਾਤ ਵਾਲੇ ਦਿਨ ਵੀ ਇਸਦੇ ਮਨ ਵਿੱਚ ਲਾਲਚ ਆਉਂਣ ਕਾਰਨ, ਉਸਦੇ ਘਰ, ਚੌਰੀ ਕਰਨ ਦੀ ਨਿਯਤ ਨਾਲ ਗਿਆ। ਜਿੱਥੇ ਰੋਜ਼ੀ ਨੇ ਇਸਨੂੰ ਪਹਿਚਾਣ ਲਿਆ ਤੇ ਰੋਲਾਂ ਪਾਉਂਣ ਲੱਗੀ ਤਾਂ ਇਸਨੇ ਆਪਣੀ ਪਹਿਚਾਣ ਛੁਪਾਨ ਖਾਤਰ  ਘਰ ਵਿੱਚ ਪਏ ਚਾਕੂ ਨਾਲ ਰੌਜੀ ਦੀ ਗਰਦਨ ਦੇ ਕਈ ਵਾਰ ਕਰਕੇ, ਉਸਨੂੰ ਜਾਨੋ ਮਾਰ ਦਿੱਤਾ। 
ਕਤਲ ਦੀ ਗੁੱਥੀ ਸੁਲਝਾਉਣ ਵਾਲੀ ਪੁਲਿਸ ਪਾਰਟੀ ਤੇ ਥਾਣਾਂ ਮੁੱਖੀ ਨੂੰ ਪੁਲਿਸ ਕਮਿਸ਼ਨਰ ਭੁੱਲਰ ਨੇ ਸਰਟੀਫਿਕੇਟ ਦੇ ਕੇ ਕੀਤਾ ਸਨਮਾਨਿਤ 
ਮਾਮਲੇ ਦੀ ਸੰਵੇਦਨਸ਼ੀਲਤਾਂ ਨੂੰ ਦੇਖਦੇ ਹੋਏ  ਸ੍ਰੀ ਨਵਜ਼ੋਤ ਸਿੰਘ, ਏ.ਡੀ.ਸੀ.ਪੀ ਸਿਟੀ-3, ਗੁਰਿੰਦਬੀਰ ਸਿੰਘ, ਏ.ਸੀ.ਪੀ ਪੂਰਬੀ, ਅੰਮ੍ਰਿਤਸਰ ਅਤੇ ਮੁੱਖ ਅਫ਼ਸਰ ਥਾਣਾ ਬੀ-ਡਵੀਜ਼ਨ, ਅੰਮ੍ਰਿਤਸਰ ਸਮੇਤ ਪੁਲਿਸ ਪਾਰਟੀ ਵੱਲੋਂ ਘਟਨਾਂ ਵਾਲੀ ਜਗ੍ਹਾਂ ਤੇ ਮੌਕਾ ਤੇ ਪਹੁੰਚ ਕੇ ਜਾਂਚ ਸੁਰੂ ਕੀਤੀ ਗਈ। 
ਪੁਲਿਸ ਟੀਮਾਂ ਵੱਲੋਂ ਪ੍ਰੋਫੈਸਨਲ ਪੁਲਸਿੰਗ ਤਹਿਤ ਤਫ਼ਤੀਸ਼ ਕਰਦੇ ਹੋਏ, ਮੁਕੱਦਮਾਂ ਵਿੱਚ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਨਾਬਾਲਗ ਲੜਕਾ ਵਾਸੀ ਯੂ.ਪੀ ਹਾਲ ਡਰੰਮਾਂ ਵਾਲਾ ਬਜ਼ਾਰ, ਸੁਤਲਾਨਵਿੰਡ ਰੋਡ,ਅੰਮ੍ਰਿਤਸਰ, ਉਮਰ ਕਰੀਬ 17 ਸਾਲ, ਨੂੰ ਅੱਜ ਮਿਤੀ 30-04-2024 ਨੂੰ 100 ਫੁੱਟੀ ਰੋਡ ਦੇ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ।
 ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਨਾਬਾਲਗ ਲੜਕਾ, ਅਕਸਰ ਹੀ ਮ੍ਰਿਤਕਾ ਹਰਪ੍ਰੀਤ ਕੌਰ ਉਰਫ ਰੋਜੀ ਦੇ ਘਰ ਆਉਂਦਾ-ਜਾਂਦਾ ਸੀ ਅਤੇ ਨਬਾਲਗ ਲੜਕਾ ਕੁਝ ਸਾਲ ਪਹਿਲਾਂ ਮ੍ਰਿਤਕ ਹਰਪ੍ਰੀਤ ਕੌਰ ਉਰਫ ਰੋਜੀ ਕੋਲੋ ਟਿਊਸ਼ਨ ਵੀ ਪੜਦਾ ਸੀ,ਉਸ ਪਾਸੋਂ ਲੋੜ ਪੈਣ ਤੇ ਪੈਸੇ ਆਦਿ ਦੀ ਮਦਦ ਲੈਂਦਾ ਸੀ। ਜਿਸ ਕਾਰਨ ਇਹ ਘਰ ਦਾ ਪੂਰੀ ਤਰ੍ਹਾਂ ਭੇਤੀ ਸੀ, ਤੇ ਇਸਨੂੰ ਪਤਾ ਸੀ ਕਿ ਮ੍ਰਿਤਕਾ ਘਰ ਵਿੱਚ ਇੱਕਲੀ ਰਹਿੰਦੀ ਤੇ ਪੈਸੇ ਕਿੱਥੇ ਰੱਖਦੀ ਹੈ। ਵਾਰਦਾਤ ਵਾਲੇ ਦਿਨ ਵੀ ਇਸਦੇ (ਨਾਬਾਲਗ ਲੜਕਾ) ਮਨ ਵਿੱਚ ਲਾਲਚ ਆਉਂਣ ਕਾਰਨ, ਚੌਰੀ ਕਰਨ ਦੀ ਨਿਯਤ ਨਾਲ ਉਸਦੇ ਘਰ ਗਿਆ। ਜਿੱਥੇ ਰੋਜ਼ੀ ਨੇ ਇਸਨੂੰ ਪਹਿਚਾਣ ਲਿਆ ਤੇ ਰੋਲਾਂ ਪਾਉਂਣ ਲੱਗੀ ਜੋ ਇਸਨੇ ਆਪਣੀ ਪਹਿਚਾਣ ਛੁਪਾਉਂਣ ਖਾਤਰ,ਘਰ ਵਿੱਚ ਪਏ ਚਾਕੂ ਨਾਲ ਰੌਜੀ ਦੀ ਗਰਦਨ ਤੇ ਕਈ ਵਾਰ ਕਰਕੇ, ਉਸਨੂੰ ਜਾਨੋ ਮਾਰ ਦਿੱਤਾ। ਨਾਬਾਲਗ ਲੜਕੇ ਵਲੋਂ ਵਾਰਦਾਤ ਸਮੇਂ ਵਰਤਿਆ ਗਿਆ ਚਾਕੂ ਵੀ ਬ੍ਰਾਮਦ ਕੀਤਾ ਗਿਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 
Share this News