Total views : 5506768
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਜਸਬੀਰ ਸਿੰਘ ਲੱਡੂ
ਰਾਮਗੜੀਆ ਬੁੰਗਾ ਸ੍ਰੀ ਤਰਨ ਤਾਰਨ ਸਾਹਿਬ ਵਿਖੇ ਪ੍ਰਧਾਨ ਹਰਜੀਤ ਸਿੰਘ, ਅਵਤਾਰ ਸਿੰਘ, ਕਾਮਰੇਡ ਹੀਰਾ ਸਿੰਘ ਦੀ ਅਗਵਾਈ ਹੇਠ ਰਾਮਗੜੀਆ ਸਮਾਜ ਅਤੇ ਸਵਰਨਕਾਰ ਸਮਾਜ ਦੀ ਮੀਟਿੰਗ ਬੁਲਾਈ ਗਈ ਜਿਸ ਵਿੱਚ ਉਚੇ ਤੌਰ ਤੇ ਸਵਰਗੀ ਰਾਸ਼ਟਰਪਤੀ ਸਵਰਗੀ ਗਿਆਨੀ ਜ਼ੈਲ ਸਿੰਘ ਦੇ ਪੋਤੇ ਇੰਦਰਜੀਤ ਸਿੰਘ ਬੱਬੂ ,ਰਾਮਗੜੀਆ ਸਿੱਖ ਔਰਗਨਾਈਜੇਸ਼ਨ ,ਇੰਡੀਆ ਦੇ ਪ੍ਰਧਾਨ ਹਰਦੇਵ ਸਿੰਘ ਕੌਂਸਲ ਬੀਸੀ ਕਲਾਸ ਦੇ ਰਾਸ਼ਟਰੀ ਲੀਡਰ ਜਸਪਾਲ ਸਿੰਘ ਖੀਵਾ ਸ਼ਾਮਿਲ ਹੋਏ। ਮੀਟਿੰਗ ਦੌਰਾਨ ਆਏ ਹੋਏ ਮੈਂਬਰਾਂ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਪਿਛਲੇ ਦਿਨੀ ਪੰਜਾਬ ਦੇ ਮੰਤਰੀ ਲਾਲ ਸਿੰਘ ਭੁੱਲਰ ਜੋ ਖਡੂਰ ਸਾਹਿਬ ਤੋਂ ਉਮੀਦਵਾਰ ਹਨ ਉਹਨਾਂ ਵੱਲੋਂ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਸਾਡੇ ਰਾਮਗੜੀਆ ਕੌਮ ਅਤੇ ਸਵਰਨਕਾਰ ਕੌਮ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਅਤੇ ਆਪਣੇ ਆਪ ਨੂੰ ਉਹਨਾਂ ਨੇ ਲਾਹੌਰੀਆ ਜੱਟ ਕਹਿ ਕੇ ਆਪਣਾ ਆਪ ਮਾਣ ਵਧਾਇਆ।
ਇਹ ਕੋਈ ਧਾਰਮਿਕ ਮਸਲਾ ਨਹੀਂ ਸੀ ਇਹ ਸਮਾਜਿਕ ਮਸਲਾ ਸੀ ਤੇ ਇਸ ਨੂੰ ਸਮਾਜ ਵਿੱਚ ਬੈਠ ਕੇ ਹੀ ਸੁਲਝਾਇਆ ਜਾ ਸਕਦਾ
ਭਾਵੇਂ ਉਨ੍ਹਾਂ ਨੇ ਪਿਛਲੇ ਦਿਨੀ ਸ਼੍ਰੀ ਹਰਿਮੰਦਿਰ ਸਾਹਿਬ ਅਤੇ ਰਾਮਗੜ੍ਹੀਆ ਬੁੱਗਾ ਅੰਮ੍ਰਿਤਸਰ ਸਾਹਿਬ ਮੱਥਾ ਟੇਕ ਕੇ ਆਪਣੀ ਗਲਤੀ ਦਾ ਅਹਿਸਾਸ ਕਰ ਲਿਆ ਹੈ ਪਰ ਸਮਾਜ ਵੱਲੋਂ ਇਸ ਨੂੰ ਮਾਫ ਨਹੀਂ ਕੀਤਾ ਜਾ ਸਕਦਾ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਰਾਮਗੜੀਆ ਬੁੰਗਾ ਦੇ ਪ੍ਰਧਾਨ ਹਰਜੀਤ ਸਿੰਘ ਵੱਲੋਂ ਕੀਤਾ ਗਿਆ ਉਹਨਾਂ ਕਿਹਾ ਕਿ ਇਹ ਕੋਈ ਧਾਰਮਿਕ ਮਸਲਾ ਨਹੀਂ ਸੀ ਇਹ ਸਮਾਜਿਕ ਮਸਲਾ ਸੀ ਤੇ ਇਸ ਨੂੰ ਸਮਾਜ ਵਿੱਚ ਬੈਠ ਕੇ ਹੀ ਸੁਲਝਾਇਆ ਜਾ ਸਕਦਾ ਸੀ ਉਹਨਾਂ ਕਿਹਾ ਕਿ ਨਾ ਹੀ ਅਸੀਂ ਸਾਡੇ ਸਮਾਜ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਹਰਿਮੰਦਰ ਸਾਹਿਬ ਵਿਖੇ ਕੋਈ ਦਰਖਾਸਤ ਦਿੱਤੀ ਗਈ ਹੈ ਅਤੇ ਨਾ ਹੀ ਵਰਤੀ ਇਸ ਭਦੀ ਸ਼ਬਦਾਵਲੀ ਵਰਤੀ ਹੈ।
ਮੰਤਰੀ ਭੁੱਲਰ ਵੱਲੋਂ ਆਪੇ ਹੀ ਗੁਨਾਹ ਕਰਕੇ ਆਪੇ ਹੀ ਬਖਸ਼ਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਚਲੇ ਗਏ ਹਨ। ਉਨ੍ਹਾਂ ਕਿਹਾ ਕਿ ਇਸੇ ਸਬੰਧ ਵਿੱਚ ਪਹਿਲਾਂ ਵੀ ਇੱਕ ਇਕੱਠ ਕਰ ਚੁੱਕੇ ਹਾਂ ਅਤੇ ਹੁਣ ਪਾਰਟੀ ਪੱਧਰ ਤੋ ਉਪਰ ਉਠ ਕੇ ਓਬੀਸੀ ਰਾਮਗੜੀਆ ਅਤੇ ਸਵਰਨਕਾਰ ਸਮਾਜ ਵੱਲੋਂ 7 ਮਈ ਨੂੰ ਭਾਰੀ ਇਕੱਠ ਕੀਤਾ ਜਾਵੇਗਾ । ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-