ਇੰਪਲਾਈਜ ਵੈਲਫ਼ੇਅਰ ਐਸੋਸੀਏਸ਼ਨ ਵੱਲੋਂ ਸਿਵਲ ਸਰਜਨ ਡਾ: ਵਿਜੈ ਕੁਮਾਰ ਸਨਮਾਨਿਤ

4675348
Total views : 5506912

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ ਰਣਜੀਤ ਸਿੰਘ ਰਾਣਾਨੇਸ਼ਟਾ

ਜ਼ਿਲ੍ਹਾ ਅੰਮ੍ਰਿਤਸਰ ਸਿਵਲ ਸਰਜਨ ਡਾਕਟਰ ਵਿਜੇ ਕੁਮਾਰ 30 ਅਪ੍ਰੈਲ, 2024 ਮੰਗਲਵਾਰ ਨੂੰ ਸਰਕਾਰੀ ਸੇਵਾਵਾਂ ਤੋਂ ਭਾਰ ਮੁਕਤ ਹੋ ਰਹੇ ਹਨ,ਉਨਾਂ ਦੀ ਸੇਵਾਮੁਕਤੀ ‘ਤੇ  ਇੰਪਲਾਈਜ ਵੈਲਫ਼ੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਉਨ੍ਹਾਂ ਨੂੰ ਚੰਗੀਆਂ, ਵਧੀਆ ਸੇਵਾਵਾਂ ਦੇਣ ਲਈ ਅਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਣ ਹਿੱਤ ਉਚੇਚੇ ਤੌਰ ਸਨਮਾਨਿਤ ਕਰਨ ਹਿੱਤ ਵਿਦਾਇਗੀ ਪਾਰਟੀ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਕੀਤੀ ਗਈ ।

ਇਸ ਮੌਕੇ ਇੰਪਲਾਈਜ ਵੈਲਫ਼ੇਅਰ ਐਸੋਸੀਏਸ਼ਨ ਦੇ ਚੇਅਰਮੈਨ ਡਾਕਟਰ ਰਾਕੇਸ਼ ਸ਼ਰਮਾ, ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ਼ ਡਾਕਟਰ ਮਦਨ ਮੋਹਨ, ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ਼ ਡਾਕਟਰ ਸਵਰਨਜੀਤ ਧਵਨ, ਅਚਾਰੀਆ ਗੁਰੂ ਮੀਤ ਰਾਜਪ੍ਰੋਹਿਤ ਸਟੇਟ ਪ੍ਰਧਾਨ -ਕਮ- ਸੁਪਰੀਟੈਂਡੰਟ ਆਫ਼ ਸਿਵਲ ਹਸਪਤਾਲ, ਡਾਕਟਰ ਸੰਜੀਵ ਆਨੰਦ ਜਰਨਲ ਸੈਕਟਰੀ, ਫੂਡ ਕਮਿਸ਼ਨਰ ਰਜਿੰਦਰ ਪਾਲ ਸਿੰਘ, ਸ੍ਰੀਮਤੀ ਕਮਲਜੀਤ ਕੌਰ ਸੀਨੀਅਰ ਵਾਈਸ ਪ੍ਰਧਾਨ, ਸ੍ਰੀਮਤੀ ਜਸਬੀਰ ਕੌਰ (ਸ) ਸੀਨੀਅਰ ਵਾਈਸ ਪ੍ਰਧਾਨ ਅਤੇ ਰਘੂ ਤਲਵਾਰ ਜ਼ਿਲ੍ਹਾ ਪ੍ਰਧਾਨ , ਰਾਜੇਸ਼ ਸ਼ਰਮਾ ਸੀਨੀਅਰ ਵਾਈਸ ਪ੍ਰਧਾਨ, ਉਚੇਚੇ ਤੌਰ ਤੇ ਮੌਜੂਦ ਰਹਿਦਿਆਂ ਹੋਇਆਂ ਸਿਵਲ ਸਰਜਨ ਡਾਕਟਰ ਵਿਜੇ ਕੁਮਾਰ ਨੂੰ ਅਤੇ ਸ਼੍ਰੀਮਤੀ ਗੁਰਦੀਸ਼ ਕੌਰ ਸੀਨੀਅਰ ਸਹਾਇਕ ਨੂੰ ਸੇਵਾ ਮੁਕਤੀ ਮੌਕੇ ਸਨਮਾਨਿਤ ਕਰਨਗੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News