





Total views : 5544749








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਸਥਾਨਕ ਕਸਬੇ ‘ਚ ਚੱਲ ਰਹੇ ਸੇਂਟ ਸੋਲਜ਼ਰ ਇਲੀਟ ਕਾਨਵੈੰਟ ਸਕੂਲ ਚਵਿੰਡਾ ਦੇਵੀ ਵਿੱਚ 14ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਸਕੂਲ ਦਾ ਨਵਾਂ ਸੈਸ਼ਨ ਸ਼ੁਰੂ ਹੋਣ ਤੇ ਪਰਮਾਤਮਾ ਦਾ ਓਟ-ਆਸਰਾ ਲੈਣ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਅਧਿਆਪਕ ਵਰਿਆਮ ਸਿੰਘ ਨੇ ਗੁਰੂ ਜੀ ਦੀ ਮਹਿਮਾ ਲਈ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਸਕੂਲ ਦੇ ਗ੍ਰੰਥੀ ਭਾਈ ਜਸਵਿੰਦਰ ਸਿੰਘ ਜੀ ਵੱਲੋਂ ਬੱਚਿਆਂ ਨੂੰ ਵਿੱਦਿਆ ਦਾ ਦਾਨ, ਸਰੀਰਕ ਤੰਦਰੁਸਤੀ, ਸਕੂਲ ਲਈ ਦਿਨ ਦੁਗਣੀ ‘ਤੇ ਰਾਤ ਚੌਗੁਣੀ ਤਰੱਕੀ ਲਈ ਅਰਦਾਸ ਕਰਨ ਉਪਰੰਤ ਸਕੂਲ ਦੇ ਬੱਚਿਆਂ ਨੇ ਸ਼ਬਦ ਕੀਰਤਨ, ਕਵੀਸ਼ਰੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਪ੍ਰਵੀਨ ਸ਼ਰਮਾ ਨੇ ਸੰਬੋਧਨ ਕਰਦਿਆਂ ਬੱਚਿਆਂ ਨੂੰ ਪੂਰੀ ਲਗਨ ‘ਤੇ ਮਿਹਨਤ ਨਾਲ ਪੜ੍ਨ ਲਈ ਪ੍ਰੇਰਿਤ ਕਰਦਿਆ ਕਿਹਾ ਕਿ ਪੜ੍ਹਾਈ ਦੇ ਨਾਲ ਬੱਚਿਆਂ ਨੂੰ ਧਾਰਮਿਕ ਗਿਆਨ ਹੋਣਾ ਜ਼ਰੂਰੀ ਹੈ। ਇਸ ਸਮੇਂ ਸਕੂਲ ਦੇ ਐੱਮ.ਡੀ. ਕੋਮਲ ਕਪੂਰ ਨੇ ਬੋਲਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ -ਨਾਲ ਆਪਣੇ ਧਰਮ, ਸੱਭਿਆਚਾਰ ‘ਤੇ ਵਿਰਸੇ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਗੁਰਬਾਣੀ ਦੇ ਲੜ ਲੱਗਣਾ ਚਾਹੀਦਾ ਹੈ। ਇਸ ਮੌਕੇ ‘ਤੇ ਸਕੂਲ ਦੀ ਸਮੁੱਚੀ ਮੈਨੇਜਮੈਂਟ ਵਾਈਸ ਚੇਅਰਮੈਨ ਅਸ਼ਵਨੀ ਕਪੂਰ, ਸ੍ਰੀ ਨਰਿੰਦਰ ਕੁਮਾਰ ਸ਼ਰਮਾ, ਮਿਸਟਰ ਸ਼ਵੀ ਕਪੂਰ ਸੀ.ਈ.ਓ ਮੌਜੂਦ ਹਨ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਚੇਅਰਮੈਨ ਇੰਦਰ ਸਿੰਘ ਭਾਟੀਆ ਡੀ.ਡੀ ਫਤਿਹਗੜ੍ਹ, ਸੂਰੀਆ ਅਨੰਦ ਅਨੰਦ ਕਾਲਜ, ਸੰਜੇ ਸਿੰਘ ਸਵਰਨ ਸੀਨੀਅਰ ਸੰਕੈਂਡਰੀ ਸਕੂਲ, ਅਮਨਦੀਪ ਸਿੰਘ ਕੈਮਬ੍ਰਿਜ ਵਲਡ ਸਕੂਲ, ਸਪਰਸ ਕੋਚਰ ਸੰਤ ਸਿੰਘ ਸੁੱਖਾ ਸਿੰਘ ਸਕੂਲ, ਮਾਨਵ ਸਿਆਲ ਬੀ.ਵੀ.ਐਨ. ਮਾਡਲ ਸਕੂਲ, ਪ੍ਰਦੀਪ ਕੁਮਾਰ, ਉਮੇਸ਼ ਕਪੂਰ, ਅਕਾਦਮਿਕ ਫੈਸੀਈਲੇਟਰ ਨਿਤੀਕਾ ਸੇਠੀ, ਕੋਆਰਡੀਨੇਟਰ ਰਾਜਵਿੰਦਰ ਕੌਰ, ਕੋਆਰਡੀਨੇਟਰ ਹਰਪ੍ਰੀਤ ਸਿੰਘ, ਸਮੂਹ ਸਟਾਫ, ਵਿਦਿਆਰਥੀ ਅਤੇ ਵੱਡੀ ਗਿਣਤੀ ਵਿੱਚ ਮਾਤਾ – ਪਿਤਾ ਹਾਜ਼ਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-