ਨਿਊ ਫਲਾਵਰਜ ਪਬਲਿਕ ਸੀ.ਸੈ. ਸਕੂਲ, ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਵਿਚੋਂ ਮਾਰੀਆ ਮੱਲਾਂ

4698949
Total views : 5544706

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਦਸਵੀਂ ਦੇ ਨਤੀਜੇ ਦਾ ਐਲਾਨ ਕੀਤਾ ਗਿਆ। ਜਿਸ ਵਿਚ ਨਿਊ ਫਲਾਵਰਜ ਪਬਲਿਕ ਸੀ.ਸੈ. ਸਕੂਲ, ਅੰਮ੍ਰਿਤਸਰ ਦੀ ਵਿਦਿਆਰਥਣ ਪੁਸ਼ਪਪ੍ਰੀਤ ਕੌਰ ਪੁੱਤਰੀ ਜਸਪ੍ਰੀਤ ਸਿੰਘ ਦਸਵੀਂ ਦੀ ਪ੍ਰੀਖਿਆ ਵਿਚੋਂ 626/650 (96.3%) ਅੰਕ ਲੈ ਕੇ ਅਵੱਲ ਸਥਾਨ ਹਾਂਸਲ ਕੀਤਾ ਹੈ ਅਤੇ ਸਕੂਲ ਦੇ ਦਸਵੀਂ ਪ੍ਰੀਖਿਆ ਨਤੀਜੇ ਦੇ ਬਾਕੀ ਵਿਦਿਆਰਥੀਆ ਨੇ ਚੰਗੇ ਨੰਬਰ ਲੈ ਕੇ ਮੱਲਾ ਮਾਰੀਆਂ ਹਨ। ਕੁਲ ਹਾਜਰ ਵਿਦਿਆਰਥੀ 150 ਸਨ।

ਜਿਨਾਂ ਵਿਚੋਂ ਇਕ ਵਿਦਿਆਰਥਣ ਪੁਸ਼ਪਪ੍ਰੀਤ ਕੌਰ ਪੁੱਤਰੀ ਜਸਪ੍ਰੀਤ ਸਿੰਘ ਨੇ 626/650 (96.3%) ਲੈ ਕੇ ਅਵੱਲ ਸਥਾਨ ਹਾਂਸਲ ਕੀਤਾ , ਜਦਕਿ ਇਸ਼ਮੀਤ ਕੌਰ ਪੁੱਤਰੀ ਵਿਕਰਮਜੀਤ ਸਿੰਘ ਨੇ 625/650 (96.1%) ਲੈ ਕੇ ਦੂਜਾ ਸਥਾਨ ਹਾਂਸਲ ਕੀਤਾ ਹੈ। ਹਰਸੁਖਜੀਤ ਕੌਰ ਪੁੱਤਰੀ ਸਤਨਾਮ ਸਿੰਘ ਨੇ 623/650 (95.8%) ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। 10 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ ਅਤੇ 45 ਬੱਚਿਆ ਦਾ ਨਤੀਜਾ 80% ਤੋ ਵੱਧ ਰਿਹਾ ਹੈ।
ਦਸਵੀਂ ਦਾ ਨਤੀਜਾ ਵਧੀਆਂ ਆਉਣ ਤੇ ਚੇਅਰਮੈਨ ਸ. ਹਰਪਾਲ ਸਿੰਘ ਯੂ.ਕੇ. ਅਤੇ ਪ੍ਰਿੰਸੀਪਲ ਸ੍ਰੀਮਤੀ ਕੁਲਵਿੰਦਰ ਕੌਰ ਜੀ ਨੇ ਸਮੂਹ ਵਿਦਿਆਰਥੀਆ ਅਤੇ ਉਹਨਾਂ ਦੇ ਮਾਪੇ ਅਤੇ ਸਮੂਹ ਸਕੂਲ ਸਟਾਫ ਨੂੰ ਵਧਾਈ ਦਿੱਤੀ। ਇਸਦਾ ਸੇਹਰਾ ਸਕੂਲ ਦੇ ਅਧਿਆਪਕਾਂ, ਬੱਚਿਆ ਦੀ ਮਿਹਨਤ ਅਤੇ ਉਨ੍ਹਾਂ ਦੇ ਮਾਪਿਆ ਨੂੰ ਜਾਂਦਾ ਹੈ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News