ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲੋਂ ਅਮਨ ਕਾਨੂੰਨ ਵਿਵੱਸਥਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬਣਾਈ ਰੱਖਣ ਲਈ ਤਿੰਨਾਂ ਜੋਨਾਂ ਵਿੱਚ ਕੱਢੇ ਗਏ ਫਲੈਗ ਮਾਰਚ

4698514
Total views : 5543978

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ 

 ਚੋਣ ਕਮਿਸ਼ਨ ਆਫ ਇੰਡੀਆ ਦੀਆਂ ਹਦਾਇਤਾਂ ਤੇ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸਾਂ ਤੇ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਲੋਕ ਸਭਾ ਚੋਣਾਂ-2024 ਨੂੰ ਅਜ਼ਾਦ, ਪਾਰਦਰਸ਼ੀ ਤੇ ਨਿਰਪੱਖ ਤਰੀਕੇ ਨਾਲ ਕਰਵਾਉਂਣ ਅਤੇ ਸ਼ਹਿਰ ਵਿੱਚ ਅਮਨ ਕਾਨੂੰਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬਣਾਈ ਰੱਖਣ, ਮਾੜੇ ਅਨਸਰਾਂ ਨੂੰ ਨੱਥ ਪਾਉਂਣ ਲਈ ਅਤੇ ਪਬਲਿਕ ਵਿੱਚ ਸੁਰੱਖਿਆ ਦੀ ਭਾਵਨਾਂ ਬਣਾਈ ਰੱਖਣ ਲਈ ਸ਼ਹਿਰ ਦੇ ਤਿੰਨਾਂ ਜੋਨਾਂ ਦੇ ਵੱਖ ਵੱਖ ਸੰਵੇਦਨਸ਼ੀਲ ਇਲਾਕਿਆਂ ਵਿੱਚ ਡੀ.ਸੀ.ਪੀ ਅਤੇ ਏ.ਡੀ.ਸੀ.ਪੀ ਦੀ ਅਗਵਾਈ ਹੇਠ ਸਮੇਤ ਸਬ ਡਵੀਜ਼ਨ ਏਸੀਪੀਜ਼, ਮੁੱਖ ਅਫਸਰਾਨ ਥਾਣਾ, C.R.P.F ਤੇ SWAT ਟੀਮਾਂ ਦੇ ਕਮਾਂਡੋ ਜਵਾਨਾ ਵੱਲੋਂ ਅੱਜ ਮਿਤੀ 20-04-2024 ਨੂੰ ਫਲੈਗ ਮਾਰਚ ਕੱਢੇ ਗਏ।


ਜੋਨ-1 ਦੇ ਖੇਤਰ ਵਿੱਚ ਡਾ. ਦਰਪਣ ਆਹਲੂਵਾਲੀਆ, ਆਈ.ਪੀ.ਐਸ , ਏ.ਡੀ.ਸੀ.ਪੀ ਸਿਟੀ-1, ਅੰਮ੍ਰਿਤਸਰ, ਸ੍ਰੀ ਸੁਰਿੰਦਰ ਸਿੰਘ ਏ.ਸੀ.ਪੀ ਕੇਂਦਰੀ ਅਤੇ ਸ੍ਰੀ ਮਨਿੰਦਰ ਪਾਲ ਸਿੰਘ, ਏ.ਸੀ.ਪੀ ਦੱਖਣੀ ਅਤੇ ਮੁੱਖ ਅਫ਼ਸਰਾਨ ਥਾਣਾ, ਸੀ.ਆਰ.ਪੀ.ਐਫ ਸਮੇਤ ਫੋਰਸ ਚਾਟੀਵਿੰਡ ਚੌਕ ਤੋਂ ਫਲੈਗ ਮਾਰਚ ਕੱਢਿਆ ਗਿਆ।


ਜੋਨ-2 ਦੇ ਖੇਤਰ ਵਿੱਚ ਸ੍ਰੀ ਆਲਮ ਵਿਜੇ ਸਿੰਘ, ਡੀ.ਸੀ.ਪੀ, ਲਾਅ-ਐਂਡ-ਆਰਡਰ, ਅੰਮ੍ਰਿਤਸਰ  ਦੀ ਅਗਵਾਈ ਹੇਠ ਸ੍ਰੀ ਪ੍ਰਭਜੋਤ ਸਿੰਘ ਵਿਰਕ, ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਅਤੇ ਸ੍ਰੀ ਵਰਿੰਦਰ ਸਿੰਘ ਖੋਸਾ, ਏ.ਸੀ.ਪੀ ਨੌਰਥ ਤੇ ਸ੍ਰੀ ਸੁਖਪਾਲ ਸਿੰਘ, ਏ.ਸੀ.ਪੀ ਵੈਸਟ,ਅੰਮ੍ਰਿਤਸਰ ਅਤੇ ਮੁੱਖ ਅਫ਼ਸਰਾਨ ਥਾਣਾ, ਸੀ.ਆਰ.ਪੀ.ਐਫ ਸਮੇਤ ਫੋਰਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ।


ਜੋਨ-3 ਦੇ ਖੇਤਰ ਵਿੱਚ ਸ੍ਰੀ ਨਵਜ਼ੋਤ ਸਿੰਘ, ਏ.ਡੀ.ਸੀ.ਪੀ ਸਿਟੀ-3,ਅੰਮ੍ਰਿਤਸਰ ਦੀ ਅਗਵਾਈ ਹੇਠ ਸ੍ਰੀ ਗੁਰਿੰਦਰਬੀਰ ਸਿੰਘ, ਏ.ਸੀ.ਪੀ ਈਸਟ,ਅੰਮ੍ਰਿਤਸਰ ਅਤੇ ਮੁੱਖ ਅਫ਼ਸਰਾਨ ਥਾਣਾ, ਸੀ.ਆਰ.ਪੀ.ਐਫ ਸਮੇਤ ਫੋਰਸ ਸੁਲਤਾਵਿੰਡ ਗੇਟ ਥਾਣਾ ਬੀ-ਡਵੀਜ਼ਨ ਤੋਂ ਫਲੈਗ ਮਾਰਚ ਕੱਢਿਆ ਗਿਆ।
ਇਸਤੋਂ ਇਲਾਵਾ ਨਜਾਇਜ਼ ਸ਼ਰਾਬ ਅਤੇ ਨਸ਼ਾ ਤਸਕਰਾਂ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸਮਾਜ ਵਿਰੋਧੀ ਮਾੜੇ ਅਨਸਰਾਂ ਖਿਲਾਫ ਸਪੈਸ਼ਲ ਮਹਿਮ ਚਲਾ ਕੇ ਉਹਨਾਂ ਦੀਆਂ ਗਤੀਵਿਧੀਆਂ ਪਰ ਨਿਗਰਾਨੀ ਰੱਖ ਕੇ Preventive Action ਲਏ ਜਾ ਰਹੀ ਹੈ। ਕਮਿਸ਼ਨਰੇਟ ਅੰਮ੍ਰਿਤਸਰ ਦੀ ਪੁਲਿਸ, ਆਜ਼ਾਦ ਤੇ ਨਿਰਪੱਖ ਚੋਣਾਂ ਅਤੇ ਸ਼ਹਿਰ ਵਿੱਚ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।ਖਬਰ ਨੂੰ ਵੱਧ ਤੋ ਵੱਧ ਸ਼ੇਅਰ ਕਰੋ

Share this News