ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਦੀ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਸ਼ਾਨਦਾਰ ਜਿੱਤ

4698508
Total views : 5543971

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ 
ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਦੀਆਂ ਵਿਦਿਆਰਥਣਾਂ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਨਵਜੋਤ ਕੌਰ, ਬੀ ਵੌਕ (ਬੈਂਕਿੰਗ ਐਂਡ ਫਾਈਨੈਂਸ਼ੀਅਲ ਸਰਵਿਸਿਜ਼, ਸਮੈਸਟਰ ਤੀਜਾ ਨੇ 80.6% ਅੰਕ ਅਤੇ ਮਨਪ੍ਰੀਤ ਕੌਰ, ਬੀ.ਵੌਕ ਰੀਟੇਲ ਮੈਨੇਜਮੈਂਟ, ਸਮੈਸਟਰ ਤੀਜਾ ਨੇ 70.75% ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।
ਹਰਸ਼ਿਤਾ ਵੋਹਰਾ, ਬੀ.ਕੌਮ (ਔਨਰਜ਼), ਸਮੈਸਟਰ ਤੀਜਾ ਨੇ 80% ਅਤੇ ਸ਼ਿਵਯਾ ਧਵਨ, ਬੀ.ਕੌਮ (ਔਨਰਜ਼) ਸਮੈਸਟਰ ਤੀਜਾ ਨੇ 80% ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਚੋਂ ਦੂਜਾ ਸਥਾਨ ਹਾਸਲ ਕੀਤਾ। ਰਵਨੀਕ ਕੌਰ, ਬੀ.ਵੌਕ, ਬੈਂਕਿੰਗ ਐਂਡ ਫਾਈਨੈਂਸ਼ੀਅਲ ਸਰਵਿਸਿਜ਼, ਸਮੈਸਟਰ ਤੀਜਾ ਨੇ 73.7% ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਚੋਂ ਤੀਜਾ ਸਥਾਨ ਹਾਸਲ ਕੀਤਾ।
ਪ੍ਰਿਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥਣਾਂ ਦੀ ਯੂਨੀਵਰਸਿਟੀ ਪ੍ਰੀਖਿਆਵਾਂ ‘ਚ ਸ਼ਾਨਦਾਰ ਜਿੱਤ ‘ਤੇ ਉਹਨਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ‘ਚ ਵੀ ਇਸ ਜਿੱਤ ਨੂੰ ਬਰਕਰਾਰ ਰੱਖਣ ਲਈ ਉਤਸ਼ਾਹਤ ਕੀਤਾ। ਡਾ. ਸਿਮਰਦੀਪ, ਡੀਨ, ਅਕਾਦਮਿਕ, ਮਿਸ ਕਿਰਨ ਗੁਪਤਾ, ਡੀਨ, ਐਡਮੀਸ਼ਨ, ਡਾ. ਨੀਤੂ ਬਾਲਾ, ਮੁਖੀ, ਪੀ.ਜੀ. ਡਿਪਾਰਟਮੈਂਟ ਆਫ਼ ਕੌਮਰਸ, ਪ੍ਰੋ. ਸੁਰਭੀ ਸੇਠੀ, ਸਹਾਇਕ ਪ੍ਰੋਫ਼ੈਸਰ, ਪੀ.ਜੀ. ਡਿਪਾਰਟਮੈਂਟ ਆਫ਼ ਕੌਮਰਸ, ਮਿਸ ਕਮਾਇਨੀ, ਡੀਨ, ਡਸਿਪਲਨ ਨੇ ਵਿਦਿਆਰਥਣਾਂ ਨੂੰ ਇਸ ਸ਼ਾਨਦਾਰ ਕਾਰਗੁਜ਼ਾਰੀ ਲਈ ਵਧਾਈ ਦਿੱਤੀ।ਖਬਰ ਨੂੰ ਵੱਧ ਤੋ ਵੱਧ ਸ਼ੇਅਰ ਕਰੋ-   
Share this News