





Total views : 5542676








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਜੋਨ ਵਨ ਦੇ ਥਾਣਾ ਸੁਲਤਾਨਵਿੰਡ ਵੱਲੋਂ ਗੋਲਡਨ ਗੇਟ ਨਕਾਬੰਦੀ ਦੌਰਾਨ ਦੋ ਵਿਅਕਤੀਆਂ ਤੋਂ 98,500 ਰੁਪਏ ਅਤੇ 1,60,000 ਰੁਪਏ ਅਣ-ਐਲਾਨੀ ਨਗਦੀ ਬਰਾਮਦ ਏਡੀਸੀਪੀ ਸੀਟੀ ਵਨ, ਡਾਕਟਰ ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਜਿੰਨਾ ਵਿਆਕਤੀਆ ਪਾਸੋ ਨਗਦੀ ਬ੍ਰਾਮਦ ਕੀਤੀ ਗਈ ਹੈ , ਉਨਾ ਦੀ ਪਹਿਚਾਣ 98,500 ਰੁਪਏ: ਅਨਿਲ ਕੁਮਾਰ ਪੁੱਤਰ ਅਸ਼ਵਨੀ ਕੁਮਾਰ ਵਾਸੀ ਧਰਮਕੋਟ (25 ਸਾਲ, ਕੱਪੜੇ ਦੀ ਦੁਕਾਨ ਮਾਲਕ) 1,60,000 ਰੁਪਏ: ਚਮਕੌਰ ਸਿੰਘ ਪੁੱਤਰ ਅੱਛਰ ਸਿੰਘ ਵਾਸੀ ਬਾਬਾ ਬਕਾਲਾ (40 ਸਾਲ ਖੇਤੀਬਾੜੀ ਵਰਕਰ)ਵਜੋ ਹੋਈ ਹੈ।
ਵਿਧਾਨ ਸਭਾ ਹਲਕਾ ਦੱਖਣੀ ਦੇ ਫਲਾਇੰਗ ਸਕੁਐਡ ਦੇ ਸਾਹਮਣੇ ਵੀਡੀਓਗ੍ਰਾਫੀ ਦੇ ਤਹਿਤ ਨਕਦੀ ਦੀ ਗਿਣਤੀ ਕੀਤੀ ਗਈ, ਅਤੇ ਆਈ.ਟੀ ਵਿਭਾਗ ਨੂੰ ਸੂਚਿਤ ਕਰਨ ਤੋਂ ਬਾਅਦ ਮਾਲਖਾਨੇ ਵਿੱਚ ਜਮ੍ਹਾ ਕਰ ਦਿੱਤਾ ਗਿਆ।ਉਨਾਂ ਨੇ ਲੋਕਾਂ ਨੂੰ ਆਪੀਲ ਕੀਤੀ ਕਿ ਉਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ । ਜਿਸ ਵਲੋ 50,000 ਰੁਪਏ ਤੋਂ ਵੱਧ ਨਕਦ/ਨਸ਼ੀਲੇ ਪਦਾਰਥ/ਸ਼ਰਾਬ/ਹਥਿਆਰ ਅਤੇ 10,000 ਰੁਪਏ ਤੋਂ ਵੱਧ ਤੋਹਫ਼ੇ ਵਾਲੀਆਂ ਵਸਤੂਆਂ ਤਸਦੀਕ ਦੇ ਅਧੀਨ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-