ਐਕਸਾਈਜ਼ ਟੀਮ ਤੇ ਚੈਕਿੰਗ ਦੌਰਾਨ ਹਮਲਾ ਕਰਨ ਵਾਲੇ ਪੁਲਿਸ ਨੇ 24 ਘੰਟਿਆਂ ਦੇ ਅੰਦਰ ਅੰਦਰ ਕੀਤੇ ਕਾਬੂ

4684369
Total views : 5521345

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ‘ਰਾਣਾਨੇਸ਼ਟਾ’
ਬੀਤੇ ਦਿਨ 14 ਅਪ੍ਰੈਲ ਨੂੰ ਐਕਸਾਈਜ ਵਿਭਾਗ ਦੀ ਟੀਮ ‘ਤੇ ਹਮਲਾ ਕਰਕੇ ਟੀਮ ਮੈਬਰਾਂ ਨੂੰ ਜਖਮੀ ਕਰਨ ਵਾਲਿਆ ਵਿਰੁੱਧ ਪੁਲਿਸ ਵਲੋ ਤੇਜੀ ਨਾਲ ਕੀਤੀ ਕਾਰਵਾਈ ਦੌਰਾਨ ਚਾਰ ਨੂੰ ਗ੍ਰਿਫਤਾਰ ਕਰਨ ਸਬੰਧੀ ਜਾਣਕਾਰੀ ਦੇਦਿਆਂ ਏ.ਡੀ.ਸੀ.ਪੀ ਸਿਟੀ-3  ਸ: ਨਵਜੋਤ ਸਿੰਘ ਸੰਧੂ ਨੇ ਦੱਸਿਆ ਕਿ ਇਹ ਮੁੱਕਦਮਾ ਐਕਸਾਈਜ਼ ਇੰਸਪੈਕਟਰ ਰਵਿੰਦਰ ਸਿੰਘ, ਜਿਲ੍ਹਾ ਅੰਮ੍ਰਿਤਸਰ-01 ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਮਿਤੀ 14.04.2024 ਨੂੰ ਉਹ ਸਮੇਤ ਐਕਸਾਈਜ਼ ਇੰਸਪੈਕਟਰ ਰਾਮ ਮੂਰਤੀ, ਜਿਲਾ ਅੰਮ੍ਰਿਤਸਰ-02 ਸਮੇਤ ਪੁਲਿਸ ਪਾਰਟੀ ਰੇਡ ਕਰਨ ਲਈ ਬਾਂਸਾ ਵਾਲਾ ਬਜ਼ਾਰ, ਹੋਟਲ ਵਾਇਟ ਤੁਲੀਪ, ਦੇ ਨਾਲ ਦੀ ਗਲੀ ਪਹੁੰਚੇ, ਜਿੱਥੇ ਰਕੇਸ਼ ਕੁਮਾਰ ਉਰਫ ਬਈਆ, ਅਕਾਸ਼, ਭੋਲਾ ਭਈਆ, ਹੀਰਾ, ਚੇਤਨ, ਗੁੱਲੀ, ਸਾਹਿਲ, ਅੰਕੁਗ, ਘੋਗੂ, ਨੀਸ਼ਾ ਪਤਨੀ ਰਕੇਸ਼ ਕੁਮਾਰ ਉਰਫ ਬਈਆ ਵਾਸੀ ਗਲੀ ਨੰਬਰ 04, ਕੋਟ ਆਤਮਾ ਸਿੰਘ, ਬਾਂਸਾ ਵਾਲਾ ਬਜ਼ਾਰ, ਅੰਮ੍ਰਿਤਸਰ ਸਮੇਤ 20-25 ਨਾਮਾਲੂਮ ਹੋਰ ਵਿਅਕਤੀਆਂ ਸਨ, ਜੋ ਆਪਣੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਤੇ ਇੱਟਾ ਰੋੜੇ ਲੈ ਕੇ ਖੜੇ ਸਨ।
ਜਦੋ ਮੁਦੱਈ ਸਮੇਤ ਟੀਮ ਗੱਡੀ ਤੋਂ ਥੱਲੇ ਉੱਤਰੇ ਤਾਂ ਦੋਸ਼ੀਆਂ ਨੇ ਹਮਲਾ ਕਰ ਦਿੱਤਾ ਤੇ ਗੱਡੀ ਦੇ ਡਰਾਇਵਰ ਰਾਜਪਾਲ ਸਿੰਘ ਦੇ ਸਿਰ ਵਿੱਚ ਕਹੀ ਦਾ ਦਸਤਾ ਮਾਰਿਆ ਅਤੇ ਮੁੱਖ ਸਿਪਾਹੀ ਰਣਜੀਤ ਸਿੰਘ ਦੀ ਵਰਦੀ ਪਾੜ ਦਿੱਤੀ ਤੇ ਫਿਰ ਉਹਨਾਂ ਤੇ ਇੱਟਾਂ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ ਤੇ ਧਮਕੀਆਂ ਦੇਂਦੇ ਹੋਏ, ਦੋਸ਼ੀ ਮੋਕਾ ਤੋਂ ਭੱਜ ਗਏ। ਜਿਸ ਤੇ ਥਾਣਾ ਏ-ਡਵੀਜ਼ਨ,ਅੰਮ੍ਰਿਤਸਰ ਵਿੱਖੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।
ਮਾਨਯੋਗ ਕਮਿਸ਼ਨਰ ਪੁਲਿਸ,ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ ਦੀਆਂ ਹਦਾਇਤਾਂ ਤੇ ਸ੍ਰੀ ਹਰਪ੍ਰੀਤ ਸਿੰਘ ਮੰਡੇਰ, ਡੀ.ਸੀ.ਪੀ ਇੰਨਵੈਸਟੀਗੇਸ਼ਨ,ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਗੁਰਿੰਦਰਬੀਰ ਸਿੰਘ, ਏ.ਸੀ.ਪੀ ਪੂਰਬੀ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਏ-ਡਵੀਜ਼ਨ,ਅੰਮ੍ਰਿਤਸਰ ਇੰਸਪੈਕਟਰ ਰਵਿੰਦਰ ਭਰਦਵਾਜ਼ ਦੀ ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਵਿੱਚ ਲੋਂੜੀਂਦੇ ਦੋਸ਼ੀਆਂ ਨੂੰ 24 ਘੰਟਿਆਂ ਅੰਦਰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। 
ਪੁਲਿਸ ਪਾਰਟੀ ਵੱਲੋਂ ਪ੍ਰੋਫੈਸਨਲ ਪੁਲਸਿਗ ਤਹਿਤ ਜਾਂਚ ਕਰਦੇ ਹੋਏ ਐਕਸਾਈਜ਼ ਟੀਮ ਤੇ ਹਮਲਾ ਕਰਨ ਵਾਲੇ 1.   ਨੀਸ਼ਾ ਪਤਨੀ ਰਕੇਸ਼ ਕੁਮਾਰ ਉਰਫ ਬਈਆ ਵਾਸੀ ਗਲੀ ਨੰ 04 ਕੋਟ ਆਤਮਾ ਸਿੰਘ ਬਾਂਸਾ ਵਾਲਾ ਬਜਾਰ ਅੰਮ੍ਰਿਤਸਰ, (ਗ੍ਰਿਫ਼ਤਾਰ ਮਿਤੀ 14-04-2024), 2.  ਰਕੇਸ਼ ਕੁਮਾਰ ਉਰਫ ਬਈਆ ਪੁੱਤਰ ਵਿਨੋਦ ਸੇਨੀ ਵਾਸੀ ਮਕਾਨ ਨੰਬਰ 408, ਗਲੀ ਨੰਬਰ 04, ਕੋਟ ਆਤਮਾ ਸਿੰਘ, ਅੰਮ੍ਰਿਤਸਰ, 3.  ਸਾਹਿਲ ਮਹਿਰਾ ਪੁੱਤਰ ਅਨਿਲ ਕੁਮਾਰ ਵਾਸੀ ਗੁਰੂ ਹਰ ਰਾਇ ਕਲੋਨੀ, 88 ਫੁੱਟ ਰੋਡ, ਅੰਮ੍ਰਿਤਸਰ ਅਤੇ 4. ਅਕਾਸ਼ ਪੁੱਤਰ ਮਹਿੰਦਰਪਾਲ ਵਾਸੀ ਮਕਾਨ ਨੰਬਰ 758, ਗਲੀ ਨੰਬਰ 04, ਕੋਟ ਆਤਮਾ ਸਿੰਘ, ਰਾਮਬਾਗ, ਅੰਮ੍ਰਿਤਸਰ, (ਸੀਰੀਅਨ ਨੰਬਰ 2 ਤੋਂ 3 ਨੂੰ ਮਿਤੀ 15-04-2024 ਨੂੰ ਗ੍ਰਿਫ਼ਤਾਰ ਕੀਤਾ ਗਿਆ। 
ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਇਹਨਾਂ ਦੇ ਬਾਕੀ ਸਾਥੀਆਂ ਨੂੰ ਵੀ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ। ਮੁਕੱਦਮਾਂ ਦੀ ਤਫ਼ਤੀਸ਼ ਜਾਰੀ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Share this News