ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਵਲੋ ਲੋਕਾਂ ਨੂੰ ਜਾਗਰੂਕ ਕਰਨ ਲਈ ਮੋਬਾਇਲ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

4684369
Total views : 5521345

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਐਡਵੋਕੇਟ ਉਪਿੰਦਰਜੀਤ ਸਿੰਘ

ਮਾਨਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀਐਸ.ਏ.ਐਸ. ਨਗਰ ਜੀਂਆ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਸ੍ਰੀਮਤੀ ਹਰਪ੍ਰੀਤ ਕੋਰ ਰੰਧਾਵਾਮਾਨਯੋਗ ਜਿਲ੍ਹਾਂ ਅਤੇ ਸੈਸ਼ਨ ਜੱਜ-ਸਹਿਤ-ਚੈਅਰਪਰਸਨਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀਅੰਮ੍ਰਿਤਸਰ ਅਤੇ ਸ੍ਰੀ ਰਛਪਾਲ ਸਿੰਘਸਿਵਿਲ ਜੱਜ (ਸੀਨੀਅਰ-ਡਵੀਜਨ)/ਸੀ.ਜੇ.ਐਮ.ਸਹਿਤਸਕੱਤਰਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀਅੰਮ੍ਰਿਤਸਰ ਜੀਆ ਦੁਆਰਾ ਅੰਮ੍ਰਿਤਸਰ ਜਿ੍ਹਲੇ ਦੇ ਵੱਖ ਵੱਖ ਪਿੰਡਾਂ ਵਿੱਚ ਜਾਗਰੂਕਤਾ ਕਰਨ ਲਈ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀਐਸ.ਏ.ਐਸ ਨਗਰ ਦੁਆਰਾ ਭੇਜੀ ਗਈ ਮੋਬਾਇਲ ਵੈਨ ਨੂੰ ਜਿਲ੍ਹਾ ਕਚਹਿਰੀਆਅੰਮ੍ਰਿਤਸਰ ਤੋ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।

ਸ੍ਰੀਮਤੀ ਹਰਪ੍ਰੀਤ ਕੋਰ ਰੰਧਾਵਾਮਾਨਯੋਗ ਜਿਲ੍ਹਾਂ ਅਤੇ ਸੈਸ਼ਨ ਜੱਜ-ਸਹਿਤ-ਚੈਅਰਪਰਸਨਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀਅੰਮ੍ਰਿਤਸਰ ਦੁਆਰਾ ਇਸ ਮੋਬਾਇਲ ਵੈਨ ਨੂੰ ਹਰੀ ਝੰਡੀ ਦਿੱਤੀ ਗਈ। ਇਸ ਮੋਕੇ ਸ੍ਰੀ ਰਛਪਾਲ ਸਿੰਘਸਿਵਿਲ ਜੱਜ (ਸੀਨੀਅਰ-ਡਵੀਜਨ)/ਸੀ.ਜੇ.ਐਮ.ਸਹਿਤਸਕੱਤਰਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀਅੰਮ੍ਰਿਤਸਰ ਤੋ ਇਲਾਵਾਂ ਸਟਾਫ ਮੈਬਰ ਸ੍ਰੀ ਸੰਜੇ ਹੀਰਸੀਨੀਅਰ ਅਸੀਸਟੈਂਟਸ੍ਰੀ ਮਨਜੀਤ ਸਿੰਘਕਲਰਕਮਿਸ ਸਿਵਾਲੀ ਦੇਵਗਨਡਾਟਾ ਐਟਰੀ ਉਪਰੇਟਰਮਿਸ ਅਮਨਦੀਪ ਕੋਰਸਟੇਨੋਗਰਾਫਰ ਤੇ ਹੋਰ ਸਟਾਫ ਮੈਬਰਪੈਨਲ ਐਡਵੋਕੇਟਜ਼ ਵੀ ਮੌਜੂਦ ਸਨ।

 ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਰਛਪਾਲ ਸਿੰਘਸਕੱਤਰਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਦੱਸਿਆ ਕਿ  ਇਹ ਮੋਬਾਇਲ ਵੈਨ ਜ਼ਿਲ੍ਹਾਂ ਕਚਹਿਰੀਆਅੰਮ੍ਰਿਤਸਰ ਤੋ ਰਵਾਨਾ ਹੋਵੇਗੀ ਅਤੇ ਮਿਤੀ 29.04.2024 ਤੱਕ ਅੰਮ੍ਰਿਤਸਰ ਦੇ ਵੱਖ ਵੱਖ ਪਿੰਡਾਂ ਵਿੱਚ ਜਾਵੇਗੀ। ਇਹ ਮੋਬਾਇਲ ਵੈਨ ਅੱਜ ਅੰਮ੍ਰਿਤਸਰ ਅਟਾਰੀ ਬਲਾਕ ਦੇ ਪਿੰਡ ਰੋਡੇਵਾਲ ਕਲਾਂਰੋਡੇਵਾਲ ਖੁਰਦਰਣਗੜ੍ਹਰਣੀਕੇ ਅਤੇ ਡੱਡੇ ਨੂੰ ਜਾਵੇਗੀ ਅਤੇ ਮਿਤੀ 29.04.2024 ਤੱਕ ਲਗਭਗ 70 ਪਿੰਡਾਂ ਵਿਚ ਜਾਵੇਗੀ ਅਤੇ ਇਸ ਮੋਬਾਇਲ ਵੈਨ ਰਾਹੀਂ ਪੈਨਲ ਐਡਵੋਕੇਟਜ਼ ਅਤੇ ਪੀ.ਐਲ.ਵੀਜ਼ ਦੀਆਂ ਵੱਖ ਵੱਖ ਟੀਮਾਂ ਪਿੰਡਾਂ ਵਿਚ ਜਾ ਕੇ ਨਾਲਸਾ ਦੀਆਂ ਵੱਖ ਵੱਖ ਸਕੀਮਾ ਬਾਰੇ ਜਾਣੂ ਕਰਵਾÇਆ ਜਾਵੇਗਾ।  ਉਨ੍ਹਾਂ ਦੱਸਿਆ ਕਿ ਮਾਨਯੋਗ ਨੈਸਨਲ ਲੀਗਲ ਸਰਵਿਸ ਅਥਾਰਟੀ ਵਲੋ ਜੇਲਾ ਵਿੱਚ ਬੰਦ ਕੈਦੀਆ ਦੇ ਹੱਕਾ ਬਾਰੇ ਮਿਤੀ 8 ਅਪ੍ਰੈਲ ਤੋ ਮੁਫਤ ਕਾਨੂੰਨੀ ਸਹਾਇਤਾ ਦੇ ਤਹਿਤ ਸਜਾ ਜਾਫਤਾ ਕੈਦੀ ਜੋ ਕਿ ਆਰਥਿਕ ਤੰਗੀ ਕਾਰਨ ਆਪਣੀ ਜਮਾਨਤਾ ਕੋਰਟ ਵਿਚ ਨਹੀ ਭਰ ਸਕਦੇ ਆਪਣੇ ਪਰਿਵਾਰਕ ਮੈਬਰਾ ਦੁਆਰਾ ਜਿਲਾਂ ਕਾਨੂੰਨੀ ਸੇਵਾਵਾਂ ਅਥਾਰਟੀਅੰਮ੍ਰਿਤਸਰ ਜੀ ਦੇ ਦਫਤਰ ਵਿਚ ਲਿਖਤੀ ਦਰਖਾਸਤ ਦੇ ਕੇ ਲਾਭ ਲੈ ਸਕਦੇ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News