Total views : 5521229
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਉਪਿੰਦਰਜੀਤ ਸਿੰਘ
ਜਨ ਕਲਿਆਣ ਸੰਗਠਨ ਅਤੇ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ ਵੈਸਾਖੀ ਦੇ ਤਿਉਹਾਰ ਤੇ ਰਾਸ਼ਟਰ ਰੱਖਿਆ ਸੰਕਲਪ ਜਕਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਦੋਨਾਂ ਸੰਸਥਾਵਾ ਦੀ ਸੰਸਥਾਪਕ ਰਾਸ਼ਟਰਪਤੀ ਪੁਰਸਕਾਰ ਪ੍ਰਾਪਤ ਡਾ. ਸਵਰਾਜ ਗਰੋਵਰ ਨੇ ਕਿਹਾ ਕਿ ਵੈਸਾਖੀ ਉਮੰਗ, ਤਰੰਗ ਅਤੇ ਉਤਸਾਹ ਦਾ ਤਿਉਹਾਰ ਹੈ। ਵੈਸਾਖੀ ਸ਼ਹੀਦਾਂ ਦੀ ਸ਼ਹਾਦਤ ਦਾ ਅਮਰ ਸੰਦੇਸ਼ ਹੈ। 13 ਅਪ੍ਰੈਲ 1919 ਸੰਨ ਵਿੱਚ ਸਾਨੂੰ ਅੰਗ੍ਰੇਜਾਂ ਵੱਲੋਂ ਕੀਤੇ ਜਲਿਯਾਵਾਲੇ ਬਾਗ ਹੱਤਿਆ ਕਾਡ ਦੀ ਯਾਦ ਦਿਵਾਉਦਾ ਹੈ।
ਰਾਸ਼ਟਰ ਦੀ ਏਕਤਾ ਦੇਸ਼ ਨੂੰ ਤਾਕਤਵਰ ਕਰਨਾ ਹੀ ਸ਼ਹੀਦਾ ਨੂੰ ਸੱਚੀ ਸ਼ਰਧਾਂਜਲੀ ਹੈ। ਸੁਰਜੀਤ ਕੌਰ, ਅਰਵਿੰਦਰ ਢਿੱਲੋਂ, ਸਤਵਿੰਦਰ ਕੌਰ, ਕੁਲਵੰਤ ਕੌਰ, ਸੁਸ਼ਮਾ ਗੋਇਲ, ਮਹਿੰਦਰ ਕੌਰ ਨੇ ਇਤਹਾਸ ਦੇ ਪੰਨੇ ਪਲਟਦੇ ਹੋਏ ਕਿਹਾ ਕਿ ਦੇਸ਼ ਵਿੱਚ ਅਨੇਕਤਾ ਦੇ ਕਾਰਨ ਹੀ 200 ਸਾਲ ਤੱਕ ਅੰਗ੍ਰੇਜ ਭਾਰਤ ਵਿੱਚ ਰਾਜ ਕਰਦੇ ਰਹੇ। ਅੱਜ ਵੀ ਭਾਰਤ ਜਾਤ-ਪਾਤ, ਧਰਮ, ਭਾਸ਼ਾ ਦੇ ਨਾਮ ਤੇ ਵੰਡਿਆ ਹੋਇਆ ਹੈ ਜਦਕਿ ਰਾਸ਼ਟਰ ਧਰਮ ਹੀ ਸੱਬਤੋਂ ਉਤਮ ਧਰਮ ਹੈ। ਸੁਖਵਿੰਦਰ ਕੌਰ, ਗੁਰਮੀਤ ਕੌਰ, ਬਲਜੀਤ ਕੌਰ, ਸੁਨੀਤਾ ਕੁਮਾਰੀ, ਰਾਜਵਿੰਦਰ ਕੌਰ, ਵਿਪਿਨਪ੍ਰੀਤ ਕੌਰ, ਸੰਗੀਤਾ, ਰੋਜੀ ਨੇ ਦੱਸਿਆ ਕਿ ਅੱਜ ਭ੍ਰਿਸ਼ਟਾਚਾਰ, ਅਤਿਆਚਾਰ ਅਤੇ ਅੱਤਵਾਦ ਦਾ ਜਹਿਰੀਲਾ ਨਾਗ ਸਾਰੇ ਦੇਸ਼ ਨੂੰ ਜਹਿਰੀਲਾ ਬਣਾ ਰਿਹਾ ਹੈ। ਇਸ ਨਾਗ ਨੂੰ ਇੱਕਠੇ ਹੋ ਕੇ ਖਤਮ ਕਰਨਾ ਹੋਵੇਗਾ। ਅੱਜ ਤਾਕਤਵਰ ਭਾਰਤ ਦਾ ਨਿਰਮਾਨ ਕਰਕੇ ਹੀ ਅਸੀ ਆਪਣੇ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰ ਸਕਦੇ ਹਾਂ।ਇਸ ਮੌਕੇ ਸਾਰਿਆਂ ਮੈਂਬਰ ਔਰਤਾਂ ਨੂੰ ਡਾ. ਸਵਰਾਜ ਗਰੋਵਰ ਨੇ ਦੇਸ਼ ਰੱਖਿਆ ਲਈ ਸਮਾਜ ਵਿਚ ਜਾਤ-ਪਤਾ, ਅਮੀਰ-ਗਰੀਬ ਦੀ ਭਾਵਨਾ ਨੂੰ ਮਿਟਾ ਕੇ ਭਾਈਚਾਰਾ ਲਿਆਉਣ ਦਾ ਸੰਕਲਪ ਦਿਵਾਇਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-