ਪੁਲਿਸ ਤੇ ਬੀ.ਐਸ.ਐਫ ਦੀ ਟੀਮ ਨੇ ਗੋਲਡਨ ਗੇਟ ਲਾਗਿਓ 2 ਵਿਅਕਤੀਆਂ ਕੋਲੋਂ 2,30000 ਰੁਪਏ ਦੀ ਬੇਹਿਸਾਬੀ ਰਕਮ ਕੀਤੀ ਬ੍ਰਾਮਦ

4684338
Total views : 5521202

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਅੰਮ੍ਰਿਤਸਰ ਸਿਟੀ ਦੀ ਪੁਲਿਸ ਵਲੋ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਲੋਕ ਸਭਾ ਚੋਣਾਂ ਦੇ ਸੰਦਰਭ ‘ਚ ਬੀ.ਐਸ.ਐਫ ਨਾਲ ਮਿਲਕੇ ਜੋਨ ਨੰ:1 ਦੀ ਪੁਲਿਸ ਪਾਰਟੀ ਵਲੋ ਗੋਲਡਬ ਗੇਟ ਨੇੜੇ ਨਾਕਾਬੰਦੀ ਦੌਰਾਨ 2 ਵਿਆਕਤੀਆ ਪਾਸੋ2.30000 ਰੁਪਏ ਦੀ ਬੇਹਿਸਾਬੀ ਰਕਮ ਬ੍ਰਾਮਦ ਕਰਕੇ ਇਨਕਮ ਟੈਕਸ ਵਿਭਾਗ ਨੂੰ ਸੂਚਿਤ ਕਰਨ ਉਪਰੰਤ ਬ੍ਰਾਮਦ ਰਕਮ ਮਾਲਖਾਨੇ ਵਿਚ ਜਮਾਂ ਕਰਵਾਉਣ ਦਾ ਸਮਾਚਾਰ ਬ੍ਰਾਮਦ ਹੋਇਆ ਹੈ।

ਜਿੰਨਾ ਵਿਆਕਤੀਆ ਪਾਸੋ ਰਕਮ ਬ੍ਰਾਮਦ ਹੋਈ ਹੈ ਉਨਾਂ ਵਿੱਚ ਰਣਜੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਨਿਊ ਗੋਲਡਨ ਐਵੇਨਿਊ, ਅੰਮ੍ਰਿਤਸਰ, ਮਾਰਕਾ ਥਾਰ ਨੰਬਰ PB02EG8300 (ਮਾਲਕ ਹੋਟਲ ਗ੍ਰੀਨਵੁੱਡ,ਮਕਬੂਲਪੁਰਾ) 1,30,000 ਰੁਪਏ:- ਪਰਮਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਮੂਲੇਚੱਕ,ਅੰਮ੍ਰਿਤਸਰ, ਮਾਰਕਾ ਪੋਲੋ ਕਾਰ ਨੰਬਰ ਪੀ.ਬੀ.89-8961 (ਇਨਕਮ ਟੈਕਸ ਵਿਭਾਗ ਨੂੰ ਪ੍ਰਾਈਵੇਟ ਕਾਰ ਕਿਰਾਏ ‘ਤੇ ਦੇਂਦਾ ਹੈ)  ਦੇ ਨਾਮ ਸ਼ਾਮਿਲ ਹਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News