‘ਆਪ’ਦੇ ਮੌਜੂਦਾ ਵਧਾਇਕ ਤੇ ਐਮ.ਪੀ ਤੋ ਬਾਅਦ ਇਕ ਹੋਰ ਵਧਾਇਕ ਦੇ ਪਿਉ ਨੇ ਆਪ ਨੂੰ ਛੱਡ ਕੇ ਬਸਪਾ ਕੀਤੀ ਸ਼ਮੂਲੀਅਤ

4684336
Total views : 5521191

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ਜਲੰਧਰ/ਬਾਰਡਰ ਨਿਊਜ ਸਰਵਿਸ

ਬਹੁਜਨ ਸਮਾਜ ਪਾਰਟੀ ਨੇ ਸ਼ਨਿਚਰਵਾਰ ਚੁੱਪ-ਚੁਪੀਤੇ ਹੀ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਦੇ ਦਿੱਤਾ ਜਦੋਂ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਨੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਬਹੁਜਨ ਸਮਾਜ ਪਾਰਟੀ ਦਾ ਪੱਲਾ ਫੜ ਲਿਆ। ਬਸਪਾ ਦੇ ਸੂਬਾ ਦਫਤਰ ਜਲੰਧਰ ਵਿਖੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਤੇ ਪੰਜਾਬ ਇੰਚਾਰਜ ਵਿਧਾਇਕ ਡਾ. ਨਛੱਤਰਪਾਲ ਦੀ ਹਾਜ਼ਰੀ ‘ਚ ਸੁਰਿੰਦਰ ਕੰਬੋਜ ਬਸਪਾ ‘ਚ ਸ਼ਾਮਲ ਹੋਏ।

ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਸਵਾਗਤ ਕਰਦਿਆਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਸਾਰੀਆਂ ਜਾਤਾਂ ਤੇ ਧਰਮਾਂ ਦੇ ਲੋਕਾਂ ਦੀ ਪਾਰਟੀ ਹੈ। ਜਦੋਂ 1995 ‘ਚ ਬਹੁਜਨ ਸਮਾਜ ਪਾਰਟੀ ਦੀ ਪਹਿਲੀ ਵਾਰ ਸਰਕਾਰ ਬਣੀ ਸੀ ਉਸ ਵੇਲੇ ਬਸਪਾ ਨੇ ਹਰਿਦੁਆਰ ਨੂੰ ਕੱਟ ਕੇ ਸ਼ਹੀਦ ਊਧਮ ਸਿੰਘ ਨਗਰ ਜ਼ਿਲ੍ਹਾ ਬਣਾਇਆ, ਜਿਸ ਤੋਂ ਘਬਰਾ ਕੇ ਕਾਂਗਰਸ ਨੇ ਦੋ ਮਹੀਨੇ ਬਾਅਦ ਪੰਜਾਬ ਦੇ ਤਤਕਾਲੀਨ ਮੁੱਖ ਮੰਤਰੀ ਹਰਚਰਨ ਬਰਾੜ ਸਰਕਾਰ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਬਣਾਇਆ ਸੀ।

ਬਹੁਜਨ ਸਮਾਜ ਪਾਰਟੀ ਨੇ 1998 ‘ਚ ਕੰਬੋਜ ਭਾਈਚਾਰੇ ਤੋਂ ਕਰਨਲ ਸੀਡੀ ਸਿੰਘ ਕੰਬੋਜ ਨੂੰ ਸੂਬੇ ਦਾ ਪ੍ਰਧਾਨ ਲਾਇਆ ਤੇ ਹੁਸ਼ਿਆਰਪੁਰ ਲੋਕ ਸਭਾ ਤੋਂ ਚੋਣ ਲੜਾਈ। ਇਸ ਤਰ੍ਹਾਂ ਬਹੁਤ ਵੱਡੀ ਲੀਡਰਸ਼ਿਪ ਸਾਹਿਬ ਕਾਂਸ਼ੀ ਰਾਮ ਜੀ ਦੀ ਅਗਵਾਈ ‘ਚ ਪੰਜਾਬ ਦੇ ਕੋਨੇ ਕੋਨ ‘ਚ ਕੰਬੋਜ ਭਾਈਚਾਰੇ ਦੀ ਖੜ੍ਹੀ ਕੀਤੀ। ਇਸ ਮੌਕੇ ਵਿਧਾਇਕ ਡਾ. ਨਛੱਤਰਪਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੋ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਸੀ, ਉਹ ਬਦਲਾਅ ਪੰਜਾਬ ਦੇ ਲੋਕਾਂ ਨੂੰ ਅੱਜ ਤੱਕ ਨਹੀਂ ਮਿਲਿਆ। ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਫਿਰੋਜ਼ਪੁਰ ਲੋਕ ਸਭਾ ਇੰਚਾਰਜ ਸੁਖਦੇਵ ਸ਼ੀਰਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News